ਸ਼ਹਿਨਾਜ਼ ਦੇ ਇੰਤਜ਼ਾਰ ਦੀਆਂ ਘੜੀਆਂ ਖਤਮ, ਪਿਤਾ ਤੋਂ ਬਾਅਦ ਘਰ ''ਚ ਹੋ ਰਹੀ ਇਸ ਖਾਸ ਸ਼ਖਸ ਦੀ ਐਂਟਰੀ

1/17/2020 11:44:33 AM

ਨਵੀਂ ਦਿੱਲੀ (ਬਿਊਰੋ) — 'ਬਿੱਗ ਬੌਸ 8' ਦੇ ਜੇਤੂ ਗੌਤਮ ਗੁਲਾਟੀ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਹੈ। ਗੌਤਮ ਗੁਲਾਟੀ ਇਸ ਹਫਤੇ ਦੇ ਸ਼ੋਅ 'ਚ ਐਂਟਰੀ ਕਰਨ ਵਾਲੇ ਹਨ। ਗੌਤਮ ਨੇ ਟਵਿਟਰ 'ਤੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਬੇਸ਼ੱਕ ਗੌਤਮ ਦਾ ਆਉਣਾ ਬਿੱਗ ਬੌਸ 13 'ਚ ਸ਼ਹਿਨਾਜ਼ ਗਿੱਲ ਲਈ ਵੱਡੀ ਟਰੀਟ ਹੈ। ਗੌਤਮ ਗੁਲਾਟੀ ਨੇ ਬੀਤੀ ਰਾਤ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਕੀ ਮੈਂ ਕੱਲ੍ਹ @3olors“V ਨੂੰ ਐਂਟਰੀ ਮਾਰਾਂਗਾ?'' ਗੌਤਮ ਦੇ ਇਸ ਟਵੀਟ ਤੋਂ ਬਾਅਦ ਪ੍ਰਸ਼ੰਸਕ ਪਾਗਲ ਹੋ ਗਏ ਹਨ। ਉਹ ਸ਼ਹਿਨਾਜ਼ ਗਿੱਲ ਅਤੇ ਗੌਤਮ ਗੁਲਾਟੀ ਨੂੰ ਸ਼ੋਅ 'ਚ ਇਕੱਠੇ ਦੇਖਣ ਲਈ ਉਤਸੁਕ ਹਨ।
File
ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਗੌਤਮ ਗੁਲਾਟੀ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ। ਉਸ ਨੇ ਇਸ ਗੱਲ ਦਾ ਖੁਲਾਸਾ ਕਈ ਵਾਰ ਸ਼ੋਅ 'ਚ ਕੀਤਾ ਹੈ। ਜਦੋਂ ਕ੍ਰਿਸਮਸ ਦੇ ਦੌਰਾਨ ਜਦੋਂ ਕਈ ਮਸ਼ਹੂਰ ਸਿਤਾਰੇ ਘਰ ਆ ਰਹੇ ਸਨ, ਉਦੋਂ ਸ਼ਹਿਨਾਜ਼ ਗੌਤਮ ਦਾ ਇੰਤਜ਼ਾਰ ਕਰ ਰਹੀ ਸੀ। ਯੂਜ਼ਰਸ ਗੌਤਮ ਗੁਲਾਟੀ ਨੂੰ ਸੰਦੇਸ਼ ਦੇ ਰਹੇ ਹਨ ਕਿ ਉਹ ਸ਼ੋਅ 'ਚ ਜਾ ਕੇ ਸ਼ਹਿਨਾਜ਼ ਗਿੱਲ ਨੂੰ ਪ੍ਰੇਰਿਤ ਕਰਨ। ਉਸ ਨੂੰ ਬਹੁਤ ਪਿਆਰ ਦਿਓ। ਗੌਤਮ ਗੁਲਾਟੀ ਅਕਸਰ ਸ਼ਹਿਨਾਜ਼ ਗਿੱਲ ਦੇ ਸਮਰਥਨ 'ਚ ਟਵੀਟ ਕਰਦੇ ਰਹਿੰਦੇ ਹਨ। ਸ਼ਹਿਨਾਜ਼ ਗਿੱਲ ਦੇ ਕਾਰਨ ਸੀਜ਼ਨ 13 'ਚ ਗੌਤਮ ਗੁਲਾਟੀ ਦੀ ਅਕਸਰ ਚਰਚਾ 'ਚ ਹੁੰਦੀ ਹੈ। ਹਾਲ ਹੀ 'ਚ ਗੌਤਮ ਨੇ ਵੀ ਟਵੀਟ 'ਚ ਇਸ ਦਾ ਜ਼ਿਕਰ ਕੀਤਾ ਹੈ। ਉਸਨੇ ਲਿਖਿਆ, ''ਮੇਰੇ ਸੀਜ਼ਨ ਦੀ ਕਹਾਣੀ ਕਦੋਂ ਦੀ ਖਤਮ ਹੋ ਗਈ ਸੀ ਪਰ ਮੇਰੇ ਵਿਚਾਰ-ਵਟਾਂਦਰੇ ਅੱਜ ਵੀ ਸਰਵਜਨਕ ਹਨ।''

ਦੱਸਣਯੋਗ ਹੈ ਕਿ ਕ੍ਰਿਸਮਸ ਦੇ ਮੌਕੇ 'ਤੇ ਗੌਤਮ ਨੇ ਜਾਣਕਾਰੀ ਦਿੱਤੀ ਸੀ ਕਿ ਉਹ ਬਿੱਗ ਬੌਸ ਦੇ ਘਰ ਜਾ ਰਿਹਾ ਹੈ ਪਰ ਪ੍ਰਸ਼ੰਸਕਾਂ ਦੇ ਹੱਥ ਨਿਰਾਸ਼ਾ ਲੱਗੀ। ਗੌਤਮ ਬਿੱਗ ਬੌਸ ਦੇ ਘਰ ਜਾ ਕੇ ਸ਼ੂਟਿੰਗ ਕਰਨਗੇ। ਇਸ ਦਾ ਅਰਥ ਹੈ ਕਿ ਗੌਤਮ ਨੂੰ ਵੀਕੈਂਡ ਦੇ ਐਪੀਸੋਡਾਂ 'ਚ ਦਿਖਾਇਆ ਜਾਵੇਗਾ।
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News