ਰਾਤ ਦੇ ਹਨ੍ਹੇਰੇ ''ਚ ਸਿਧਾਰਥ ਦੇ ਬੈੱਡ ''ਤੇ ਪਹੁੰਚੀ ਸ਼ਹਿਨਾਜ਼, ਕੀਤੀ ਇਹ ਹਰਕਤ

11/7/2019 1:20:36 PM

ਨਵੀਂ ਦਿੱਲੀ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਕੌਰ ਗਿੱਲ ਦਾ ਕਨੈਕਸ਼ਨ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਸੀ ਪਰ ਇਸ ਹਫਤੇ ਦੋਵਾਂ ਦੀ ਦੋਸਤੀ 'ਚ ਦਰਾਰ ਆ ਗਈ ਹੈ। ਸ਼ਹਿਨਾਜ਼ ਸਿਧਾਰਥ ਸ਼ੁਕਲਾ ਦੇ ਨਜ਼ਰਅੰਦਾਜ਼ ਕਰਨ ਕਰਕੇ ਕਾਫੀ ਗੁੱਸੇ 'ਚ ਹੈ। ਉਥੇ ਹੀ ਸਿਧਾਰਥ ਨੂੰ ਲੱਗਦਾ ਹੈ ਕਿ ਸ਼ਹਿਨਾਜ਼ ਹੁਣ ਬਦਲ ਗਈ ਹੈ ਪਰ ਦੋਵੇਂ ਹਾਲੇ ਵੀ ਇਕ-ਦੂਜੇ ਲਈ ਗਲਤ ਨਹੀਂ ਬੋਲ ਰਹੇ।

PunjabKesari
ਬੁੱਧਵਾਰ ਦੇ ਐਪੀਸੋਡ 'ਚ ਸ਼ਹਿਨਾਜ਼ ਗਿੱਲ ਨੂੰ ਬਿੱਗ ਬੌਸ ਨੇ ਸਮਝਾਇਆ ਕਿ ਸਿਧਾਰਥ ਨੇ ਹਮੇਸ਼ਾ ਹੀ ਉਸ ਦਾ ਸਾਥ ਦਿੱਤਾ ਹੈ, ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲਾ ਦਾ ਗੁੱਸਾ ਥੋੜਾ ਘੱਟ ਹੋ ਗਿਆ। ਇਸ ਤੋਂ ਬਾਅਦ ਆਰਤੀ ਸਿੰਘ ਤੇ ਸ਼ੇਫਾਲੀ ਜਰੀਵਾਲਾ ਨੇ ਸ਼ਹਿਨਾਜ਼ ਨੂੰ ਸਮਝਾਇਆ ਕਿ ਉਹ ਸਿਧਾਰਥ ਨਾਲ ਗੱਲ ਕਰ ਲਵੇ।


ਰਾਤ ਦੇ ਸਮੇਂ ਆਰਤੀ ਸਿੰਘ ਨੇ ਫਿਰ ਤੋਂ ਸ਼ਹਿਨਾਜ਼ ਨੂੰ ਕਿਹਾ, ''ਤੂੰ ਸਿਧਾਰਥ ਨਾਲ ਅੱਜ ਹੀ ਪੈਚਅਪ ਕਰ ਲਾ, ਉਂਝ ਵੀ ਉਸ ਦੀ ਸਿਹਤ ਠੀਕ ਨਹੀਂ ਹੈ।'' ਫਿਰ ਸ਼ਹਿਨਾਜ਼ ਨੇ ਕਿਹਾ, ''ਮੈਂ ਸਿਧਾਰਥ ਨੂੰ ਕਿੱਸ ਕਰਕੇ ਆਉਂਦੀ ਹਾਂ। ਮੈਂ ਉਸ ਨੂੰ ਕਿੱਸ ਕਰਕੇ ਭੱਜ ਜਾਵਾਂਗੀ।'' ਇਸ ਤੋਂ ਬਾਅਦ ਜੋ ਹੁੰਦਾ ਹੈ, ਉਹ ਬੇਹੱਦ ਮਜ਼ੇਦਾਰ ਸੀ।

PunjabKesari
ਰਾਤ ਦੇ ਹਨ੍ਹੇਰੇ 'ਚ ਸ਼ਹਿਨਾਜ਼ ਬਿਨਾਂ ਖੜਾਕਾ (ਸ਼ੋਰ) ਕੀਤੇ ਸਿਧਾਰਥ ਦੇ ਬੈੱਡ ਵੱਲ ਜਾਂਦੀ ਹੈ। ਉਦੋਂ ਸਿਧਾਰਥ ਨੀਂਦ 'ਚ ਹੁੰਦਾ ਹੈ। ਸ਼ਹਿਨਾਜ਼ ਸਿਧਾਰਥ ਦੇ ਹੱਥ 'ਤੇ ਆਪਣਾ ਹੱਥ ਰੱਖਦੀ ਹੈ, ਉਦੋ ਇਕਦਮ ਹੀ ਸਿਧਾਰਥ ਹੈਰਾਨ ਹੋ ਕੇ ਉੱਠ ਜਾਂਦਾ ਹੈ। ਸਿਧਰਾਥ ਨੂੰ ਇੰਝ ਹੈਰਾਨ ਦੇਖ ਕੇ ਆਰਤੀ ਹੱਸਣ ਲੱਗ ਜਾਂਦੀ ਹੈ।

PunjabKesari

ਸਿਧਾਰਥ ਦੀ ਆਵਾਜ਼ ਨਾਲ ਘਰ 'ਚ ਸੋ ਰਹੇ ਬਾਕੀ ਲੋਕਾਂ ਦੀ ਨੀਂਦ ਵੀ ਖੁੱਲ੍ਹ ਜਾਂਦੀ ਹੈ। ਉਹ ਘਬਰਾਉਂਦੇ ਹੋਏ ਸ਼ਹਿਨਾਜ਼ ਤੋਂ ਪੁੱਛਦਾ ਹੈ ਕਿ ਇਹ ਤੂੰ ਕੀ ਕਰ ਰਹੀ ਹੈ? ਤੂੰ ਠੀਕ ਤਾਂ ਹੈ? ਫਿਰ ਸ਼ਹਿਨਾਜ਼ ਗਿੱਲ ਸਿਧਾਰਥ ਨੂੰ ਸੌਰੀ ਕਹਿੰਦੀ ਹੈ। ਸਿਧਾਰਥ ਕਹਿੰਦਾ ਹੈ, ''ਕੀ ਸੌਰੀ, ਮੈਂ ਡਰ ਗਿਆ ਸੀ ਪਰ ਹੋਇਆ ਕੀ ਹੈ?''

PunjabKesari
ਸ਼ਹਿਨਾਜ਼ ਦੀ ਇਸ ਪਹਿਲ ਨਾਲ ਕੀ ਉਸ ਦੇ ਘਰ ਤੇ ਸਿਧਾਰਥ ਵਿਚਕਾਰ ਆਈਆਂ ਦੂਰੀਆਂ ਖਤਮ ਹੋ ਜਾਣਗੀਆਂ? ਇਹ ਕਹਿਣਾ ਹਾਲੇ ਮੁਸ਼ਕਿਲ ਹੈ। ਉਂਝ ਲੜਾਈ ਤੋਂ ਬਾਅਦ ਵੀ ਸਿਧਾਰਥ ਸ਼ਹਿਨਾਜ਼ ਦੇ ਖਿਲਾਫ ਬੋਲਦੇ ਨਜ਼ਰ ਨਹੀਂ ਆਏ।

 
 
 
 
 
 
 
 
 
 
 
 
 
 

Kya @realsidharthshukla se doori ka ab pachtava ho raha hai @ShehnaazGill ko? Dekhiye inhe aaj raat 10:30 baje. Anytime on @voot. @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 5, 2019 at 9:00pm PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News