B''Day Spl: ਡੈਬਿਊ ਤੋਂ ਪਹਿਲਾਂ ਬਿਪਾਸ਼ਾ ਨੇ ਕਿਉਂ ਕੀਤੀਆਂ ਸੀ 3 ਵੱਡੀਆਂ ਫਿਲਮਾਂ ਰਿਜੈਕਟ, ਜਾਣੋ ਵਜ੍ਹਾ

1/7/2020 9:36:41 AM

ਮੁੰਬਈ (ਬਿਊਰੋ) — ਵਿਆਹ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਸੁ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ। ਬਿਪਾਸ਼ਾ ਨੇ ਸਾਲ 2016 'ਚ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਵਾਇਆ ਸੀ। 3 ਸਾਲ ਤੋਂ ਬਿਪਾਸ਼ਾ ਦੀ ਕੋਈ ਫਿਲਮ ਨਹੀਂ ਆਈ। ਬਿਪਾਸ਼ਾ ਨੂੰ ਆਖਰੀ ਵਾਰ 'ਅਲੋਨ' ਫਿਲਮ 'ਚ ਕਰਨ ਸਿੰਘ ਗਰੋਵਰ ਨਾਲ ਹੀ ਦੇਖਿਆ ਗਿਆ ਸੀ। ਇਥੋਂ ਹੀ ਦੋਵਾਂ ਦੀ ਲਵ ਸਟੋਰੀ ਦੀ ਸ਼ੁਰੂਆਤ ਹੋਈ ਸੀ। 'ਰਾਜ਼' ਅਤੇ 'ਜਿਸਮ' ਵਰਗੀਆਂ ਹਿੱਟ ਫਿਲਮਾਂ ਨਾਲ ਪਛਾਣ ਕਾਇਮ ਕਰਨ ਵਾਲੀ ਬਿਪਾਸ਼ਾ ਅੱਜ ਆਪਣਾ 41ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਸ ਦਾ ਜਨਮ 7 ਜਨਵਰੀ 1979 ਨੂੰ ਨਵੀਂ ਦਿੱਲੀ 'ਚ ਹੋਇਆ। ਬਿਪਾਸ਼ਾ ਬਾਸੂ ਦੀ ਹਰ ਅਦਾ ਅੱਜ ਵੀ ਲੱਖਾਂ ਲੋਕਾਂ ਨੂੰ ਦੀਵਾਨਾ ਕਰਨ ਲਈ ਕਾਫੀ ਹੈ। ਬਿਪਾਸਾ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾਂ 'ਚੋਂ ਹਨ, ਜੋ ਬੋਲਡਨੈੱਸ ਦੇ ਮਾਮਲੇ 'ਚ ਤਾਂ ਜਾਣੀਆਂ ਜਾਂਦੀਆਂ ਹਨ ਪਰ ਇਨ੍ਹਾਂ ਦੀ ਐਕਟਿੰਗ ਅਤੇ ਇੰਟੈਲੀਜੈਂਸੀ ਦਾ ਵੀ ਕੋਈ ਜਵਾਬ ਨਹੀਂ। ਅੱਜ ਬਿਪਾਸ਼ਾ ਆਪਣਾ ਇਸ ਮੌਕੇ 'ਤੇ ਜਾਣਦੇ ਹਾਂ ਉਨ੍ਹਾਂ ਬਾਰੇ ਕੁਝ ਖਾਸ ਗੱਲਾਂ...
Image result for bipasha basu
'ਅਜਨਬੀ'  ਨਾਲ ਕੀਤਾ ਬਾਲੀਵੁੱਡ 'ਚ ਡੈਬਿਊ
ਫਿਲਮ 'ਅਜਨਬੀ' ਰਾਹੀਂ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬਿਪਾਸ਼ਾ ਨੇ 'ਆਂਖੇਂ', 'ਧੂਮ', 'ਫਿਰ ਹੇਰਾ ਫੇਰੀ', 'ਨੋ ਐਂਟਰੀ', 'ਜਿਸਮ', 'ਫੇਰੀ', 'ਅਲੋਨ' ਅਤੇ 'ਰਾਜ਼' ਵਰਗੀਆਂ ਫਿਲਮਾਂ ਨਾਲ ਆਪਣੀ ਪਛਾਣ ਬਣਾਈ ਹੈ।
Image result for bipasha basu
ਡੈਬਿਊ ਤੋਂ ਪਹਿਲਾਂ 3 ਵੱਡੀਆਂ ਫਿਲਮਾਂ ਨੂੰ ਕੀਤਾ ਸੀ ਇਨਕਾਰ
ਬਹੁਤ ਘੱਟ ਹੀ ਲੋਕ ਜਾਣਦੇ ਹਨ ਕਿ ਬਿਪਾਸ਼ਾ ਦਾ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਹੀ ਇੰਨਾ ਜਲਵਾ ਸੀ ਕਿ ਉਸ ਨੇ ਤਿੰਨ ਵੱਡੀਆਂ ਫਿਲਮਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸੁਪਰਮਾਡਲ ਪ੍ਰੀਤਯੋਗਤਾ 'ਚ ਬਿਪਾਸ਼ਾ ਨੇ ਵੀ ਭਾਗ ਲਿਆ ਸੀ, ਜਿਸ 'ਚ ਇਕ ਜੱਜ ਵਿਨੋਦ ਖੰਨਾ ਵੀ ਸਨ। ਉਹ ਬਿਪਾਸ਼ਾ ਨੂੰ ਆਪਣੇ ਬੇਟੇ ਅਕਸ਼ੈ ਖੰਨਾ ਨਾਲ 'ਹਿਮਾਲਯ ਪੁੱਤਰ' ਫਿਲਮ 'ਚ ਲੈਣ ਦੀ ਸੋਚ ਰਹੇ ਸਨ ਪਰ ਬਿਪਾਸ਼ਾ ਨੇ ਇਹ ਆਖ ਕੇ ਇਨਕਾਰ ਕਰ ਦਿੱਤਾ ਕਿ ਅਜੇ ਉਹ ਕਾਫੀ ਛੋਟੀ ਹੈ ਅਤੇ ਫਿਰ ਇਹ ਕਿਰਦਾਰ ਅੰਜਲਾ ਝਵੇਰੀ ਨੂੰ ਮਿਲ ਗਿਆ। ਘਰ ਆਉਣ ਤੋਂ ਬਾਅਦ ਇਨ੍ਹਾਂ ਨੂੰ ਜਯਾ ਬੱਚਨ ਨੇ ਆਪਣੇ ਬੇਟੇ ਅਭਿਸ਼ੇਕ ਬੱਚਨ ਨਾਲ ਜੇਪੀ ਦੱਤਾ ਦੀ ਫਿਲਮ 'ਆਖਰੀ ਮੁਗਲ' ਲਈ ਮਨਾ ਲਿਆ ਪਰ ਇਹ ਫਿਲਮ ਨਾ ਬਣ ਸਕੀ ਅਤੇ ਦੱਤਾ ਨੇ ਇਸ ਫਿਲਮ ਦੀ ਸਕ੍ਰਿਪਟ ਨੂੰ ਬਦਲ ਕੇ ਕਰੀਨਾ ਕਪੂਰ ਨਾਲ 'ਰਿਫਿਊਜੀ' (2000) ਬਣਾ ਲਈ।
Image result for bipasha basu
'ਰਾਜ਼' ਨਾਲ ਚਮਕੀ ਕਿਸਮਤ
ਸਾਲ 2001 'ਚ ਬਿਪਾਸ਼ਾ ਨੇ ਅਕਸ਼ੈ ਕੁਮਾਰ ਨਾਲ ਵਿਜੈ ਗਿਲਾਨੀ ਦੀ 'ਅਜਨਬੀ' 'ਚ ਕੰਮ ਕੀਤਾ ਅਤੇ ਪਹਿਲੀ ਵਾਰ ਹਿੰਦੀ ਫਿਲਮਾਂ 'ਚ ਕਦਮ ਰੱਖਿਆ। ਇਸ ਫਿਲਮ ਨੂੰ ਅੱਬਾਸ-ਮਸਤਾਨ ਨੇ ਡੈਇਰੈਕਟ ਕੀਤਾ ਸੀ ਅਤੇ ਇਹ ਫਿਲਮ ਬਾਕਸ ਆਫਿਸ 'ਚ ਸਫਲ ਰਹੀ। ਸਾਲ 2002 ਦੀ ਸ਼ੁਰੂਆਤ ਵਿਕਰਮ ਭੱਟ ਦੁਆਰਾ ਨਿਰਦੇਸ਼ਿਤ 'ਰਾਜ਼' ਫਿਲਮ ਨਾਲ ਹੋਇਆ ਸੀ, ਜੋ ਬਹੁਤ ਹੀ ਸਫਲ ਫਿਲਮ ਸਾਬਿਤ ਹੋਈ ਅਤੇ ਹਿੰਦੀ ਫਿਲਮ ਉਦਯੋਗ 'ਚ ਬਿਪਾਸ਼ਾ ਦੀਆਂ ਜੜ੍ਹਾਂ ਪੱਕੀਆਂ ਕਰਨ ਵਿਚ ਕਾਫੀ ਮਦਦਗਾਰ ਵੀ ਸਾਬਿਤ ਹੋਈ। ਇਸ ਫਿਲਮ 'ਚ ਇਹ ਇਕ ਅਜਿਹੀ ਮਹਿਲਾ ਦਾ ਕਿਰਦਾਰ ਨਿਭਾ ਰਹੀ ਸੀ, ਜੋ ਰੂਹਾਂ ਨਾਲ ਸੰਪਰਕ ਕਰਦੀ ਹੈ ਅਤੇ ਲੁੱਕੇ ਹੋਏ ਰਾਜ਼ ਤੱਕ ਪਹੁੰਚਦੀ ਹੈ।
Image result for bipasha basu
ਮਿਲ ਚੁੱਕੇ ਨੇ ਖਾਸ ਐਵਾਰਡ
'ਅਜਨਬੀ' ਤੇ 'ਰਾਜ਼' ਫਿਲਮ ਨਾਲ ਬਿਪਾਸ਼ਾ ਨੇ ਬਾਲੀਵੁੱਡ 'ਚ ਕਾਫੀ ਸ਼ੋਹਰਤ ਖੱਟੀ। ਇਸ ਤੋਂ ਬਾਅਦ ਬਿਪਾਸ਼ਾ ਨੂੰ ਕਈ ਵਾਰ ਬੈਸਟ ਐਕਟਰੈਸ ਲਈ ਨੌਮੀਨੇਟ ਕੀਤਾ ਗਿਆ। ਕਈ ਐਵਾਰਡ ਵੀ ਬਿਪਾਸ਼ਾ ਦੀ ਛੋਲੀ ਪਏ। ਹਿੰਦੀ ਤੋਂ ਇਲਾਵਾ ਸਾਊਥ ਅਤੇ ਮਰਾਠੀ ਸਿਨੇਮਾ 'ਚ ਵੀ ਬਿਪਾਸ਼ਾ ਨੇ ਕੰਮ ਕੀਤਾ। ਫਿਲਹਾਲ ਬਿਪਾਸ਼ਾ ਨੇ ਸਕ੍ਰੀਨ ਤੋਂ ਕੁਝ ਦੂਰੀ ਬਣਾਈ ਹੋਈ ਹੈ।
Image result for bipasha basu
ਮੇਹਰ ਜੇਸੀਆ ਦੇ ਸਦਕਾ ਬਣੀ ਪ੍ਰਸਿੱਧ ਮਾਡਲਿੰਗ
ਬਿਪਾਸ਼ਾ ਦਾ ਨਾਂ ਬੀ-ਟਾਊਨ ਦੀਆਂ ਬੋਲਡ ਅਤੇ ਸੈਕਸੀ ਅਭਿਨੇਤਰੀਆਂ 'ਚ ਗਿਣਿਆ ਜਾਂਦਾ ਹੈ। ਉਸ ਨੂੰ ਮਾਡਲਿੰਗ 'ਚ ਲਿਆਉਣ ਦਾ ਸਿਹਰਾ ਅਰਜੁਨ ਰਾਮਪਾਲ ਦੀ ਪਤਨੀ ਅਤੇ ਸਾਬਕਾ ਸੁਪਰ ਮਾਡਲ ਮੇਹਰ ਜੇਸੀਆ ਦੇ ਸਿਰ ਬੱਝਦਾ ਹੈ। ਕੋਲਕਾਤਾ ਦੇ ਇਕ ਹੋਟਲ 'ਚ ਬਿਪਾਸ਼ਾ ਅਤੇ ਮੇਹਰ ਦੀ ਮੁਲਾਕਾਤ ਹੋਈ ਸੀ। ਉਦੋਂ ਮੇਹਰ ਨੇ ਬਿਪਸ ਨੂੰ ਮਾਡਲਿੰਗ 'ਚ ਕਰੀਅਰ ਬਣਾਉਣ ਦੀ ਸਲਾਹ ਦਿੱਤੀ ਸੀ। ਇਸ ਪਿੱਛੋਂ ਬਿਪਾਸ਼ਾ ਨੇ ਨਾ ਸਿਰਫ ਇਸ ਖੇਤਰ 'ਚ ਕਦਮ ਰੱਖਿਆ, ਸਗੋਂ ਸਫਲਤਾ ਵੀ ਹਾਸਲ ਕੀਤੀ। 1996 'ਚ ਉਸ ਨੇ 'ਗੋਦਰੇਜ਼ ਸਿੰਥੋਲ ਸੁਪਰਮਾਡਲ ਮੁਕਾਬਲਾ' ਅਤੇ 'ਦਿ ਫੋਰਡ ਮਾਡਲਸ ਸੁਪਰਮਾਡਲ ਆਫ ਦਿ ਵਰਲਡ ਮੁਕਾਬਲਾ' ਜਿੱਤਿਆ।
Image result for bipasha basu



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News