ਰਸ਼ਮੀ ਨੂੰ ਲੈ ਕੇ ਸਿਧਾਰਥ ਦੇ ਬਦਲੇ ਤੇਵਰ, ਕੀਤਾ ਸ਼ਰੇਆਮ ਫਲਰਟ (ਵੀਡੀਓ)

1/29/2020 1:15:18 PM

ਮੁੰਬਈ (ਬਿਊਰੋ) : ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਵਿਚਕਾਰ 'ਬਿੱਗ ਬੌਸ 13' ਦੇ ਘਰ ਬੇਹਿਸਾਬ ਲੜਾਈਆਂ ਹੋਈਆਂ। ਇਨ੍ਹਾਂ ਲੜਾਈਆਂ 'ਚ ਉਨ੍ਹਾਂ ਆਪਣਾ ਅਤੀਤ ਵੀ ਘਸੀਟ ਲਿਆ। ਇਕ ਗੱਲ ਜਦੋਂ ਸਿਧਾਰਥ ਨੇ ਕਹਿ ਦਿੱਤਾ ਸੀ ਕਿ ਅਜਿਹੀ ਲੜਕੀ ਨੂੰ ਮੈਂ ਘਰ ਨਹੀਂ ਲਿਆਂਦਾ ਤਾਂ ਰਸ਼ਮੀ ਦੇਸਾਈ ਨੇ ਗੁੱਸੇ 'ਚ ਉਸ ਦੇ ਉੱਪਰ ਚਾਹ ਸੁੱਟ ਦਿੱਤੀ ਸੀ ਤੇ ਖਰੀਆਂ-ਖਰੀਆਂ ਸੁਣਾਈਆਂ ਸਨ ਪਰ ਹੁਣ ਲੱਗਦਾ ਹੈ ਕਿ ਦੋਵਾਂ ਵਿਚਕਾਰ ਟਿਊਨਿੰਗ ਘਰ 'ਚ ਬਦਲ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਸ਼ਾਂਤੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਫੈਮਿਲੀ ਵੀਕ ਦੌਰਾਨ ਸਿਧਾਰਥ ਨੇ ਰਸ਼ਮੀ ਦਾ ਚੰਗੀ ਤਰ੍ਹਾਂ ਨਾਲ ਧਿਆਨ ਰੱਖਿਆ ਤੇ ਆਪਣੀ ਮੰਮੀ ਨਾਲ ਮਿਲਵਾਇਆ ਤੇ ਰੋਂਦੀ ਹੋਈ ਰਸ਼ਮੀ ਨੂੰ ਆਪਣੇ ਹੱਥਾਂ ਨਾਲ ਪਾਣੀ ਪਿਆਇਆ ਸੀ।

 
 
 
 
 
 
 
 
 
 
 
 
 
 

Ho rahi hai @realsidharthshukla aur @imrashamidesai ke beech hasi mazaak wali nok-jhok! Kya yeh hai ek nayi dosti ki shuruwaat? #SidRa Dekhiye aaj raat 10:30 baje. Anytime on @Voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Jan 28, 2020 at 4:27am PST


ਹਾਲ ਵਾਲੇ ਐਪੀਸੋਡ 'ਚ ਰਸ਼ਮੀ ਦੇਸਾਈ ਤੇ ਸਿਧਾਰਥ ਸ਼ੁਕਲਾ ਵਿਚਕਾਰ ਪਿਆਰੀਆਂ ਗੱਲਾਂ ਗਾਰਡਨ ਏਰੀਆਂ 'ਚ ਹੋਈਆਂ ਸਨ। ਰਸ਼ਮੀ ਨੇ ਸਿਧਾਰਥ ਨੂੰ ਕਿਹਾ, ''ਤੂੰ ਮੇਰੇ ਦਿਮਾਗ ਮੇਂ ਚੱਲ ਰਿਹਾ ਹੈ।'' ਹਾਲ 'ਚ ਜਾਰੀ ਹੋਏ ਪ੍ਰੋਮੋ 'ਚ ਰਸ਼ਮੀ ਨੂੰ ਭਾਂਡੇ ਧੋਂਦਿਆਂ ਦੇਖਿਆ ਜਾ ਸਕਦਾ ਹੈ, ਉੱਥੇ ਹੀ ਸਿਧਾਰਥ ਦਰਵਾਜ਼ੇ ਕੋਲ ਖੜ੍ਹੇ ਹੋ ਕੇ ਉਸ ਨੂੰ ਗੱਲਾਂ-ਗੱਲਾਂ 'ਚ ਛੇੜਦੇ ਨਜ਼ਰ ਆ ਰਹੇ ਹਨ। ਸਿਧਾਰਥ ਕਹਿਦੇ ਹਨ, ''ਮੈਨੂੰ ਅਜਿਹਾ ਲੱਗਾ ਕਿ ਰਸ਼ਮੀ ਕੰਮ ਕਰ ਰਹੀ ਹੈ ਪਤਾ ਨਹੀਂ ਚੱਲਿਆ।'' ਇਸ 'ਤੇ ਰਸ਼ਮੀ ਨੇ ਕਿਹਾ, ''ਆ ਫਿਰ ਲੜਦੇ ਆਂ।'' ਇਸ 'ਤੇ ਸਿਧਾਰਥ ਨੇ ਨਾਂਹ ਕਹਿੰਦਿਆਂ ਕਿਹਾ, ''ਅੱਜ ਜੇਕਰ ਸਾਡੇ ਵਿਚਕਾਰ ਅਰਹਾਨ ਹੁੰਦਾ ਤਾਂ ਜ਼ਰੂਰ ਬੋਲਦਾ... ਸਿਧਾਰਥ ਤੂੰ ਕੁੜੀਆਂ ਨਾਲ ਹੀ ਲੜ। ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ।'' ਰਸ਼ਮੀ ਕਹਿੰਦੀ ਹੈ, ''ਕਦੀ-ਕਦੀ ਤੂੰ ਬੋਲਦਾ ਹੈ ਤਾਂ ਮੈਨੂੰ ਬਹੁਤ ਸਰਕਾਸਟਿਕ ਲੱਗਦਾ ਏ।'' ਸਿਧਾਰਥ ਛੇੜਦੇ ਹੋਏ ਕਹਿੰਦੇ ਹਨ, ''ਮਜ਼ਾਕ ਕਰ ਰਹੀ ਹੈ, ਨਹੀਂ...ਨਹੀਂ...ਸੱਚੀ।'' ਉਹ ਕਹਿੰਦੀ ਹੈ, ''ਮਨ ਨਹੀਂ ਕਰਦਾ ਕਿ ਤੇਰਾ ਜਵਾਬ ਦਿਆਂ...ਕਿਉਂ ਛੇੜਦਾ ਏ...ਮਜ਼ਾ ਆਉਂਦਾ ਹੈ ਨਾ ਤੈਨੂੰ...ਤੇਰਾ ਟਾਈਮ ਪਾਸ ਹੁੰਦਾ ਹੈ ਨਾ।'' ਇਸ 'ਤੇ ਸਿਧਾਰਥ ਬੋਲਦਾ ਹੈ, ''ਕਿਉਂਕਿ ਤੇਰੇ ਨਾਲ ਗੱਲਾਂ ਕਰਨਾ ਚੰਗਾ ਲੱਗਦਾ ਹੈ।'' ਰਸ਼ਮੀ ਨੂੰ ਸਿਧਾਰਥ ਦਾ ਛੇੜਣਾ ਇਸ ਤੋਂ ਬਾਅਦ ਵੀ ਜਾਰੀ ਰਹਿੰਦਾ ਹੈ। ਇਹ ਕਿਊਟ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News