ਵਧਦੇ ''ਭਾਰ'' ਨੂੰ ਲੈ ਕੇ ਭਾਰਤੀ ਸਿੰਘ ਦਾ ਛਲਕਿਆ ਦਰਦ (ਵੀਡੀਓ)

3/10/2020 9:33:52 AM

ਨਵੀਂ ਦਿੱਲੀ (ਬਿਊਰੋ) : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਹੋਲੀ ਦੇ ਮੌਕੇ ਇਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਭਾਰ ਨੂੰ ਲੈ ਕੇ ਪ੍ਰੇਸ਼ਾਨ ਨਜ਼ਰ ਆ ਰਹੀ ਹੈ। ਹਾਲ ਹੀ ਵਿਚ ਭਾਰਤੀ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਕਾਮੇਡੀਅਨ ਨੇ ਆਪਣੇ 'ਭਾਰ' ਦੇ ਦਰਦ ਬਾਰੇ ਦੱਸਿਆ। ਇਸ ਵੀਡੀਓ ਨੂੰ ਭਾਰਤੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਲੋਕ ਭਾਰਤੀ ਦੀ ਵੀਡੀਓ 'ਤੇ ਕਾਫੀ ਟਿੱਪਣੀਆਂ ਕਰ ਰਹੇ ਹਨ ਤੇ ਆਪਣੀ ਫੀਡਬੈਕ ਵੀ ਦੇ ਰਹੇ ਹਨ। ਕਾਮੇਡੀਅਨ ਭਾਰਤੀ ਸਿੰਘ ਇਸ ਟਿਕ ਟੌਕ ਵੀਡੀਓ 'ਚ ਕਹਿ ਰਹੀ ਹੈ, “ਸਭ ਕੁਝ ਪੇਟ ਦੇ ਅੰਦਰ ਜਾਂਦਾ ਹੈ ਪਰ ਇਹ ਪੇਟ ਹੈ, ਜੋ ਅੰਦਰ ਨਹੀਂ ਜਾਂਦਾ।'' ਕਾਮੇਡੀਅਨ ਦੀ ਇਸ ਮਜ਼ਾਕੀਆ ਵੀਡੀਓ ਨੂੰ ਹੁਣ ਤੱਕ 69 ਹਜ਼ਾਰ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਭਾਰਤੀ ਨੇ ਕੈਪਸ਼ਨ ਵਿਚ ਲਿਖਿਆ, “ਸੱਚੀ ਯਾਰ ਕਿਉਂ ਅੰਦਰ ਨਹੀਂ ਜਾਂਦਾ, ਹੁਣ ਦੋ ਪਰਾਂਠਾ ਵੀ ਨਹੀਂ ਖਾਏ, ਤੁਸੀਂ ਲੋਕ ਦੱਸੋ। ਕਿਰਪਾ ਕਰਕੇ ਹਾਂ ਜਾਂ ਨਹੀਂ 'ਚ ਜਵਾਬ ਦਿਓ।''

 
 
 
 
 
 
 
 
 
 
 
 
 
 

sachiii yaar kiu ander nahi jata ?ab kya koi 2 paranthe bhi na khae batao aap log🙏🏽plsss ans yes or no #love#food#masti#tummy#shooting#set#IBD #tiktokindia 🥞🥞🥞🧀🍔🍟🍕🌮

A post shared by Bharti Singh (@bharti.laughterqueen) on Mar 8, 2020 at 11:55pm PDT


ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਮੇਡੀਅਨ ਭਾਰਤੀ ਸਿੰਘ 'ਦਿ ਕਪਿਲ ਸ਼ਰਮਾ ਸ਼ੋਅ' ਵਿਚ ਆਪਣੇ ਕਿਰਦਾਰ ਨਾਲ ਲੋਕਾਂ ਨੂੰ ਕਾਫੀ ਹਸਾ ਰਹੀ ਹੈ। ਇਸ ਸ਼ੋਅ 'ਚ ਉਹ ਕਮੋ ਬੂਆ ਬਣ ਕੇ ਤੇ ਕਈ ਵਾਰ ਭਾਭੀ ਬਣ ਕੇ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੈ। ਟੀ. ਵੀ. ਤੋਂ ਇਲਾਵਾ ਭਾਰਤੀ ਸਿੰਘ ਟਿਕ ਟੌਕ 'ਤੇ ਵੀ ਬਹੁਤ ਐਕਟਿਵ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunil Pandey

This news is Edited By Sunil Pandey

Related News