ਹਰਸਿਮਰਨ ਦਾ ਗੀਤ ''ਕੋਕਾ ਪੀਸ'' ਆਊਟ, ਲੜਕੀ ਦੀਆਂ ਤਾਰੀਫਾਂ ਕਰਦੇ ਆਏ ਨਜ਼ਰ (ਵੀਡੀਓ)

10/16/2019 9:35:15 AM

ਜਲੰਧਰ (ਬਿਊਰੋ) — ਕਈ ਸੁਪਰਹਿੱਟ ਗੀਤ ਦੇਣ ਵਾਲੇ ਗਾਇਕ ਹਰਸਿਮਰਨ ਬਹੁਤ ਜਲਦ ਪੰਜਾਬੀ ਫਿਲਮਾਂ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣ ਵਾਲੇ ਹਨ। ਅਦਾਕਾਰੀ ਤੋਂ ਪਹਿਲਾਂ ਉਨ੍ਹਾਂ ਦਾ ਇਕ ਹੋਰ ਨਵਾਂ ਗੀਤ ਰਿਲੀਜ਼ ਹੋਇਆ ਹੈ, ਜਿਸ ਦਾ ਨਾਂ 'ਕੋਕਾ ਪੀਸ'। ਇਸ ਗੀਤ ਦੇ ਬੋਲ ਨਾਮੀ ਗੀਤਕਾਰ ਕਪਤਾਨ ਵੱਲੋਂ ਲਿਖੇ ਗਏ ਹਨ, ਜਿਸ ਦਾ ਮਿਊਜ਼ਿਕ Guys In Charge ਵਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ 'ਚ ਹਰਸਿਮਰਨ ਲੜਕੀ ਦੀਆਂ ਤਾਰੀਫਾਂ ਕਰਦੇ ਨਜ਼ਰ ਆ ਰਹੇ ਹਨ। ਹਰਸਿਮਰਨ ਦੇ ਇਸ ਗੀਤ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਚਲਾਇਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਹਰਸਿਮਰਨ 'ਬੁਲੇਟ', 'ਥਾਰਗੜ੍ਹ', 'ਘੈਂਟ ਜੱਟੀ', 'ਫਰਸਟ ਕਰਾਈਮ' ਅਤੇ 'ਢੀਠ ਯਾਰ' ਵਰਗੇ ਬਹੁਤ ਸਾਰੇ ਹਿੱਟ ਗੀਤ ਦੇ ਚੁੱਕੇ ਹਨ। ਹਰਸਿਮਰਨ 'ਹਮਸਫਰ' ਨਾਂ ਦੀ ਆਉਣ ਵਾਲੀ ਪੰਜਾਬੀ ਫਿਲਮ ਰਾਹੀਂ ਸਿਨੇਮਾ 'ਤੇ ਡੈਬਿਊ ਕਰਨ ਜਾ ਰਹੇ ਹਨ। ਇਸ ਫਿਲਮ 'ਚ ਹਰਸਿਮਰਨ ਤੋਂ ਇਲਾਵਾ ਕਰਤਾਰ ਚੀਮਾ ਅਤੇ ਮਾਡਲ ਨੇਹਾ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News