ਗਿੱਪੀ ਗਰੇਵਾਲ ਨੇ ਕੀਤਾ ਇਕ ਹੋਰ ਫਿਲਮ ਦਾ ਐਲਾਨ, ਰਣਜੀਤ ਬਾਵਾ ਆਉਣਗੇ ਨਜ਼ਰ

11/7/2019 2:06:57 PM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨਾਲ ਆਪਣਾ ਅਗਲਾ ਪ੍ਰੋਜੈਕਟ ਲੈ ਕੇ ਆ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਦਰਅਸਲ, ਗਿੱਪੀ ਗਰੇਵਾਲ ਤੇ ਰਣਜੀਤ ਬਾਵਾ ਇਕ ਪੰਜਾਬੀ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਂ 'ਮੈਨ ਇੰਨ ਬਲੈਕ-ਕਾਲੇ ਕੱਛਿਆਂ ਵਾਲੇ' ਹੈ।

ਦੱਸ ਦਈਏ ਕਿ ਇਸ ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਆਪਣੇ ਪ੍ਰੋਡਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ। ਇਸ ਫਿਲਮ 'ਚ ਰਣਜੀਤ ਬਾਵਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਹਰਸ਼ ਰਾਣਾ ਤੇ ਚੰਚਲ ਡਾਬਰਾ ਦੀ ਲਿਖੀ ਇਹ ਫਿਲਮ ਮੁਨੀਸ਼ ਭੱਟ ਡਾਇਰੈਕਟ ਕਰੇਗਾ। ਇਹ ਫਿਲਮ ਅਗਲੇ ਸਾਲ 'ਓਮ ਜੀ ਸਟਾਰ ਸਟੂਡੀਓ' ਵਲੋਂ ਰਿਲੀਜ਼ ਕੀਤੀ ਜਾਵੇਗੀ। ਹਾਲਾਂਕਿ ਫਿਲਮ ਦੀ ਬਾਕੀ ਸਟਾਰ ਕਾਸਟ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਫਿਲਮ 'ਚ ਰਣਜੀਤ ਬਾਵਾ ਨਾਲ ਕਿਹੜੀ ਅਦਾਕਾਰਾ ਮੁੱਖ ਭੂਮਿਕਾ 'ਚ ਆਉਂਦੀ ਹੈ।

 

 
 
 
 
 
 
 
 
 
 
 
 
 
 

Desi Men In Black Jani ke kale Kacchian wale 🤣🤣🤣🤣 @humblemotionpictures @ranjitbawa @omjeestarstudioss #maneeshbhatt @thehumblemusic

A post shared by Gippy Grewal (@gippygrewal) on Nov 6, 2019 at 11:37pm PST

ਦੱਸਣਯੋਗ ਹੈ ਕਿ 1 ਨਵੰਬਰ ਨੂੰ ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਗਿੱਪੀ ਤੇ ਜ਼ਰੀਨ ਖਾਨ ਦੀ ਜੋੜੀ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News