B''Day: ਕਦੇ ਅੰਬਾਨੀ ਘਰ ਕੰਮ ਕਰਦੀ ਸੀ ਰਾਖੀ ਸਾਵੰਤ, ਅੱਜ ਹੈ ਕਰੋੜਾਂ ਦੀ ਮਾਲਕਨ

11/25/2019 10:05:35 AM

ਮੁੰਬਈ(ਬਿਊਰੋ)— ਹਮੇਸ਼ਾ ਆਪਣੇ ਬਿਆਨਾਂ ਕਾਰਨ ਸੁੱਰਖੀਆਂ 'ਚ ਰਹਿਣ ਵਾਲੀ ਬਾਲੀਵੁੱਡ ਦੀ ਆਈਟਮ ਗਰਲ ਰਾਖੀ ਸਾਵੰਤ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੀ ਹੈ। ਆਨਸਕ੍ਰੀਨ ਆਪਣੀ ਅਜੀਬੋ-ਗਰੀਬ ਹਰਕਤਾਂ ਕਾਰਨ ਉਹ ਜ਼ਿਆਦਾਤਰ ਸਮਾਂ ਸੁੱਰਖੀਆਂ 'ਚ ਬਣੀ ਰਹਿੰਦੀ ਹੈ। ਰਾਖੀ ਨੇ ਆਪਣਾ ਬਚਪਨ ਬਹੁਤ ਪ੍ਰੇਸ਼ਾਨੀਆਂ ਅਤੇ ਡਰ 'ਚ ਬਿਤਾਇਆ ਹੈ। ਸਿਰਫ 11 ਸਾਲ ਦੀ ਉਮਰ 'ਚ ਉਨ੍ਹਾਂ ਨੇ ਟੀਨਾ ਅੰਬਾਨੀ ਦੇ ਵਿਆਹ 'ਚ ਲੋਕਾਂ ਨੂੰ ਖਾਣਾ ਸਰਵ ਕੀਤਾ ਸੀ ਅਤੇ ਅੱਜ ਉਹੀ ਰਾਖੀ ਸਾਵੰਤ ਮੁੰਬਈ ਦੇ ਪਾਸ਼ ਇਲਾਕੇ 'ਚ ਆਲੀਸ਼ਾਨ ਬੰਗਲੇ 'ਚ ਰਹਿੰਦੀ ਹੈ। ਅੱਜ ਉਨ੍ਹਾਂ ਦੇ ਜਨਮਦਿਨ 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣ।
PunjabKesari

ਸਿਰਫ 11 ਸਾਲ ਦੀ ਉਮਰ 'ਚ ਡਾਂਡੀਆ ਨੱਚਣ ਦੀ ਜ਼ਿੱਦ ਕਰਨ 'ਤੇ ਰਾਖੀ ਦੀ ਮਾਂ ਅਤੇ ਮਾਮੇ ਨੇ ਮਿਲ ਕੇ ਰਾਖੀ ਦੇ ਲੰਬੇ ਵਾਲ ਕੱਟ ਦਿੱਤੇ ਸਨ। ਵਾਲਾਂ ਨੂੰ ਕੁਝ ਇਸ ਤਰ੍ਹਾਂ ਕੱਟਿਆ ਗਿਆ ਸੀ ਕਿ ਉਨ੍ਹਾਂ ਨੂੰ ਦੇਖਣ ਤੇ ਲੱਗ ਰਿਹਾ ਸੀ ਕਿ ਵਾਲਾਂ ਨੂੰ ਸਾੜ ਦਿੱਤਾ ਗਿਆ ਹੈ। ਰਾਖੀ ਪੂਰਾ-ਪੂਰਾ ਦਿਨ ਸ਼ੀਸ਼ੇ ਸਾਹਮਣੇ ਖੜ੍ਹੀ ਹੋ ਕੇ ਰੋਂਦੀ ਰਹਿੰਦੀ ਸੀ। ਫਿਰ ਰਾਖੀ ਨੇ ਫੈਸਲਾ ਕਰ ਲਿਆ ਸੀ ਕਿ ਉਹ ਆਪਣੇ ਪਰਿਵਾਰ ਖਿਲਾਫ ਜਾ ਕੇ ਹੀ ਸਾਰੇ ਕੰਮ ਕਰੇਗੀ।
PunjabKesari
ਕਈ ਵਾਰ ਰਾਖੀ ਨੇ ਖੁੱਦ ਇਸ ਗੱਲ ਨੂੰ ਇੰਟਰਵਿਊ 'ਚ ਕਹਿ ਚੁੱਕੀ ਹੈ ਕਿ ਉਹ ਉਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਜਿੱਥੇ ਔਰਤਾਂ ਨੂੰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਹੈ। ਰਾਖੀ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ 'ਚ ਕਿਸੇ ਵੀ ਮਹਿਲਾ ਨੂੰ ਕਿਸੇ ਵੀ ਵਿਅਕਤੀ ਨਾਲ ਅੱਖ ਮਿਲਾਉਣ ਦੀ ਇਜਾਜ਼ਤ ਨਹੀਂ ਹੈ। ਇੱਥੋਂ ਤੱਕ ਦੀ ਔਰਤਾਂ ਘਰ ਦੀ ਛੱਤ ਜਾਂ ਬਾਲਕਨੀ 'ਚ ਖੜ੍ਹੀਆਂ ਵੀ ਨਹੀਂ ਹੋ ਸਕਦੀਆਂ। ਉਨ੍ਹਾਂ ਨੂੰ ਪਾਰਲਰ ਜਾਂ ਬਾਜ਼ਾਰ ਜਾਣ ਦੀ ਇਜਾਜ਼ਤ ਵੀ ਨਹੀਂ ਹੈ।
PunjabKesari
ਰਾਖੀ ਨੇ ਦੱਸਿਆ ਕਿ ਇਹ ਸਭ ਹੋਣ ਤੋਂ ਬਾਅਦ ਵੀ ਘਰ ਵਾਲੇ ਪੈਸੇ ਕਮਾਉਣ ਦੇ ਨਾਮ 'ਤੇ ਲੜਕੀਆਂ ਕੋਲੋਂ ਕੁਝ ਵੀ ਕਰਵਾ ਸਕਦੇ ਸਨ। 11 ਸਾਲ ਦੀ ਉਮਰ 'ਚ ਪਰਿਵਾਰ ਵਾਲਿਆਂ ਨੇ ਰਾਖੀ ਨੂੰ ਟੀਨਾ ਅੰਬਾਨੀ ਦੇ ਵਿਆਹ 'ਚ ਭੋਜਨ ਸਰਵ ਕਰਾਇਆ ਸੀ। ਕੈਟਰਿੰਗ ਦੇ ਇਸ ਕੰਮ ਲਈ ਉਨ੍ਹਾਂ ਨੂੰ ਹਰ ਰੋਜ਼ ਦੇ 50 ਰੁਪਏ ਮਿਲਦੇ ਸਨ।
PunjabKesari
ਰਾਖੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਨੌਕਰੀ ਲੱਭਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲ ਚੰਗੇ ਕੱਪੜੇ ਤੱਕ ਨਹੀਂ ਸਨ। ਉਹ ਕੁਝ ਵੀ ਪਹਿਨ ਕੇ ਲੋਕਾਂ ਨਾਲ ਮਿਲਣ ਚਲੀ ਜਾਂਦੀ ਸੀ। ਅੱਜ ਉਸ ਤਰ੍ਹਾਂ ਦੇ ਕੱਪੜੇ ਫ਼ੈਸ਼ਨ ਬਣ ਗਏ ਹਨ। ਇਸ ਲਈ ਉਸ ਦਾ ਮੰਨਣਾ ਹੈ ਕਿ ਕੱਪੜੇ ਕਦੇ ਕੰਮ ਨਹੀਂ ਦਿਵਾਉਂਦੇ। ਉਸ ਨੇ ਦੱਸਿਆ ਕਿ ਆਪਣੇ ਆਪ ਨੂੰ ਪੂਰੀ ਦੁਨੀਆ ਸਾਹਮਣੇ ਸਾਬਿਤ ਕਰਨ ਲਈ ਉਸ ਨੇ ਐਕਟਿੰਗ, ਡਾਂਸਿੰਗ ਅਤੇ ਇੱਥੋਂ ਤੱਕ ਕਿ ਰਾਜਨੀਤੀ ਵੀ ਕੀਤੀ। ਦੱਸ ਦੇਈਏ ਕਿ ਰਾਖੀ ਸਾਵੰਤ 30 ਕਰੋੜ ਦੀ ਜ਼ਾਇਦਾਦ ਦੀ ਮਾਲਕਨ ਹੈ।
PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News