ਟੀ.ਵੀ. ਚੈਨਲ ਨੇ ਮਾਹਿਰਾ ਦਾ ਨਾਮ ਲਿਖਣ ’ਚ ਕੀਤੀ ਵੱਡੀ ਗਲਤੀ, ਸੋਸ਼ਲ ਮੀਡੀਆ ’ਤੇ ਉੱਡ ਰਿਹਾ ਮਜ਼ਾਕ

1/14/2020 10:39:44 AM

ਮੁੰਬਈ(ਬਿਊਰੋ)- ਕਲਰਸ ਚੈਨਲ ਦੇ ਟਵਿਟਰ ਹੈਂਡਲ ਤੋਂ ਬੀਤੀ ਰਾਤ ਇਕ ਪੋਸਟ ਵਿਚ ਵੱਡੀ ਗਲਤੀ ਹੋਈ।  ਚੈਨਲ ਨੇ ਇਕ ਟਵੀਟ ਵਿਚ ਮਾਹਿਰਾ ਸ਼ਰਮਾ ਨੂੰ ਮਾਹਿਰਾ ਛਾਬੜਾ ਲਿਖ ਦਿੱਤਾ। ਫਿਰ ਕੀ ਸੀ, ਚੈਨਲ ਦੇ ਟਵਿਟਰ ਹੈਂਡਲ ਦੀ ਇਹ ਗਲਤੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।


ਟਵੀਟ ਵਿਚ ਚੈਨਲ ਨੇ ਲਿਖਿਆ

ਵਾਇਰਲ ਟਵੀਟ ਵਿਚ ਲਿਖਿਆ ਸੀ- ਕੀ ਪਾਰਸ ਛਾਬੜਾ ਨੇ ਮਾਹਿਰਾ ਛਾਬੜਾ ਦੇ ਭਰਾ ਨੂੰ ਨੱਲਾ ਪਾਵ ਕਹਿ ਕੇ ਗਲਤੀ ਕਰ ਦਿੱਤੀ? ਦੱਸ ਦੇਈਏ ਕਿ ਅਦਾਕਾਰਾ ਮਾਹਿਰਾ ਸ਼ਰਮਾ ਅਤੇ ਪਾਰਸ ਛਾਬੜਾ ਘਰ ਵਿਚ ਚੰਗੀ ਬਾਂਡਿੰਗ ਸ਼ੇਅਰ ਕਰਦੇ ਹਨ। ਦੋਵਾਂ ਦੇ ਪਿਆਰ ਵਿਚ ਅਜੇ ਵੀ ਪ੍ਰੇਸ਼ਾਨੀਆਂ ਹਨ ਪਰ ਪਾਰਸ ਦੀ ਪਹਿਲਾਂ ਤੋਂ ਗਰਲਫਰੈਂਡ ਹੈ। ਇਸੇ ਕਾਰਨ ਵੀ ਦੋਵੇਂ ਖੁੱਲ੍ਹ ਕੇ ਆਪਣੇ ਰਿਸ਼ਤੇ ਨੂੰ ਬਿਆਨ ਨਹੀਂ ਕਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਪਾਰਸ ਗੇਮ ਵਿਚ ਬਣੇ ਰਹਿਣ ਲਈ ਮਾਹਿਰਾ ਨਾਲ ਪਿਆਰ ਦਾ ਡਰਾਮਾ ਕਰ ਰਿਹਾ ਹੈ। ਗੱਲ ਕਰੀਏ ਚੈਨਲ ਦੇ ਮਾਹਿਰਾ ਦਾ ਸਰਨੇਮ ਛਾਬੜਾ ਲਿਖਣ ਦੀ ਤਾਂ, ਯੂਜ਼ਰਸ ਇਸ ਗਲਤੀ ਤੋਂ ਹੈਰਾਨ ਹਨ।


ਬੀਤੀ ਰਾਤ ਕੀਤੇ ਗਏ ਇਸ ਟਵੀਟ ’ਤੇ ਇਕ ਯੂਜ਼ਰ ਨੇ ਲਿਖਿਆ,‘‘ਕੀ ਇਹ ਚੈਨਲ ਦਾ ਆਫੀਸ਼ੀਅਲ ਅਕਾਊਂਟ ਹੈ? ਉਹ ਮਾਹਿਰਾ ਸ਼ਰਮਾ ਹੈ ਨਾ ਕਿ ਛਾਬੜਾ।’’ ਦੂਜੇ ਸ਼ਖਸ ਨੇ ਲਿਖਿਆ,‘‘ਮਾਹਿਰਾ ਕਦੋਂ ਤੋਂ ਛਾਬੜਾ ਹੋ ਗਈ?’’ ਇਕ ਹੋਰ ਸ਼ਖਸ ਨੇ ਲਿਖਿਆ,‘‘ਇੰਤਜ਼ਾਰ ਕਰੋ, ਮੈਨੂੰ ਨਹੀਂ ਪਤਾ ਕਿ ਇਨ੍ਹਾਂ ਨੇ ਵਿਆਹ ਕਰ ਲਿਆ ? ਅਤੇ ਮਾਹਿਰਾ ਨੇ ਆਪਣਾ ਸਰਨੇਮ ਵੀ ਬਦਲ ਲਿਆ।’’


ਦੱਸ ਦੇਈਏ ਕਿ ਸੋਮਵਾਰ ਦੇ ਐਪੀਸੋਡ ਵਿਚ ਪਾਰਸ ਛਾਬੜਾ ਨੇ ਜਦੋਂ ਮਾਹਿਰਾ ਸ਼ਰਮਾ ਦੇ ਭਰਾ ਨੂੰ ਨੱਲਾ ਪਾਵ ਕਿਹਾ ਤਾਂ ਅਦਾਕਾਰਾ ਕਾਫੀ ਭੜਕ ਗਈ ਸੀ। ਦੋਵਾਂ ਵਿਚਕਾਰ ਕਾਫੀ ਬਹਿਸਬਾਜ਼ੀ ਹੁੰਦੀ ਦਿਸੀ। ਮਾਹਿਰਾ ਦੇ ਗੁੱਸੇ ਹੋਣ ਨਾਲ ਪਾਰਸ ਵੀ ਭੜਕ ਜਾਂਦੇ ਹਨ। ਮਾਹਿਰਾ ਨੇ ਪਾਰਸ ਦੇ ਕਿੱਸ ਕਰਨ ਅਤੇ ਹਗ ਕਰਨ ’ਤੇ ਵੀ ਇਤਰਾਜ਼ ਜਤਾਇਆ ਸੀ। ਮਾਹਿਰਾ ਨੇ ਪਾਰਸ  ਨੂੰ ਸਾਫ ਕਿਹਾ ਕਿ ਮੇਰੀ ਫੈਮਿਲੀ ਇਨ੍ਹੇ ਖੁੱਲੇ ਵਿਚਾਰਾਂ ਵਾਲੀ ਨਹੀਂ ਹੈ। ਉਨ੍ਹਾਂ ਨੂੰ ਤੁਹਾਡਾ ਹਗ ਅਤੇ ਕਿੱਸ ਕਰਨਾ ਪਸੰਦ ਨਹੀਂ ਆਵੇਗਾ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News