''ਭਾਰਤ'' ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬ ਚੈਨਲ ''ਤੇ ਲਾਂਚ ਹੋਣ ਵਾਲਾ ਬਣਿਆ ਪਹਿਲਾ ਟਰੇਲਰ

4/22/2019 3:10:13 PM

ਮੁੰਬਈ (ਬਿਊਰੋ) — 'ਭਾਰਤ' ਨੂੰ ਦੁਨੀਆ ਦੇ ਨਕਸ਼ੇ 'ਤੇ ਆਪਣੇ ਬੈਨਰ ਨਾਲ ਇਕ ਨਵੀਂ ਪਛਾਣ ਦਿਵਾਉਣ ਵਾਲੇ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੁਨੀਆ 'ਚ ਸਭ ਤੋਂ ਜ਼ਿਆਦਾ ਸਬਸਕ੍ਰਾਈਬਡ ਯੂਟਿਊਬ ਚੈਨਲ ਬਣ ਗਿਆ ਹੈ। ਟੀ-ਸੀਰੀਜ਼ ਦੀ ਮਹਿਮਾ ਨੂੰ ਹੋਰ ਜ਼ਿਆਦਾ ਵਧਾਉਂਦੇ ਹੋਏ ਕੰਪਨੀ ਦੀ ਆਗਾਮੀ ਫਿਲਮ 'ਭਾਰਤ' ਦੁਨੀਆ ਦੇ ਸਭ ਤੋਂ ਵੱਡੇ ਯੂਟਿਊਬ ਚੈਨਲ 'ਤੇ ਲਾਂਚ ਹੋਣ ਵਾਲਾ ਪਹਿਲਾ ਟਰੇਲਰ ਹੋਵੇਗਾ। ਭੂਸ਼ਣ ਕੁਮਾਰ ਦੇ ਬੈਨਰ ਨੇ, ਦੁਨੀਆ 'ਚ ਸਭ ਤੋਂ ਜ਼ਿਆਦਾ ਸਬਸਕ੍ਰਾਈਬਡ ਯੂਟਿਊਬ ਚੈਨਲ ਬਣਾ ਕੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਰਾਸ਼ਟਰ ਨੂੰ ਇਕ ਵਾਰ ਫਿਰ ਮਾਣ ਮਹਿਊਸ ਕਰਵਾਉਂਦੇ ਹੋਏ ਟੀ-ਸੀਰੀਜ਼ ਦੇ ਪ੍ਰਮੁੱਖ ਹੁਣ ਸਲਮਾਨ ਖਾਨ ਦੀ 'ਭਾਰਤ' ਦੇ ਟਰੇਲਰ ਨੂੰ ਉਸ ਦੇ ਵਿਸ਼ਵ ਪ੍ਰਸਿੱਧ ਯੂਟਿਊਬ ਮੰਚ 'ਤੇ ਲਾਂਚ ਕਰਨ ਲਈ ਤਿਆਰ ਹਨ।
ਇਕ ਵਿਅਕਤੀ ਤੇ ਰਾਸ਼ਟਰ ਦੀ ਕਹਾਣੀ, ਟੀ-ਸੀਰੀਜ਼ ਦੀ ਆਗਾਮੀ 'ਭਾਰਤ' 6 ਦਹਾਕਿਆਂ ਦੀ ਡਰਾਮਾ ਫਿਲਮ ਹੈ। 'ਹਿੰਦੀ ਮੀਡੀਅਮ' ਵਰਗੇ ਕੰਟੈਂਟ ਫਿਲਮ ਨਾਲ ਮਨੋਰੰਜਨ ਕਰਨ ਤੋਂ ਬਾਅਦ, ਟੀ-ਸੀਰੀਜ਼ ਹੁਣ 'ਭਾਰਤ', 'ਸਾਹੋ', 'ਭੁਜ : ਦਿ ਪ੍ਰਾਈਡ ਆਫ ਇੰਡੀਆ' ਵਰਗੀਆਂ ਹੋਰਨਾਂ ਫਿਲਮਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹੈ। ਇਸ ਸਾਲ ਹੋਰ ਆਉਣ ਵਾਲੇ ਸਾਲਾ 'ਚ ਫਿਲਮਾਂ ਦੀ ਦਿਲਚਸਪ ਸੂਚੀ ਨਾਲ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਨੇ ਦੁਨੀਆ 'ਚ ਮੋਹਰੀ ਪ੍ਰਦਾਤਾ ਦੇ ਰੂਪ 'ਚ ਜਗ੍ਹਾ ਬਣਾ ਲਈ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News