ਹਰਸ਼ ਨੇ ਭਾਰਤੀ ਸਿੰਘ ਨੂੰ ਦਿੱਤੀ ਵੱਡੀ ਧਮਕੀ

10/16/2019 9:30:28 AM

ਮੁੰਬਈ (ਬਿਊਰੋ) — ਕਮੇਡੀ ਕੁਈਨ ਭਾਰਤੀ ਸਿੰਘ ਆਪਣੇ ਫਨੀ ਅੰਦਾਜ਼ ਨਾਲ ਹਰ ਇਕ ਨੂੰ ਹਸਾਉਂਦੀ ਰਹਿੰਦੀ ਹੈ। ਭਾਰਤੀ ਦਾ ਪਤੀ ਹਰਸ਼ ਵੀ ਉਸ ਨਾਲ ਖੂਬ ਮਜ਼ੇਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਭਾਰਤੀ ਨੇ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹਰਸ਼ ਭਾਰਤੀ ਲਈ ਮਿਲਿੰਦ ਗਾਬਾ ਦਾ ਮਸ਼ਹੂਰ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Dekho manger sahab vedio maie bhi 10% ka footage lene aa gae @kaushal_j 😂😂😂😂😂😂

A post shared by Bharti Singh (@bharti.laughterqueen) on Oct 13, 2019 at 8:51pm PDT


ਦੱਸ ਦਈਏ ਕਿ ਇਸ ਵੀਡੀਓ 'ਚ ਭਾਰਤੀ ਸਿੰਘ ਬਹੁਤ ਹੀ ਫਨੀ ਐਕਸਪ੍ਰੈਸ਼ਨ ਦਿੰਦੀ ਹੈ। ਇਸ ਵੀਡੀਓ 'ਚ ਭਾਰਤੀ ਨਾਲ ਗੁਰਮੀਤ ਚੌਧਰੀ ਅਤੇ ਧਰਮੇਸ਼ ਵੀ ਨਜ਼ਰ ਆ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਲਿਖਿਆ ਹੈ, ''ਮੈਂ ਹਰਸ਼ ਨਾਲ ਪਿਆਰ ਕਰਦੀ ਹਾਂ ਧਰਮੇਸ਼ ਤੇ ਗੁਰਮੀਤ ਸੁਣ ਲਵੋ ਕਿਉਂਕਿ ਉਸ ਨੂੰ ਹੀ ਗੀਤ ਆਉਂਦਾ ਹੈ ਸਮਝ ਲਓ।''

 
 
 
 
 
 
 
 
 
 
 
 
 
 

Main @haarshlimbachiyaa30 se payar karti hoon ❤️ @dharmesh0011 aur @guruchoudhary sun lo kiuki usko hi gana aata hai Samjhe tum log 😂😂😂😍😍❤️❤️❤️❤️❤️

A post shared by Bharti Singh (@bharti.laughterqueen) on Oct 12, 2019 at 12:02am PDT


ਦੱਸ ਦਈਏ ਕਿ ਭਾਰਤੀ ਸਿੰਘ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਤੇ ਹਰਸ਼ ਇਕ ਰਿਐਲਿਟੀ ਸ਼ੋਅ ਹੋਸਟ ਕਰ ਰਹੇ ਹਨ। ਇਸ ਤੋਂ ਇਲਾਵਾ ਭਾਰਤੀ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਪ੍ਰਫਾਰਮੈਂਸ ਦੇ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News