ਦਿਲਜੀਤ ਦੋਸਾਂਝ ਦਾ ਖੁਲਾਸਾ, ਘਰ ਚਲਾਉਣ ਲਈ ਕਰਨਾ ਪੈਂਦਾ ਹੈ ਇਹ ਕੰਮ

1/6/2020 5:00:12 PM

ਜਲੰਧਰ (ਬਿਊਰੋ) : ਆਪਣੀ ਦਮਦਾਰ ਗਾਇਕੀ ਤੇ ਨਾਲ ਲੱਖਾਂ ਦਿਲਾਂ 'ਤੇ ਰਾਜ਼ ਕਰ ਰਹੇ ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਦੌਸਾਂਝ ਕਲਾਂ ਜਲੰਧਰ ਵਿਖੇ ਹੋਇਆ। ਦਿਲਜੀਤ ਨੇ ਆਪਣੀ ਸਕੂਲੀ ਸਿੱਖਿਆ ਸ੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਸਕੂਲ 'ਚ ਪੜ੍ਹਾਈ ਕਰਦੇ ਦੌਰਾਨ ਹੀ ਸ਼ੁਰੂ ਕਰ ਦਿੱਤੀ ਸੀ। ਸਾਲ 2011 'ਚ ਦਿਲਜੀਤ ਦੋਸਾਂਝ ਦੀ ਪੰਜਾਬੀ ਫਿਲਮਾਂ 'ਚ ਐਂਟਰੀ ਹੋਈ। ਉਨ੍ਹਾਂ ਦੀ ਪਹਿਲੀ ਫਿਲਮ 'ਦਿ ਲਾਇਨ ਆਫ ਪੰਜਾਬ' ਫਰਵਰੀ 2011 'ਚ ਰਿਲੀਜ਼ ਹੋਈ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਸਫਲਤਾ ਨਾ ਹਾਸਲ ਕਰ ਸਕੀ।
Image result for Diljit Dosanjh
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਦਿਲਜੀਤ ਦੋਸਾਂਝ ਦੀ ਫਿਲਮ 'ਗੁੱਡ ਨਿਊਜ਼' ਰਿਲੀਜ਼ ਹੋਈ, ਜਿਸ ਨੂੰ ਬਾਕਸ ਆਫਿਸ 'ਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਕ ਇੰਟਰਵਿਊ ਦੌਰਾਨ ਦਿਲਜੀਤ ਨੇ ਦੱਸਿਆ ਸੀ ਕਿ, ''ਉਨ੍ਹਾਂ ਪਹਿਲੀ ਵਾਰ ਫਿਲਮ ਲਈ ਨਾਂਹ ਆਖ ਦਿੱਤੀ ਸੀ ਕਿਉਂਕਿ ਉਨ੍ਹਾਂ ਨੂੰ ਲੱਗਾ ਕਿ ਪ੍ਰੋਡਿਊਸਰ ਕਰਨ ਜੌਹਰ ਉਨ੍ਹਾਂ ਨੂੰ ਫਿਲਮ 'ਚ ਲੈਣ ਬਾਰੇ ਗੰਭੀਰ ਨਹੀਂ ਹਨ।''
Image result for Diljit Dosanjh
ਦਿਲਜੀਤ ਦੋਸਾਂਝ ਕੋਲ ਕਈ ਫਿਲਮਾਂ ਦੇ ਪ੍ਰੋਜੈਕਟ ਆ ਰਹੇ ਹਨ ਪਰ ਉਨ੍ਹਾਂ ਦੀ ਤਰਜੀਹ ਹਮੇਸ਼ਾਂ ਸਿੰਗਿੰਗ ਕਰੀਅਰ ਹੀ ਰਹੇਗਾ। ਦਿਲਜੀਤ ਦੋਸਾਂਝ ਇਸ ਨੂੰ ਆਪਣੀ ਕਮਾਈ ਦਾ ਮੁੱਖ ਸਾਧਨ ਵੀ ਮੰਨਦੇ ਹਨ। ਦਿਲਜੀਤ ਨੇ ਕਿਹਾ ਕਿ ਐਕਟਿੰਗ ਐਕਸੀਡੈਂਟਲੀ ਹੋ ਗਈ ਪਰ ਉਹ ਹਮੇਸ਼ਾ ਇਕ ਸਿੰਗਰ ਹੀ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਬਾਲੀਵੁੱਡ ਤੋਂ ਜ਼ਿਆਦਾ ਨਹੀਂ ਕਮਾਉਂਦੇ ਤੇ ਉਨ੍ਹਾਂ ਦਾ ਘਰ ਗਾਇਕੀ ਨਾਲ ਹੀ ਚੱਲਦਾ ਹੈ। ਦਿਲਜੀਤ ਦੋਸਾਂਝ ਨੇ ਫਿਲਮ 'ਉੜਤਾ ਪੰਜਾਬ' ਰਾਹੀਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ। 'ਉੜਤਾ ਪੰਜਾਬ' 'ਚ ਦੇਖਣ ਤੋਂ ਬਾਅਦ ਕਰਨ ਨੇ ਉਨ੍ਹਾਂ ਇਕ ਪ੍ਰੋਜੈਕਟ 'ਤੇ ਚਰਚਾ ਕਰਨ ਲਈ ਬੁਲਾਇਆ।
Image result for Diljit Dosanjh
ਇਕ ਇੰਟਰਵਿਊ 'ਚ ਦਿਲਜੀਤ ਨੇ ਕਿਹਾ ਕਿ, ''ਮੈਂ ਕਰਨ ਜੌਹਰ ਨਾਲ ਦੋ ਵਾਰ ਗੱਲਬਾਤ ਕੀਤੀ ਸੀ ਪਰ ਉਹ ਹਾਲੇ ਵੀ ਫਿਲਮ ਦਾ ਹਿੱਸਾ ਨਹੀਂ ਸੀ। ਇਸ ਕਾਰਨ ਮੈਨੂੰ ਲੱਗਿਆ ਕਿ ਉਹ ਸਿਰਫ ਲੋਕਾਂ ਨੂੰ ਮਿਲਣ ਲਈ ਬੁਲਾਉਂਦੇ ਹਨ ਤੇ ਉਨ੍ਹਾਂ ਨੂੰ ਕੰਮ ਨਹੀਂ ਦਿੰਦੇ। ਦਿਲਜੀਤ ਨੇ ਕਿਹਾ ਕਿ ਜਦੋਂ ਮੈਨੂੰ 'ਗੁੱਡ ਨਿਊਜ਼' ਲਈ ਇਕ ਵਾਰ ਫਿਰ ਬੁਲਾਇਆ ਗਿਆ ਤਾਂ ਉਹ ਬਿਨਾਂ ਕਿਸੇ ਉਮੀਦ ਦੇ ਚਲੇ ਗਏ। ਉਹ ਫਿਲਮ ਕਰਨੀ ਵੀ ਨਹੀਂ ਚਾਹੁੰਦੇ ਸਨ ਪਰ ਉਦੋਂ ਹੀ ਪਤਾ ਲੱਗਿਆ ਕਿ ਕਰਨ ਉਨ੍ਹਾਂ ਨੂੰ ਇਸ ਭੂਮਿਕਾ 'ਚ ਲੈਣ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ। ਸਕ੍ਰਿਪਟ ਮਿਲਦਿਆਂ ਹੀ ਇਹ ਭੂਮਿਕਾ ਮੈਂ ਸਵੀਕਾਰ ਕਰ ਲਈ।'' ਦਿਲਜੀਤ ਦੋਸਾਂਝ ਨੇ ਅੱਗੇ ਕਿਹਾ ਕਿ, ''ਮੈਨੂੰ ਆਪਣੀ ਭੂਮਿਕਾ ਬੇਹੱਦ ਪਸੰਦ ਆਈ ਤੇ ਹੋਰ ਵੀ ਚੰਗਾ ਉਦੋ ਲੱਗਾ ਜਦੋਂ ਮੈਨੂੰ ਪਤਾ ਲੱਗਿਆ ਕਿ ਫਿਲਮ 'ਚ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਵੀ ਹਨ।''
Image result for Diljit Dosanjh
ਦਿਲਜੀਤ ਨੇ ਆਪਣੀ ਗਇਕੀ ਦੌਰਾਨ ਹੁਣ ਤੱਕ ਕਈ ਸੁਪਰਹਿੱਟ ਗੀਤ ਵੀ ਦਰਸ਼ਕਾਂ ਦੀ ਝੋਲੀ 'ਚ ਪਾਏ ਹਨ, ਜਿਨ੍ਹਾਂ 'ਚ 'ਚੌਕਲੇਟ', 'ਹੈੱਪੀਬਰਥਡੇ', 'ਦਿਲ ਸਾਡੇ ਨਾਲ ਲਾਲਾ', 'ਲੱਕ 28 ਕੁੜੀ ਦਾ', 'ਬਿਊਟੀਫੁੱਲ ਬਿਲੋ', 'ਸਵੀਟੂ', 'ਬਾਕੀ ਤਾਂ ਬਚਾ ਹੋ ਗਿਆ', 'ਸੂਰਮਾ', 'ਪਰੋਪਰ ਪਟੋਲਾ', ਨੱਚਦੀਆਂ ਅੱਲ੍ਹੜਾਂ ਕੁਆਰੀਆਂ' ਅਤੇ 'ਪੱਗਾਂ ਪੋਚਵੀਆਂ' ਆਦਿ ਹਨ, ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨਾਂ 'ਤੇ ਸੁਣਨ ਨੂੰ ਮਿਲਦੇ ਹਨ। ਇਸ ਤੋਂ ਇਲਾਵਾ ਦਿਲਜੀਤ ਹੁਣ ਤੱਕ 'ਮੇਲ ਕਰਾਦੇ ਰੱਬਾ', 'ਦਿ ਲੋਇਨ ਆਫ ਪੰਜਾਬ', 'ਧਰਤੀ', 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੁਲੀਅਟ', 'ਸਾਡੀ ਲਵ ਸਟੋਰੀ', 'ਜੱਟ ਐਂਡ ਜੁਲੀਅਟ 2', 'ਡਿਸਕੋ ਡਾਂਸ', 'ਪੰਜਾਬ 1984', 'ਰੰਗਰੂਟ', 'ਛੜਾ' ਆਦਿ ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।
Image result for Diljit Dosanjh



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News