ਸਲਮਾਨ ਦੀ ਰਾਹ ''ਤੇ ਚੱਲਿਆ ''ਮਧੂਬਾਲਾ'' ਦਾ ਇਹ ਐਕਟਰ

1/7/2020 8:43:04 AM

ਨਵੀਂ ਦਿੱਲੀ (ਬਿਊਰੋ) : 'ਪਿਆਰ ਕੀ ਯੇ ਏਕ ਕਹਾਨੀ', 'ਮਧੂਬਾਲਾ ਏਕ ਇਸ਼ਕ ਏਕ ਜਨੂੰਨ' ਅਤੇ 'ਸ਼ਕਤੀ ਅਸਤਿਤਵ ਕੇ ਅਹਿਸਾਸ ਕੀ' ਦੇ ਐਕਟਰ ਵੀਵੀਅਨ ਡੀਸੇਨਾ ਹੁਣ ਵੈਬ ਸ਼ੋਅਜ਼ 'ਚ ਆਉਣ ਦੀ ਤਿਆਰੀ 'ਚ ਹਨ। ਕੁਝ ਮੇਕਰਜ਼ ਨਾਲ ਚਰਚਾ ਚੱਲ ਰਹੀ ਹੈ ਪਰ ਇਨ੍ਹਾਂ ਚਰਚਾਵਾਂ 'ਚ ਉਨ੍ਹਾਂ ਨੇ ਇਕ ਗੱਲ ਸਾਫ ਆਖੀ ਹੈ ਕਿ ਕੋਈ ਵੀ ਬੋਲਡ ਅਤੇ ਅੰਤਰੰਗ ਸੀਨ ਨਹੀਂ ਕਰਨਗੇ।'' ਆਖਰੀ ਵਾਰ 'ਸ਼ਕਤੀ ਅਸਤਿਤਵ ਕੇ ਅਹਿਸਾਸ ਕੀ' 'ਚ ਨਜ਼ਰ ਆਏ ਵੀਵੀਆਨ ਡੀਸੇਨਾ ਆਪਣੀ ਵਾਪਸੀ ਡਿਜੀਟਲ ਸਪੇਸ ਨਾਲ ਕਰਨ ਲਈ ਤਿਆਰ ਹਨ ਪਰ ਬੋਲਡ ਸੀਨ ਨੂੰ ਨਾਂਹ ਕਿਹਾ ਹੈ।

ਵੀਵੀਆਨ ਨੇ ਸਪਾਟਬੁਆਏ ਨਾਲ ਗੱਲਬਾਤ ਕਰਦੇ ਹੋਏ ਕਿਹਾ, ''ਇਹ ਨਿੱਜੀ ਪਸੰਦ ਹੈ, ਜਿਸ ਨੂੰ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ 'ਚ ਕਾਇਮ ਕਰ ਲਿਆ ਸੀ। ਸਿਰਫ ਇਸ ਲਈ ਕਿ ਮੈਂ ਹੀਰੋ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਖੁੱਲਾ ਸੀਨਾ ਲਈ ਘੁੰਮਾ। ਇਹ ਮੇਰੇ ਅਤੇ ਨਿਰਮਾਤਾਵਾਂ 'ਚ ਆਪਸੀ ਸਮਝ ਹੈ। ਉਹ ਜਾਣਦੇ ਹਨ ਕਿ ਕੁਝ ਅਜਿਹਾ ਏਰੀਆ ਹੈ, ਜਿਥੇ ਮੈਂ ਸਹਿਜ ਨਹੀਂ ਹਾਂ। ਇਸ ਲਈ ਉਸੇ ਮੁਤਾਬਕ ਸੀਨ ਲਿਖਦੇ ਹਨ। ਵੈਬ 'ਤੇ ਬੋਲਡ ਸਮੱਗਰੀ ਲਾਜ਼ਮੀ ਨਹੀਂ ਹੈ। ਮੈਂ ਪਿਛਲੇ 10 ਸਾਲਾਂ ਤੋਂ ਆਪਣੀਆਂ ਲਿਮੀਟੇਸ਼ਨਸ ਨੂੰ ਬਣਾਈ ਰੱਖਿਆ ਹੈ ਅਤੇ ਨਿਰਮਾਤਾਵਾਂ ਨੇ ਵੀ ਹੁਣ ਤਕ ਮੇਰੇ ਫੈਸਲੇ ਦਾ ਸਨਮਾਨ ਕੀਤਾ ਹੈ।''

ਵੀਵੀਆਨ ਇਕ ਦਿਲਚਸਪ ਅਤੇ ਯਥਾਰਥਵਾਦੀ ਵੈਬ ਸ਼ੋਅ ਦੀ ਤਲਾਸ਼ 'ਚ ਹੈ। ਉਨ੍ਹਾਂ ਕਿਹਾ, ''ਮੈਨੂੰ ਦੋ ਜਾਂ ਤਿੰਨ ਵੈੱਬ ਸੀਰੀਜ਼ ਸੁਣਾਈਆਂ ਗਈਆਂ ਹਨ ਪਰ ਮੈਂ ਹਾਂ ਨਹੀਂ ਕੀਤੀ ਕਿਉਂÎਕਿ ਮੈਨੂੰ ਕੰਸੈਪਟ ਪਸੰਦ ਨਹੀਂ ਆਇਆ। ਕੁਝ 'ਚ ਡਰਾਮੇ ਦੀ ਕਮੀ ਹੈ ਅਤੇ ਕੁਝ ਜ਼ਿਆਦਾ ਯਥਾਰਥਵਾਦੀ ਹਨ। ਮੈਂ ਹਾਲ ਹੀ 'ਚ ਨੈਟਫਲਿਕਸ 'ਤੇ ਮਨੀ ਹੀਸਟ ਨੂੰ ਦੇਖਿਆ ਅਤੇ ਮੈਂ ਉਸ ਤਰ੍ਹਾਂ ਦਾ ਕੁਝ ਕਰਨਾ ਚਾਹੁੰਦਾ ਹਾਂ।'' ਉਨ੍ਹਾਂ ਕਿਹਾ ਕਿ ਅਜੇ ਮੈਂ ਰਿਲੈਕਸ ਕਰ ਰਿਹਾ ਹਾਂ ਅਤੇ ਪਰਿਵਾਰ ਨਾਲ ਵਧੀਆ ਸਮਾਂ ਬਤੀਤ ਕਰ ਰਿਹਾ ਹਾਂ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News