ਜਨਮਦਿਨ ''ਤੇ ਜਾਣੋ ਸ਼ਰੂਤੀ ਹਾਸਨ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ
1/28/2020 12:01:44 PM

ਮੁੰਬਈ(ਬਿਊਰੋ)— ਸਾਊਥ ਦੇ ਸੁਪਰਸਟਾਰ ਕਮਲ ਹਾਸਨ ਅਤੇ ਅਦਾਕਾਰਾ ਸਾਰਿਕਾ ਦੀ ਧੀ ਸ਼ਰੂਤੀ ਹਾਸਨ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਸ਼ਰੂਤੀ ਹਾਸਨ ਹਿੰਦੀ ਤੋਂ ਇਲਾਵਾ ਤਾਮਿਲ ਅਤੇ ਤੇਲਗੂ ਫਿਲਮਾਂ 'ਚ ਸਰਗਰਮ ਹਨ। ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਸ਼ਰੂਤੀ ਇਕ ਚੰਗੀ ਸਿੰਗਰ ਵੀ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਸਾਲ 2009 'ਚ ਫਿਲਮ 'ਲੱਕ' ਨਾਲ ਡੈਬਿਊ ਕੀਤਾ, ਹਾਲਾਂਕਿ ਇਹ ਫਿਲਮ ਬਾਕਸ ਆਫਿਸ 'ਤੇ ਸਫਲ ਨਹੀਂ ਹੋ ਪਾਈ। 28 ਜਨਵਰੀ 1986 ਨੂੰ ਜਨਮੀ ਸ਼ਰੂਤੀ ਦੇ ਬਾਰੇ ਜਾਣਦੇ ਹਾਂ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ।
ਸ਼ਰੂਤੀ ਨੇ ਆਪਣੀ ਸਕੂਲੀ ਪੜਾਈ ਚੇਂਨਈ ਤੋਂ ਕੀਤੀ। ਅੱਗੇ ਦੀ ਪੜਾਈ ਉਨ੍ਹਾਂ ਨੇ ਮੁੰਬਈ ਦੇ ਸੈਂਟ ਐਂਡਰੂ ਕਾਲਜ ਤੋਂ ਸਾਈਕੋਲਾਜੀ ਤੋਂ ਕੀਤੀ। ਮਿਊਜ਼ਿਕ ਸਿੱਖਣ ਲਈ ਸ਼ਰੂਤੀ ਕੈਲੀਫੋਰਨੀਆ ਗਈ। ਉਨ੍ਹਾਂ ਨੇ ਆਪਣੇ ਪਿਤਾ ਦੀ ਫਿਲਮ 'ਚਾਚੀ 420' 'ਚ ਇਕ ਗੀਤ ਵੀ ਗਾਇਆ ਹੈ। ਬਾਲੀਵੁੱਡ ਫਿਲਮਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 'ਦਿਲ ਤੋ ਬੱਚਾ ਹੈ ਜੀ', 'ਰਮੈਆ ਵਸਤਾਵੈਆ', 'ਵੈੱਲਕਮ ਬੈਕ' ਅਤੇ 'ਗੱਬਰ' ਵਰਗੀਆਂ ਫਿਲਮਾਂ ਕੀਤੀਆਂ।
ਸ਼ਰੂਤੀ ਹਾਸਨ ਦੇ ਮਾਤਾ-ਪਿਤਾ ਜਿੱਥੇ ਫਿਲਮਾਂ 'ਚ ਬਹੁਤ ਹਿੱਟ ਰਹੇ ਉਥੇ ਹੀ ਉਹ ਵੀ ਕੁਝ ਖਾਸ ਕਮਾਲ ਨਹੀਂ ਕਰ ਸਕੀ। ਸਾਊਥ ਫਿਲਮ ਇੰਡਸਟਰੀ 'ਚ ਉਨ੍ਹਾਂ ਦੀਆਂ ਕਈ ਫਿਲਮਾਂ ਹਨ ਜੋ ਸੁਪਰਹਿੱਟ ਸਨ। ਉਨ੍ਹਾਂ ਨੇ 'ਵਾਰਨਮ ਆਇਰਮ (2008), 'ਪ੍ਰਿਥਵੀ' (2010) ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
Corona ਦਾ ਟੀਕਾ ਲਵਾਉਂਦੇ ਹੀ ਮੌਤ ਦੇ ਮੂੰਹ 'ਚ ਪਹੁੰਚੀ ਮਸ਼ਹੂਰ ਅਦਾਕਾਰਾ, ਦਿਖੇ Heart Attack ਦੇ ਲੱਛਣ
