ਭੂਮੀ ਪੇਂਡਨੇਕਰ ਟੀ.ਵੀ. ਸ਼ੋਅ ਦੀ ਬਣੀ ਬ੍ਰਾਂਡ ਅੰਬੈਸਡਰ

1/14/2020 9:37:09 AM

ਮੁੰਬਈ(ਬਿਊਰੋ)- ਸਾਲ 2019 ਭੂਮੀ ਪੇਂਡਨੇਕਰ ਲਈ ਕਾਫੀ ਵਧੀਆ ਰਿਹਾ। ਉਨ੍ਹਾਂ ਦੀ ਫਿਲਮ 'ਬਾਲਾ', 'ਪਤੀ-ਪਤਨੀ ਔਰ ਵੋ' ਬਾਕਸ ਆਫਿਸ 'ਤੇ ਸਫਲ ਰਹੀ, ਉਥੇ 'ਸਾਂਡ ਕੀ ਆਂਖ' ਵਿਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਸਾਲ ਵੀ ਉਹ ਕਾਫੀ ਮਸ਼ਰੂਫ ਹੈ। ਉਹ ਫਿਲਮ 'ਭੂਤ ਪਾਰਟ ਵਨ : ਦ ਹਾਂਟੇਡ ਸ਼ਿਪ', 'ਤਖ਼ਤ', 'ਦੁਰਗਾਵਤੀ ਵਰਗੀਆਂ ਫਿਲਮਾਂ ਵਿਚ ਨਜ਼ਰ ਆਵੇਗੀ। ਇਨ੍ਹਾਂ ਫਿਲਮਾਂ ਤੋਂ ਸਮਾਂ ਕੱਢ ਕੇ ਹੁਣ ਭੂਮੀ ਟੀ.ਵੀ. ਨਾਲ ਜੁੜ ਰਹੀ ਹੈ। ਐੱਮ ਟੀ.ਵੀ. ਦੀ ਸੀਰੀਜ਼ 'ਐੱਮਟੀਵੀ ਨਿਸ਼ੇਧ' ਦੀ ਉਹ ਬ੍ਰਾਂਡ ਅੰਬੈਸਡਰ ਬਣੀ ਹੈ।
PunjabKesari
13 ਐਸੀਸੋਡ ਵਾਲੇ ਇਸ ਫਿਕਸ਼ਨ ਸ਼ੋਅ ਵਿਚ ਸਮਾਜਿਕ ਮੁੱਦਿਆਂ ਜਿਵੇਂ ਮਾਨਸਿਕ ਸਿਹਤ, ਬੱਚਿਆਂ ਦੇ ਜਨਮ ਵਿਚਾਲੇ ਅੰਤਰ, ਟੀਬੀ, ਕੁਪੋਸ਼ਣ 'ਤੇ ਕੇਂਦਰਿਤ ਕਹਾਣੀਆਂ ਹੋਣਗੀਆਂ। ਇਹ ਕਹਾਣੀਆਂ ਸੱਚੀਆਂ ਘਟਨਾਵਾਂ ਤੋਂ ਪ੍ਰਰੇਰਿਤ ਹੋਣਗੀਆਂ। ਭੂਮੀ ਇਸ ਸ਼ੋਅ ਨੂੰ ਨਾ ਤਾਂ ਹੋਸਟ ਕਰੇਗੀ, ਨਾ ਹੀ ਇਸ ਵਿਚ ਕੰਮ ਕਰ ਰਹੀ ਹੈ, ਉਹ ਸਿਰਫ ਸ਼ੋਅ ਦੇ ਅੰਬੈਸਡਰ ਦੇ ਤੌਰ 'ਤੇ ਇਸ ਨਾਲ ਜੁੜੀ ਹੈ। ਦੱਸਿਆ ਜਾਂਦਾ ਹੈ ਕਿ 'ਐੱਮਟੀਵੀ ਨਿਸ਼ੇਧ' ਅਜਿਹੇ ਮੁੱਦਿਆਂ 'ਤੇ ਗੱਲ ਕਰੇਗਾ, ਜਿਸ 'ਤੇ ਸਮਾਜ ਵਿਚ ਜ਼ਿਆਦਾ ਗੱਲ ਨਹੀਂ ਕੀਤੀ ਜਾਂਦੀ ਹੈ। ਇਸ ਮਹੀਨੇ ਦੇ ਅੰਤ ਤਕ ਇਹ ਸ਼ੋਅ ਸ਼ੁਰੂ ਹੋਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News