ਮਧੁਰਿਮਾ ਨੇ ਗੁੱਸੇ ''ਚ ਵਿਸ਼ਾਲ ਨੂੰ ਮਾਰੀ ਚੱਪਲ, ਬਿੱਗ ਬੌਸ ਨੇ ਲਿਆ ਇਹ ਸਖਤ ਫੈਸਲਾ

1/6/2020 4:27:15 PM

ਨਵੀਂ ਦਿੱਲੀ (ਬਿਊਰੋ) : 'ਬਿੱਗ ਬੌਸ 13' ਜਿਵੇਂ-ਜਿਵੇਂ ਫਿਨਾਲੇ ਦੇ ਕਰੀਬ ਪਹੁੰਚਦਾ ਜਾ ਰਿਹਾ ਹੈ ਉਵੇਂ-ਉਵੇਂ ਘਰ 'ਚ ਲੜਾਈ ਦੀਆਂ ਸਾਰੀਆਂ ਹੱਦਾਂ ਪਾਰ ਹੋ ਰਹੀਆਂ ਹਨ। ਹੁਣ 'ਬਿੱਗ ਬੌਸ 13' ਦੇ ਮੁਕਾਬਲੇਬਾਜ਼ ਆਪਣੀਆਂ ਹੱਦਾਂ ਪਾਰ ਕਰਦੇ ਨਜ਼ਰ ਆ ਰਹੇ ਹਨ ਤੇ ਇਕ-ਦੂਜੇ 'ਤੇ ਹੱਥ ਉੱਠਾ ਰਹੇ ਹਨ, ਜਦੋਂਕਿ ਬਿੱਗ ਬੌਸ ਦੇ ਘਰ 'ਚ ਹਿੰਸਾ ਦੀ ਕੋਈ ਥਾਂ ਨਹੀਂ ਹੈ। ਬੀਤੇ ਦਿਨੀਂ ਮਾਹਿਰਾ ਨੇ ਪਾਰਸ ਦੇ ਗੱਲ੍ਹ 'ਤੇ ਥੱਪੜ ਮਾਰਿਆ ਸੀ, ਜਿਸ ਨਾਲ ਉਹ ਭੜਕ ਗਏ ਸਨ। ਜਿਥੇ ਸ਼ਹਿਨਾਜ਼ ਕੌਰ ਗਿੱਲ ਗੁੱਸੇ 'ਚ ਸਿਧਾਰਥ ਸ਼ੁਕਲਾ ਨੂੰ ਥੱਪੜ ਮਾਰਦੀ ਹੈ ਤਾਂ ਉੱਥੇ ਹੀ ਮਧੁਰਿਮਾ ਤੁੱਲੀ ਆਪਣਾ ਆਪਾ ਖੋਹ ਦਿੰਦੀ ਹੈ ਤੇ ਵਿਸ਼ਾਲ ਆਦਿਤਿਆ ਸਿੰਘ ਨੂੰ ਚੱਪਲਾਂ ਨਾਲ ਮਰਦੀ ਹੈ।

 

 
 
 
 
 
 
 
 
 
 
 
 
 
 

@madhurimatuli ne kyun uthaaya @vishalsingh713 par haath? Kya #BiggBoss sambhal payenge iss situation ko? Watch this tonight at 10:30 PM. Anytime on @voot. @vivo_india @beingsalmankhan #BiggBoss13 #BB13 #SalmanKhan

A post shared by Colors TV (@colorstv) on Jan 6, 2020 at 1:09am PST

ਕਲਰਜ਼ ਨੇ ਬਿੱਗ ਬੌਸ ਦੇ ਇਕ ਐਪੀਸੋਡ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਮਧੁਰਿਮਾ, ਵਿਸ਼ਾਲ ਨੂੰ ਚੱਪਲ ਮਾਰਦੀ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਵਿਸ਼ਾਲ ਭੜਕ ਜਾਂਦੇ ਹਨ ਤੇ ਬਿੱਗ ਬੌਸ ਨੂੰ ਕੰਫੈਸ਼ਨ ਰੂਮ 'ਚ ਬੁਲਾਉਣ ਲਈ ਰਿਕਵੈਸਟ ਕਰਦੇ ਹਨ। ਬਿੱਗ ਬੌਸ ਵਿਸ਼ਾਲ ਤੇ ਮਧੁਰਿਮਾ ਨੂੰ ਕੰਫੈਸ਼ਨ ਰੂਮ 'ਚ ਬੁਲਾਉਂਦੇ ਹਨ ਅਤੇ ਦੋਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਦੋਵੇਂ ਦੇ ਨਾ ਸਮਝਣ 'ਤੇ ਬਿੱਗ ਬੌਸ ਸਾਰੇ ਘਰਵਾਲਿਆਂ ਨੂੰ ਲਿਵਿੰਗ ਏਰੀਆ 'ਚ ਇਕੱਠਾ ਕਰਦੇ ਹਨ ਤੇ ਇਹ ਐਲਾਨ ਕਰਦੇ ਹਨ ਕਿ ਜਾਂ ਤਾਂ ਮਧੁਰਿਮਾ ਤੇ ਵਿਸ਼ਾਲ ਇਹ ਤੈਅ ਕਰ ਲੈਣ ਕਿ ਉਹ ਇਸ ਘਰ 'ਚ ਨਾਲ ਰਹਿਣਗੇ ਜਾਂ ਨਹੀਂ, ਜਾਂ ਫਿਰ ਇਹ ਤੈਅ ਕਰ ਲੈਣ ਦੋਵਾਂ 'ਚੋਂ ਕੌਣ ਘਰ ਛੱਡ ਕੇ ਜਾਣਾ ਚਾਹੁੰਦਾ ਹੈ। ਇਸ ਐਲਾਨ ਤੋਂ ਬਾਅਦ ਬਿੱਗ ਬੌਸ ਘਰ ਦਾ ਮੁੱਖ ਦਰਵਾਜ਼ਾ ਖੋਲ੍ਹ ਦਿੱਤਾ ਜਾਂਦਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News