Bigg Boss 13 : ਤਾਂ ਇਸ ਵਜ੍ਹਾ ਕਰਕੇ ਬੇਘਰ ਹੋਏ ਕੇਸਾਰੀ ਲਾਲ ਯਾਦਵ

11/25/2019 10:02:00 AM

ਜਲੰਧਰ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਇਕ ਤੋਂ ਬਾਅਦ ਇਕ ਧਮਾਕੇਦਾਰ ਵੀਕੈਂਡ ਕਾ ਵਾਰ ਹੋ ਰਿਹਾ ਹੈ। ਇਸ ਵਾਰ ਵੀਕੈਂਡ ਕੇ ਵਾਰ ਵਾਲੇ ਦਿਨ ਭੋਜਪੁਰੀ ਅਦਾਕਾਰ ਖੇਸਾਰੀ ਲਾਲ ਯਾਦਵ ਨੂੰ ਬਾਹਰ ਦਾ ਰਾਹ ਦਿਖਾਇਾ ਗਿਆ। 'ਬਿੱਗ ਬੌਸ' 'ਚ ਇਹ ਆਖਰੀ ਰਾਤ ਕਾਫੀ ਸ਼ੌਕਿੰਗ ਰਹੀ। 'ਬਿੱਗ ਬੌਸ' ਨੇ ਸਾਰੇ ਘਰ ਵਾਲਿਆਂ ਨੂੰ ਲੀਵਿੰਗ ਏਰੀਆ 'ਚ ਬੁਲਾਇਆ। ਇਸ ਤੋਂ ਬਾਅਦ 'ਬਿੱਗ ਬੌਸ' ਨੇ ਪੁੱਛਿਆ ਕਿ ਕਿਹੜਾ ਮੈਂਬਰ ਯੋਗਦਾਨ ਨਹੀਂ ਪਾ ਰਿਹਾ ਹੈ? ਜ਼ਿਆਦਾ ਲੋਕਰਾਂ ਨੇ ਖੇਸਾਰੀ ਲਾਲ ਦਾ ਨਾਂ ਚੁਣਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ।

ਖੇਸਾਰੀ ਲਾਲ ਯਾਦਵ ਦੇ ਬਾਹਰ ਹੋਣ ਤੋਂ ਬਾਅਦ ਘਰ ਵਾਲਿਆਂ ਵਿਚਕਾਰ ਨਿਰਾਸ਼ਾ ਦਿਸੀ। ਕੁਝ ਮੈਂਬਰਾਂ ਦੀਆਂ ਅੱਖਾਂ 'ਚ ਹੰਝੂ ਵੀ ਆ ਗਏ। ਸ਼ੋਅ ਦੇ ਚਰਚਿਤ ਖਿਡਾਰੀਆਂ 'ਚੋਂ ਇਕ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦੀਆਂ ਅੱਖਾਂ 'ਚ ਵੀ ਹੰਝੂ ਸਨ। ਉੱਥੇ ਹੀ ਵਿਸ਼ਾਲ ਆਦਿਤਿਆ ਸਿੰਘ ਵੀ ਉਨ੍ਹਾਂ ਦੇ ਜਾਣ ਤੋਂ ਦੁਖੀ ਨਜ਼ਰ ਆਏ। ਇਨ੍ਹਾਂ ਸਭ ਤੋਂ ਇਲਾਵਾ ਹਿਮਾਂਸ਼ੀ ਖੁਰਾਨਾ ਨੇ ਖੇਸਾਰੀ ਨਾਲ ਸਵੇਰੇ ਹੋਈ ਬਹਿਸ ਲਈ ਮੁਆਫੀ ਵੀ ਮੰਗੀ। ਘਰੋਂ ਬਾਹਰ ਜਾਂਦੇ ਸਮੇਂ ਸਾਰਿਆਂ ਨੇ ਖੇਸਾਰੀ ਨੂੰ ਜੱਫੀ ਪਾਈ ਤੇ ਇਮੋਸ਼ਨਲ ਹੋ ਗਏ।

ਦੱਸਣਯੋਗ ਹੈ ਕਿ ਹਿਮਾਂਸ਼ੀ ਤੇ ਸ਼ਹਿਨਾਜ਼ ਦੀ ਲੜਾਈ ਨੂੰ ਲੈ ਕੇ ਵੀਕੈਂਡ ਦਾ ਵਾਰ 'ਚ ਸਲਮਾਨ ਖਾਨ ਹਿਮਾਂਸ਼ੀ 'ਤੇ ਵੀ ਖੂਬ ਭੜਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਧਾਰਥ ਸ਼ੁਕਲਾ ਨੂੰ ਵੀ ਖੂਬ ਖਰੀਆਂ ਖੋਟੀਆਂ ਸੁਣਾਈਆਂ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News