ਆਨਸਕ੍ਰੀਨ ਫਲਰਟਿੰਗ ''ਤੇ ਭਾਰਤੀ ਸਿੰਘ ਨੇ ਦਿੱਤਾ ਬਿਆਨ, ਕਿਹਾ- ‘ਮੈਂ ਕਦੇ ਆਪਣੀ ਲਿਮਟ ਕ੍ਰਾਸ ਨਹੀਂ ਕੀਤੀ’

1/21/2020 3:24:12 PM

ਨਵੀਂ ਦਿੱਲੀ (ਬਿਊਰੋ)- ਭਾਰਤੀ ਸਿੰਘ ਉਹ ਕਾਮੇਡੀਅਨ ਸਟਾਰ ਹੈ, ਜੋ ਸ਼ੁਰੂ ਤੋਂ ਹੀ ਛੋਟੇ ਪਰਦੇ 'ਤੇ ਆਪਣੇ ਕਿਊਟ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਦੀ ਆਈ ਹੈ। ਆਪਣੀ ਸ਼ਾਨਦਾਰ ਕਾਮੇਡੀ ਨਾਲ ਭਾਰਤੀ ਨਾ ਸਿਰਫ ਦਰਸ਼ਕਾਂ ਦੀ ਸਗੋਂ ਟੀ.ਵੀ. ਤੇ ਵੱਡੇ ਪਰਦੇ ਦੇ ਸਿਤਾਰਿਆਂ ਦੀ ਵੀ ਮਨਪਸੰਦੀ ਰਹੀ ਹੈ। ਭਾਰਤੀ ਕਾਮੇਡੀ ਤੋਂ ਇਲਾਵਾ ਕਈ ਟੀ.ਵੀ. ਸ਼ੋਅਜ਼ ਵੀ ਹੋਸਟ ਕਰ ਚੁੱਕੀ ਹੈ।
PunjabKesari
ਹਾਲ ਹੀ 'ਚ ਕਾਮੇਡੀਅਨ ਭਾਰਤੀ ਸਿੰਘ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਸਲਮਾਨ ਖਾਨ ਤੇ ਅਕਸ਼ੈ ਕੁਮਾਰ ਵਰਗੇ ਟੌਪ ਸਟਾਰਸ ਨਾਲ ਆਨਸਕ੍ਰੀਨ ਫਲਰਟ ਕਰਨ 'ਚ ਮਜ਼ਾ ਆਉਂਦਾ ਹੈ। ਕਈ ਟੀ.ਵੀ. ਸ਼ੋਅਜ਼ ਤੇ ਐਵਾਰਡ ਫੰਕਸ਼ਨ 'ਚ ਭਾਰਤੀ ਇਨ੍ਹਾਂ ਸਿਤਾਰਿਆਂ ਨਾਲ ਚੁਲਬੁਲੇ ਅੰਦਾਜ਼ 'ਚ ਫਲਰਟ ਕਰਦੀ ਨਜ਼ਰ ਆਈ ਹੈ।
PunjabKesari
ਫਲਰਟਿੰਗ ਦੇ ਸਿਲਸਿਲੇ 'ਚ ਉਨ੍ਹਾਂ ਦੇ ਪਤੀ ਦੀ ਰਾਏ ਜਾਣਨ ਲਈ ਜਦੋਂ ਸਵਾਲ ਕੀਤਾ ਗਿਆ ਤਾਂ ਭਾਰਤੀ ਨੇ ਕਿਹਾ, 'ਹਰਸ਼ ਜਾਣਦੇ ਹਨ ਕਿ ਮੈਂ ਇਕ ਅਦਾਕਾਰ ਹਾਂ ਤੇ ਮੈਨੂੰ ਆਪਣੀ ਲਿਮਟ ਪਤਾ ਹੈ, ਕਦੇ ਆਪਣੀ ਲਿਮਟ ਕ੍ਰਾਸ ਨਹੀਂ ਕੀਤੀ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਅਕਸ਼ੈ ਕੁਮਾਰ, ਸ਼ਾਹਰੁਖ ਖਾਨ, ਸਲਮਾਨ ਖਾਨ ਸਾਰੇ ਮੇਰੇ ਸੀਨੀਅਰ ਹਨ ਤੇ ਇਨ੍ਹਾਂ ਸਾਰਿਆਂ ਨਾਲ ਮੈਨੂੰ ਫਲਰਟ ਕਰਨ 'ਚ ਬਹੁਤ ਮਜ਼ਾ ਆਉਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News