33 ਸਾਲਾ ਮਹਿਲਾ ਨੇ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ''ਤੇ ਲਾਏ ਗੰਭੀਰ ਦੋਸ਼, ਦਰਜ ਕਰਵਾਈ FIR

1/28/2020 12:35:21 PM

ਮੁੰਬਈ (ਬਿਊਰੋ) — ਬਾਲੀਵੁੱਡ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉਣ ਵਾਲੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ ਆਚਾਰਿਆ ਇਨ੍ਹੀਂ ਦਿਨੀਂ ਸੁਰਖੀਆਂ 'ਚ ਛਾਏ ਹੋਏ ਹਨ। ਦਰਅਸਲ, ਕੋਰੀਓਗ੍ਰਾਫਰ ਗਣੇਸ਼ 'ਤੇ 33 ਸਾਲ ਦੀ ਇਕ ਮਹਿਲਾ ਨੇ ਗੰਭੀਰ ਦੋਸ਼ ਲਾਏ ਹਨ। ਮਹਿਲਾ ਨੇ ਗਣੇਸ਼ 'ਤੇ ਦੋਸ਼ ਲਾਇਆ ਹੈ ਕਿ ਉਹ ਉਸ ਤੋਂ ਕਮੀਸ਼ਨ ਮੰਗਦਾ ਹੈ ਤੇ ਐਡਲਟ ਵੀਡੀਓ ਨੂੰ ਜ਼ਬਰਦਸਤੀ ਦੇਖਣ ਨੂੰ ਮਜ਼ਬੂਰ ਕਰਦੇ ਸਨ। ਏ. ਐੱਨ. ਆਈ. ਦੀ ਰਿਪੋਰਟ ਮੁਤਾਬਕ, ਮਹਿਲਾ ਨੇ ਮਹਾਰਾਸ਼ਟਰ ਦੇ ਮਹਿਲਾ ਆਯੋਗ ਤੇ ਅਮਬੋਲੀ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ।

ਮਹਿਲਾ ਦਾ ਗਣੇਸ਼ 'ਤੇ ਲਗਾਤਾਰ ਪ੍ਰੇਸ਼ਾਨ ਕਰਨ ਦਾ ਦੋਸ਼
ਖਬਰਾਂ ਮੁਤਾਬਕ, ਮਹਿਲਾ ਅਸਿਸਟੈਂਟ ਕੋਰੀਓਗ੍ਰਾਫਰ ਹੈ। ਉਸ ਦਾ ਦਾਅਵਾ ਹੈ ਕਿ ਗਣੇਸ਼ ਆਚਾਰਿਆ ਉਸ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੇ ਹਨ।
PunjabKesari
ਸ਼ਿਕਾਇਤ ਕਾਪੀ 'ਚ ਕੀ ਲਿਖਿਆ?
ਮਹਿਲਾ ਨੇ ਸ਼ਿਕਾਇਤ ਕਾਪੀ 'ਚ ਲਿਖਿਆ, ''ਜਦੋਂ ਤੋਂ ਗਣੇਸ਼ ਭਾਰਤੀ ਫਿਲਮ ਐਂਡ ਟੈਲੀਵਿਜ਼ਨ ਕੋਰੀਓਗ੍ਰਾਫਰਸ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਬਣੇ ਹਨ ਉਦੋਂ ਤੋਂ ਮੈਨੂੰ ਪ੍ਰੇਸ਼ਾਨ ਕਰ ਰਹੇ ਹਨ। ਜਦੋਂ ਮੈਂ ਗਣੇਸ਼ ਦੀ ਗੱਲ ਨਹੀਂ ਮੰਨੀ ਤਾਂ ਉਨ੍ਹਾਂ ਨੇ ਆਪਣੀ ਆਹੁਦੇ ਦਾ ਇਸਤੇਮਾਲ ਕਰਦੇ ਹੋਏ ਮੈਨੂੰ ਐਸੋਸੀਏਸ਼ਨ ਤੋਂ ਕੱਢ ਦਿੱਤਾ। ਇਸ ਤੋਂ ਇਲਾਵਾ ਗਣੇਸ਼ ਨੇ ਮੈਨੂੰ ਆਪਣਾ ਅਸਿਸਟੈਂਟ ਬਣਨ ਲਈ ਵੀ ਕਿਹਾ ਸੀ ਪਰ ਮੈਂ ਇਨਕਾਰ ਕਰ ਦਿੱਤਾ ਕਿਉਂ ਕਿ ਮੈਂ ਸੁਤੰਤਰ ਰੂਪ ਤੋਂ ਕੰਮ ਕਰਨਾ ਚਾਹੁੰਦੀ ਸੀ। ਜਦੋਂ ਵੀ ਮੈਂ ਉਸ ਦੇ ਦਫਤਰ 'ਚ ਕਿਸੇ ਕੰਮ ਲਈ ਜਾਂਦੀ ਸੀ ਤਾਂ ਉਹ ਹਮੇਸ਼ਾ ਐਡਲਟ ਵੀਡੀਓਜ਼ ਦੇਖਦੇ ਸਨ ਅਤੇ ਮੈਨੂੰ ਵੀ ਅਜਿਹੀਆਂ ਵੀਡੀਓ ਦੇਖਣ ਨੂੰ ਆਖਦੇ ਸਨ। ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਉਂਦਾ ਸੀ।''
PunjabKesari
ਦੱਸਣਯੋਗ ਹੈ ਕਿ ਗਣੇਸ਼ ਆਚਾਰਿਆ ਇਸ ਤੋਂ ਪਹਿਲਾਂ ਵੀ ਵਿਵਾਦਾਂ 'ਚ ਘਿਰ ਚੁੱਕੇ ਹਨ। ਖਬਰਾਂ ਸਨ ਕਿ ਉਨ੍ਹਾਂ ਨੇ ਆਲ ਇੰਡੀਆ ਫਿਲਮ ਟੈਲੀਵਿਜ਼ਨ ਐਂਡ ਈਵੈਂਟਸ ਡਾਂਸਰਸ ਐਸੋਸੀਏਸ਼ਨ ਨਾਂ ਤੋਂ ਇਕ ਐਸੋਸੀਏਸ਼ਨ ਬਣਾਈ ਹੈ। ਇਸ ਨੂੰ ਲੈ ਕੇ ਸੀ. ਡੀ. ਏ. ਵੀ ਪ੍ਰੇਸ਼ਾਨ ਸਨ। ਇਸ ਮੁੱਦੇ 'ਤੇ ਸਰੋਜ਼ ਖਾਨ ਨੇ ਖੁੱਲ੍ਹ ਕੇ ਗੱਲ ਕੀਤੀ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਗਣੇਸ਼ ਨੇ ਇਕ ਨਵੀਂ ਐਸੋਸੀਏਸ਼ਨ ਬਣਾ ਲਈ ਹੈ। ਸਰੋਜ ਖਾਨ ਨੇ ਉਸ 'ਤੇ ਧੋਖਾ ਦੇਣ ਦਾ ਦੋਸ਼ ਲਾਇਆ ਸੀ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News