ਹਿਮਾਂਸ਼ੀ ਨਹੀਂ ਸਗੋਂ ਕੋਈ ਹੋਰ ਹੈ ਆਸਿਮ ਦਾ ਪਹਿਲਾ ਪਿਆਰ, ਸਿਧਾਰਥ ਸਾਹਮਣੇ ਕਰ ਚੁੱਕੈ ਕਬੂਲ

1/28/2020 11:32:51 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਆਸਿਮ ਰਿਆਜ਼ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਉਨ੍ਹਾਂ ਦਾ ਹਿਮਾਂਸ਼ੀ ਖੁਰਾਨਾ ਨੂੰ ਲੈ ਕੇ ਪਿਆਰ ਵੀ ਲਵਰਬੁਆਏ ਦਾ ਅੰਦਾਜ਼ ਵੀ ਦਿਸ ਰਿਹਾ ਹੈ। ਹਿਮਾਂਸ਼ੀ ਬੇਸ਼ੱਕ ਹੀ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ 'ਚ ਸੀ ਪਰ ਆਸਿਮ ਦੇ ਕਰੀਬ ਆਉਣ ਤੋਂ ਖੁਦ ਨੂੰ ਰੋਕ ਨਾ ਸਕੀ। ਹੁਣ ਉਹ ਆਸਿਮ ਨੂੰ ਸਪੋਰਟ ਕਰਨ ਲਈ ਘਰ 'ਚ ਮੁੜ ਐਂਟਰੀ ਲਈ ਤਿਆਰ ਹੈ ਪਰ ਆਸਿਮ ਫਿਲਹਾਲ ਸਿੰਗਲ ਹਨ ਜਾਂ ਨਹੀਂ, ਇਸ ਵੀਡੀਓ 'ਚ ਖੁਲਾਸਾ ਹੋਇਆ ਹੈ। ਆਸਿਮ ਰਿਆਜ਼ ਨੇ ਹਿਮਾਂਸ਼ੀ ਸਾਹਮਣੇ ਕਦੇ ਨਹੀਂ ਕਬੂਲਿਆ ਕਿ ਘਰ ਦੇ ਬਾਹਰ ਉਨ੍ਹਾਂ ਦੀ ਕੋਈ ਪ੍ਰੇਮਿਕਾ ਹੈ ਪਰ ਇਕ ਪੁਰਾਣੀ ਵੀਡੀਓ 'ਚ ਆਸਿਮ, ਸਿਧਾਰਥ ਸ਼ੁਕਲਾ ਸਾਹਮਣੇ ਆਪਣੇ ਰਿਸ਼ਤੇ ਦਾ ਖੁਲਾਸਾ ਕਰ ਰਿਹਾ ਹੈ।

 
 
 
 
 
 
 
 
 
 
 
 
 
 

@asimriaz77.official ne toh bol di apni dil ki baat, kya @iamhimanshikhurana dengi ismein unka saath? #AsiManshi Dekhiye inki poori love story kal raat 10.30 baje! Anytime on @voot @Vivo_India @daburamlaindia @BeingSalmanKhan #BB13 #BiggBoss13 #SalmanKhan

A post shared by Colors TV (@colorstv) on Jan 27, 2020 at 10:11am PST

 

ਇਸ ਵੀਡੀਓ 'ਚ ਉਹ ਦੱਸ ਰਿਹਾ ਹੈ ਕਿ ਉਸ ਦੀ ਇਕ ਪ੍ਰੇਮਿਕਾ ਹੈ, ਜੋ ਕਿ ਇਕ ਮਾਡਲ ਹੈ ਪਰ ਹੁਣ ਤਕ ਰਿਸ਼ਤਾ ਟੁੱਟਿਆ ਨਹੀਂ ਹੈ। ਉਹ ਕਨਫਿਊਜ਼ ਨਜ਼ਰ ਆ ਰਿਹਾ ਹੈ। ਸਿਧਾਰਥ ਨੇ ਪੁੱਛਿਆ ਕਿ ਰਿਲੇਸ਼ਨਸ਼ਿਪ ਕਦੋਂ ਟੁੱਟੀ ਤਾਂ ਉਹ ਕਹਿੰਦਾ ਹੈ, ਹੁਣੇ ਬੱਸ ਇੱਥੇ ਆਉਣ ਤੋਂ ਪਹਿਲਾਂ। ਜਦੋਂ ਸਿਧਾਰਥ ਨੇ ਅੱਗੇ ਪੁੱਛਿਆ ਤਾਂ ਉਹ ਕਹਿੰਦਾ ਹੈ ਕਿ ਹਾਲੇ ਵੀ ਉਹ ਉਸ ਰਿਸ਼ਤੇ 'ਚ ਹੈ, ਟੁੱਟਿਆ ਨਹੀਂ ਹੈ ਪਰ ਅੱਜਕਲ੍ਹ ਜ਼ਿਆਦਾ ਗੱਲਬਾਤ ਨਹੀਂ ਹੁੰਦੀ। ਉਹ ਕਹਿੰਦਾ ਹੈ ਕਿ ਦੋਵਾਂ ਵਿਚਕਾਰ ਚੀਜ਼ਾਂ ਠੀਕ ਨਹੀਂ ਹਨ। ਹਾਲਾਂਕਿ ਉਸ ਨੇ ਲੜਕੀ ਦਾ ਨਾਂ ਨਹੀਂ ਦੱਸਿਆ।
Image result for Himanshi Khurana and Asim Riaz
ਦੱਸ ਦੇਈਏ ਕਿ ਪ੍ਰੋਡਿਊਸਰਜ਼ ਨੇ ਇਕ ਪ੍ਰੋਮੋ ਜਾਰੀ ਕੀਤਾ ਹੈ, ਜਿਸ 'ਚ ਹਿਮਾਂਸ਼ੀ ਖੁਰਾਨਾ ਨੂੰ ਘਰ 'ਚ ਆਉਂਦੇ ਹੋਏ ਦਿਖਾਇਆ ਗਿਆ ਹੈ। ਆਸਿਮ ਉਸ ਨੂੰ ਗਲੇ ਲਾਉਂਦਾ ਹੈ ਤੇ ਕਿੱਸ ਕਰਦੇ ਹੋਏ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕੀਤਾ ਅਤੇ ਪੁੱਛਦਾ ਹੈ- 'ਤੁਮ ਮੁਝਸੇ ਸ਼ਾਦੀ ਕਰੋਗੀ।' ਉਹ ਕਹਿੰਦੇ ਹਨ ਕਿ ਹੁਣ ਤਕ ਕਿਸੇ ਲੜਕੀ ਨਾਲ ਇਸ ਤਰ੍ਹਾਂ ਨਹੀਂ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News