ਵੈੱਬ ਸੀਰੀਜ਼ ਵਿਵਾਦ : ਏਕਤਾ ਕਪੂਰ ਦੇ ਹੱਕ ''ਚ ਆਈਆਂ ਦੇਸ਼ ਭਰ ਦੀਆਂ ਜਨਾਨੀਆਂ

6/6/2020 4:09:15 PM

ਮੁੰਬਈ (ਬਿਊਰੋ) — ਨਿਰਮਾਤਾ ਏਕਤਾ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਕੁਝ ਅਸ਼ਲੀਲ ਦ੍ਰਿਸ਼ਾਂ ਲਈ ਬਲਾਤਕਾਰ ਤੇ ਮੌਤ ਦੀਆਂ ਧਮਕੀਆਂ ਲਗਾਤਾਰ ਮਿਲ ਰਹੀਆਂ ਹਨ। ਹਾਲਾਂਕਿ ਉਸ ਨੇ ਆਪਣੀ ਵੈੱਬ ਸੀਰੀਜ਼ 'ਚੋਂ ਪਹਿਲਾਂ ਦ੍ਰਿਸ਼ ਬਲਰ (ਧੁੰਦਲੇ) ਅਤੇ ਹੁਣ ਉਹ ਦ੍ਰਿਸ਼ ਹੀ ਹਟਾ ਦਿੱਤੇ ਹਨ। ਇਕ ਜਨਾਨੀ ਦੇ ਤੌਰ 'ਤੇ ਉਸ ਦੀ ਨਿਮਰਤਾ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਵਾਲੇ ਅਪਸ਼ਬਦ ਨੂੰ ਦੇਖਦੇ ਹੋਏ ਏਕਤਾ ਕਪੂਰ ਨੂੰ ਚਾਰੋਂ ਪਾਸੋਂ ਜਨਾਨੀਆਂ ਦਾ ਕਾਫ਼ੀ ਸਮਰਥਨ ਮਿਲ ਰਿਹਾ ਹੈ। ਜਦੋਂਕਿ ਕੁਝ ਲੋਕਾਂ ਨੇ ਇੱਕ ਜਨਾਨੀ ਨੂੰ ਬਲਾਤਕਾਰ ਦੀ ਧਮਕੀ ਦੇਣ 'ਤੇ ਸਵਾਲ ਉਠਾਇਆ ਹੈ, ਦੂਜਿਆਂ ਨੇ ਪੁਲਸ ਨੂੰ ਫੋਨ ਕਰਕੇ ਮਹਿਲਾ ਸੈੱਲ ਨੂੰ ਸਥਿਤੀ ਸੰਭਾਲਣ ਲਈ ਅਤੇ ਨਾਲ ਹੀ ਆਪਣੇ ਹੈਂਡਲ ਨੂੰ ਟੈਗ ਕਰਕੇ ਸਮਰਥਨ ਦਿਖਾਇਆ ਹੈ।

ਕੁਝ ਲੋਕਾਂ ਨੇ ਤੱਥ ਪੇਸ਼ ਕਰਦੇ ਹੋਏ ਇਸ ਮੁੱਦੇ ਨੂੰ ਚੁੱਕਣ 'ਤੇ ਵੀ ਸਵਾਲ ਉਠਾਏ ਹਨ ਕਿਉਂਕਿ ਇਹ ਦ੍ਰਿਸ਼ ਪਹਿਲਾਂ ਹੀ ਹਟਾ ਦਿੱਤੇ ਗਏ ਸਨ। ਏਕਤਾ ਕਪੂਰ ਨੂੰ ਸੋਸ਼ਲ ਮੀਡੀਆ 'ਤੇ ਧਮਕਾਇਆ ਜਾ ਰਿਹਾ ਹੈ ਅਤੇ ਇਸ ਗੱਲ ਨਾਲ ਸਾਰੇ ਨਾਰਾਜ਼ ਹਨ। ਇਕ ਯੂਜ਼ਰ ਨੇ ਲਿਖਿਆ, ''They are asking  @ektarkapoor’s nudes to be circulated. They are not doing it because they are patriots. They are doing it to show an independent woman her place. Tomorrow they will do it with any other woman if they get away with it. @Mumbaipolice @NCWIndia।''
ਉਥੇ ਹੀ ਦੂਜੇ ਯੂਜ਼ਰ ਨੇ ਲਿਖਿਆ, ''@CPMumbaiPolice please look into this producers like @ektarkapoor are being theatrened by such petty criminals strict action needs to be taken।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News