200 ਕਰੋੜ ਦੇ ਕਲੱਬ ''ਚ ਸ਼ਾਮਲ ''ਭਾਰਤ''

6/21/2019 10:53:55 AM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਨੇ ਬਾਕਸ ਆਫਿਸ 'ਤੇ 200 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਵਾਲੀ ਫਿਲਮ 'ਭਾਰਤ' ਈਦ ਮੌਕੇ 5 ਜੂਨ ਨੂੰ ਰਿਲੀਜ਼ ਹੋਈ ਸੀ। 'ਭਾਰਤ' ਨੇ ਪਹਿਲੇ ਹਫਤੇ 167.60 ਕਰੋੜ ਦੀ ਕਮਾਈ ਕੀਤੀ ਸੀ। ਆਪਣੇ ਪ੍ਰਦਰਸ਼ਨ ਦੇ 14ਵੇਂ ਦਿਨ ਫਿਲਮ ਨੇ 200 ਕਰੋੜ ਦਾ ਅੰਕੜਾ ਛੂਹ ਲਿਆ ਹੈ।
PunjabKesari
ਜੇਕਰ ਫਿਲਮ ਦੀ ਗੱਲ ਕਰੀਏ ਤਾਂ ਸਲਮਾਨ ਦੀ 'ਭਾਰਤ' ਨੂੰ ਲੈ ਕੇ ਦਰਸ਼ਕਾਂ 'ਚ ਜ਼ਬਰਦਸਤ ਕਰੇਜ਼ ਹੈ। ਫਿਲਮ 'ਚ ਸਲਮਾਨ ਦੇ ਆਓਜਿਟ ਕੈਟਰੀਨਾ ਕੈਫ ਨਜ਼ਰ ਆਈ ਹੈ। ਇਹ ਇਕ ਹਿੱਟ ਜੋੜੀ ਹੈ। ਇਨ੍ਹਾਂ ਤੋਂ ਇਲਾਵਾ ਦਿਸ਼ਾ ਪਾਟਨੀ, ਸੁਨੀਲ ਗਰੋਵਰ, ਜੈੱਕੀ ਸ਼ਰਾਫ ਵਰਗੇ ਸਿਤਾਰੇ ਵੀ ਫਿਲਮ 'ਚ ਅਹਿਮ ਕਿਰਦਾਰਾਂ 'ਚ ਹਨ। ਫਿਲਮ 'ਚ 1947 ਤੋਂ 2010 ਤੱਕ ਦੀ ਕਹਾਣੀ ਦਿਖਾਈ ਗਈ ਹੈ, ਜਿਸ 'ਚ ਸਲਮਾਨ ਦੇ 5 ਵੱਖ-ਵੱਖ ਰੂਪ ਦੇਖਣ ਨੂੰ ਮਿਲੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News