ਰਵੀਨਾ ਦਾ ਖੁਲਾਸਾ, ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸਲਮਾਨ ਤੇ ਆਮਿਰ ਨਹੀਂ ਕਰਦੇ ਸੀ ਇਕ-ਦੂਜੇ ਨਾਲ ਗੱਲ

11/7/2019 2:44:08 PM

ਮੁੰਬਈ(ਬਿਊਰੋ)- 90 ਦੇ ਦਹਾਕੇ ’ਚ ਰਿਲੀਜ਼ ਹੋਈ ਸਲਮਾਨ ਖਾਨ ਤੇ ਆਮਿਰ ਖਾਨ ਦੀ ਮਲਟੀ ਸਟਾਰਰ ਕਮੇਡੀ ਫਿਲਮ ‘ਅੰਦਾਜ਼ ਅਪਨਾ-ਅਪਨਾ’ ਨੂੰ 25 ਸਾਲ ਪੂਰੇ ਹੋ ਚੁੱਕੇ ਹਨ। ਇਸ ਫਿਲਮ ਉਸ ਸਮੇਂ ਦੀ ਬਲਾਕਬਸਟਰ ਸਾਬਿਤ ਹੋਈ ਸੀ। ਹਾਲ ਹੀ ’ਚ ਫਿਲਮ ‘ਚ ਮੁੱਖ ਅਦਾਕਾਰਾ ਦਾ ਕਿਰਦਾਰ ਨਿਭਾਉਣ ਵਾਲੀ ਰਵੀਨਾ ਟੰਡਨ ਨੇ ਇਸ ਫਿਲਮ ਬਾਰੇ ਅਹਿਮ ਖੁਲਾਸਾ ਕੀਤਾ ਹੈ । ਜੀ ਹਾਂ, ਇਸ ਫਿਲਮ ਬਾਰੇ ਇਕ ਇੰਟਰਵਿਊ ਦੌਰਾਨ ਰਵੀਨਾ ਟੰਡਨ ਨੇ ਖੁਲਾਸਾ ਕੀਤਾ ਹੈ ਕਿ “ਕੋਈ ਵੀ ਇਸ ਗੱਲ ‘ਤੇ ਯਕੀਨ ਨਹੀਂ ਕਰੇਗਾ ਕਿ ਉਨ੍ਹਾਂ ਨੇ ਅੱਜ-ਤੱਕ ਆਪਣੀ ਇਹ ਫਿਲਮ ਪੂਰੀ ਨਹੀਂ ਦੇਖੀ।
PunjabKesari
ਰਵੀਨਾ ਟੰਡਨ ਨੇ ਅੱਗੇ ਕਿਹਾ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਆਮਿਰ ਅਤੇ ਸਲਮਾਨ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਸਨ। ਇਸ ਦੇ ਨਾਲ ਹੀ ਕਰਿਸ਼ਮਾ ਅਤੇ ਮੈਂ ਵੀ ਇਕ-ਦੂਜੇ ਨਾਲ ਗੱਲ ਨਹੀਂ ਕਰਦੇ ਸੀ, ਇੱਥੋਂ ਤੱਕ ਕਿ ਸਲਮਾਨ ਖਾਨ ਫਿਲਮ ਦੇ ਡਾਇਰੈਕਟਰ ਰਾਜ ਕੁਮਾਰ ਸੰਤੋਸ਼ੀ ਨਾਲ ਗੱਲ ਨਹੀਂ ਕਰਦੇ ਸਨ, ਪਤਾ ਨਹੀਂ ਇਹ ਫਿਲਮ ਕਿਵੇਂ ਬਣੀ।
PunjabKesari
ਉਨ੍ਹਾਂ ਅੱਗੇ ਦੱਸਿਆ ਕਿ ਫਿਲਮ ਦੇ ਕਲਾਈਮੈਕਸ ਦੌਰਾਨ ਮੈਨੂੰ ਅਤੇ ਕਰਿਸ਼ਮਾ ਨੂੰ ਰੱਸੀ ਨਾਲ ਬੰਨ ਦਿੱਤਾ ਗਿਆ ਸੀ ਅਤੇ ਡਾਇਰੈਕਟਰ ਨੇ ਕਿਹਾ ਸੀ ਕਿ ਜਦੋਂ ਤੱਕ ਅਸੀਂ ਇਕ-ਦੂਜੇ ਨਾਲ ਗੱਲ ਨਹੀਂ ਕਰਾਂਗੇ ਉਦੋਂ ਤੱਕ ਉਹ ਸਾਨੂੰ ਨਹੀਂ ਖੋਲ੍ਹਣਗੇ।”ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News