ਸ਼ਿਲਪਾ ਸ਼ਿੰਦੇ ਤੋਂ ਬਾਅਦ ਕੀ ਹੁਣ ਨਵੀਂ ''ਅੰਗੂਰੀ ਭਾਬੀ'' ਵੀ ''ਬਿੱਗ ਬੌਸ 14'' ''ਚ ਕਰੇਗੀ ਐਂਟਰੀ?

6/6/2020 2:49:33 PM

ਨਵੀਂ ਦਿੱਲੀ (ਬਿਊਰੋ) : 'ਭਾਬੀ ਜੀ ਘਰ ਪਰ ਹੈਂ' 'ਚ ਅੰਗੂਰੀ ਭਾਬੀ ਦਾ ਕਿਰਦਾਰ ਕਾਫੀ ਮਸ਼ਹੂਰ ਹੈ। ਪਹਿਲਾਂ ਅੰਗੂਰੀ ਭਾਬੀ ਦਾ ਕਿਰਦਾਰ ਸ਼ਿਲਪਾ ਸ਼ਿੰਦੇ ਨਿਭਾਉਂਦੀ ਸੀ, ਜੋ ਬਾਅਦ 'ਚ 'ਬਿੱਗ ਬੌਸ' 'ਚ ਨਜ਼ਰ ਆਈ ਅਤੇ ਬਿੱਗ ਬੌਸ ਕਾਰਨ ਉਹ ਕਾਫੀ ਸੁਰਖੀਆਂ ਦਾ ਹਿੱਸਾ ਬਣੀ। ਹੁਣ ਸੀਰੀਅਲ 'ਚ ਅੰਗੂਰੀ ਭਾਬੀ ਦਾ ਕਿਰਦਾਰ ਸ਼ੁਭਾਂਗੀ ਆਤਰੇ ਨਿਭਾ ਰਹੀ ਹੈ ਅਤੇ ਉਸ ਦੇ ਰੋਲ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਖ਼ਬਰ ਆ ਰਹੀ ਹੈ ਕਿ ਸ਼ਿਲਪਾ ਸ਼ਿੰਦੇ ਤੋਂ ਬਾਅਦ ਸ਼ੁਭਾਂਗੀ ਆਤਰੇ ਵੀ 'ਬਿੱਗ ਬੌਸ 14' ਦਾ ਹਿੱਸਾ ਬਣ ਸਕਦੀ ਹੈ।

'ਬਿੱਗ ਬੌਸ 14' ਲਈ ਸ਼ੋਅ ਦੀ ਕਾਸਟਿੰਗ ਟੀਮ ਕਈ ਸੈਲੇਬ੍ਰਿਟੀਜ਼ ਨਾਲ ਗੱਲ ਕਰ ਰਹੀ ਹੈ। ਪਹਿਲਾਂ ਖ਼ਬਰਾਂ 'ਚ ਆਇਆ ਸੀ ਕਿ 'ਬਿੱਗ ਬੌਸ' ਦੀ ਟੀਮ ਵੱਲੋਂ 'ਨਾਗਿਨ-3' ਅਦਾਕਾਰਾ ਸੁਰਭੀ ਜਯੋਤੀ ਨਾਲ ਸੰਪਰਕ ਕੀਤਾ ਗਿਆ ਸੀ ਅਤੇ ਹੁਣ ਅਜਿਹੀਆਂ ਖ਼ਬਰਾਂ ਸ਼ੁਭਾਂਗੀ ਲਈ ਆ ਰਹੀਆਂ ਹਨ।

ਸਪਾਟਬੁਆਏ ਦੀ ਖ਼ਬਰ ਅਨੁਸਾਰ, ਸ਼ੁਭਾਂਗੀ ਆਤਰੇ ਨੂੰ ਮੇਕਰਸ ਵੱਲੋਂ ਫੋਨ ਆਇਆ ਹੈ ਅਤੇ 14ਵੇਂ ਸੀਜ਼ਨ ਲਈ ਸੱਦਾ ਦਿੱਤਾ ਗਿਆ ਹੈ। ਹਾਲਾਂਕਿ, ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਸ਼ੋਅ 'ਚ ਜਾਣ ਲਈ ਜ਼ਿਆਦਾ ਰੁਚੀ ਨਹੀਂ ਦਿਖਾਈ। ਇਸ ਤੋਂ ਪਹਿਲਾਂ ਜਦੋਂ ਸ਼ਿਲਪਾ ਸ਼ਿੰਦੇ ਨੇ 'ਬਿੱਗ ਬੌਸ 11' ਦੇ ਘਰ 'ਚ ਪ੍ਰਵੇਸ਼ ਕੀਤਾ ਸੀ ਤਾਂ ਸ਼ਿਲਪਾ ਨੇ ਨਾ ਸਿਰਫ਼ ਸੁਰਖ਼ੀਆਂ ਬਟੌਰੀਆਂ ਸਗੋਂ ਇਸ ਸ਼ੋਅ ਦੀ ਟਰਾਫੀ ਵੀ ਜਿੱਤੀ। ਇਹ ਸੀਜ਼ਨ, ਹੋਰ ਸੀਜ਼ਨ ਦੇ ਮੁਕਾਬਲੇ ਕਾਫੀ ਮਸ਼ਹੂਰ ਰਿਹਾ ਤੇ ਇਸੇ ਸੀਜ਼ਨ ਦੌਰਾਨ ਵਿਕਾਸ ਗੁਪਤਾ ਅਤੇ ਹੀਨਾ ਖਾਨ ਨੇ ਵੀ ਸ਼ੋਅ 'ਚ ਹਿੱਸਾ ਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News