ਹਿਮਾਂਸ਼ੀ ਨੂੰ ਦੇਖ ਸ਼ਹਿਨਾਜ਼ ਨੇ ਬਦਲੇ ਤੇਵਰ, ਦਿਖਾਇਆ ਆਪਣਾ ਅਸਲੀ ਰੰਗ (ਵੀਡੀਓ)

11/6/2019 8:56:48 AM

ਜਲੰਧਰ (ਬਿਊਰੋ) — ਰਿਐਲਟੀ ਸ਼ੋਅ 'ਬਿੱਗ ਬੌਸ 13' ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਿਆ ਹੈ, ਜਿਸ 'ਚ ਕਈ ਨਵੇਂ ਚਿਹਰਿਆਂ ਦੀ ਐਂਟਰੀ ਹੋਈ ਹੈ। ਇਸ ਦੇ ਚੱਲਦਿਆਂ ਸ਼ੋਅ 'ਚ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਹਨ। ਜੀ ਹਾਂ ਪੰਜਾਬੀ ਅਦਾਕਾਰਾ ਤੇ ਗਾਇਕਾ ਸ਼ਹਿਨਾਜ਼ ਕੌਰ ਗਿੱਲ ਤੇ ਟੀ. ਵੀ. ਅਦਾਕਾਰ ਸਿਧਾਰਥ ਸ਼ੁਕਲਾ, ਜਿਨ੍ਹਾਂ ਦੀ ਦੋਸਤੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਸੀ ਪਰ ਦੂਜੇ ਪੜਾਅ ਦੇ ਸ਼ੁਰੂ ਹੋਣ ਦੇ ਨਾਲ ਹੀ ਦੋਵਾਂ ਦੀ ਦੋਸਤੀ 'ਚ ਦਰਾਰ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ 'ਚ ਦੋਵਾਂ ਦੀ ਆਪਸੀ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ 'ਚ ਆਰਤੀ ਸਿੰਘ ਸ਼ਹਿਨਾਜ਼ ਨੂੰ ਕਹਿੰਦੀ ਹੈ, ਜੋ ਸਿਧਾਰਥ ਦੀ ਨਹੀਂ ਹੋ ਸਕੀ ਉਹ ਕਿਸੇ ਹੋਰ ਦੀ ਵੀ ਨਹੀਂ ਹੋ ਸਕਦੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Dusre padhaav mein @ShehnaazGill ne badla apna game! Kya hoga iska nateeja? Dekhiye aaj raat 10:30 baje. Anytime on @voot. @Vivo_India @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 4, 2019 at 9:01pm PST


ਦੱਸ ਦਈਏ ਇਸ ਸ਼ੋਅ 'ਚ ਪੰਜਾਬੀ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਦੀ ਵੀ ਐਂਟਰੀ ਹੋ ਚੁੱਕੀ ਹੈ। ਦਰਅਸਲ, ਹਿਮਾਂਸ਼ੀ ਅਤੇ ਸ਼ਹਿਨਾਜ਼ ਇਕ-ਦੂਜੇ ਦੇ ਵਿਰੋਧੀ ਹਨ। ਸ਼ੋਅ 'ਚ ਹਿਮਾਂਸ਼ੀ ਨੂੰ ਦੇਖ ਕੇ ਸ਼ਹਿਨਾਜ਼ ਕਾਫੀ ਪ੍ਰੇਸ਼ਾਨ ਅਤੇ ਬਿੱਗ ਬੌਸ ਨਾਲ ਨਾਰਾਜ਼ ਨਜ਼ਰ ਆਈ। ਹਾਲਾਂਕਿ ਸ਼ਹਿਨਾਜ਼ ਨੇ ਹਿਮਾਂਸ਼ੀ ਨੂੰ ਵੈੱਲਕਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਿਮਾਂਸ਼ੀ ਨੇ ਉਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਸ਼ਹਿਨਾਜ਼ ਨੇ ਹਿਮਾਂਸ਼ੀ ਵੱਲ ਦੋਸਤੀ ਦਾ ਹੱਥ ਵੀ ਵਧਾਇਆ ਪਰ ਹਿਮਾਂਸ਼ੀ ਨੇ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਹਿਮਾਂਸ਼ੀ ਨੇ ਕਿਹਾ ਕਿ ਮੇਰੀ ਮਾਂ ਨੇ ਮੈਨੂੰ ਸਹੂੰ ਖੁਆਈ ਹੈ ਕਿ ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗੀ ਪਰ ਬਾਅਦ 'ਚ ਹਿਮਾਂਸ਼ੀ ਕੈਮਰੇ 'ਚ ਦੇਖ ਕੇ ਇਹ ਕਹਿੰਦੀ ਹੈ ਕਿ ਉਹ ਸ਼ਹਿਨਾਜ਼ ਨੂੰ ਉਦੋਂ ਮੁਆਫ ਕਰਾਂਗੀ ਜਦੋਂ ਉਹ ਨੈਸ਼ਨਲ ਟੀ.ਵੀ. 'ਤੇ ਮੇਰੇ ਮਾਤਾ-ਪਿਤਾ ਕੋਲੋਂ ਮੁਆਫੀ ਮੰਗੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News