ਜਨਮਦਿਨ ਮੌਕੇ ਜਾਣੋ ਜਾਵੇਦ ਅਖਤਰ ਦੀ ਜ਼ਿੰਦਗੀ ਦੀਆਂ ਕੁੱਝ ਦਿਲਚਸਪ ਗੱਲਾਂ ਬਾਰੇ

1/17/2020 11:55:59 AM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਅੱਜ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। 17 ਜਨਵਰੀ 1945 ਨੂੰ ਗਵਾਲੀਅਰ 'ਚ ਜਨਮੇ ਜਾਵੇਦ ਅਖਤਰ ਦਾ ਨਾਮ ਚਾਹੇ ਅੱਜ ਫਿਲਮ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ 'ਚ ਸ਼ਾਮਿਲ ਹੈ ਪਰ ਇਸ ਸਫਲਤਾ ਨੂੰ ਪਾਉਣ ਲਈ ਉਨ੍ਹਾਂ ਨੇ ਕਈ ਸਾਲ ਮਿਹਨਤ ਕੀਤੀ ਹੈ। ਜਾਵੇਦ ਅਖਤਰ ਨੇ ਆਪਣੀ ਕਿਤਾਬ 'ਤਰਕਸ਼' 'ਚ ਆਪਣੀ ਜ਼ਿੰਦਗੀ ਦੇ ਸੰਘਰਸ਼ ਬਾਰੇ ਲਿਖਿਆ ਹੈ।
PunjabKesari
ਸ਼ੁਰੂਆਤੀ ਦੌਰ 'ਚ ਜਦੋਂ ਉਹ ਮੁੰਬਈ 'ਚ ਆਏ ਸਨ ਤਾਂ ਉਨ੍ਹਾਂ ਦੇ ਹਾਲਾਤ ਕੁਝ ਠੀਕ ਨਹੀਂ ਸਨ। ਉਨ੍ਹਾਂ ਲਈ ਦੋ ਟਾਈਮ ਦੀ ਰੋਟੀ ਦਾ ਬੰਦੋਬਸਤ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਪਰ ਦਿਲ 'ਚ ਕੁਝ ਕਰ ਜਾਣ ਦਾ ਜਜ਼ਬਾ ਅਤੇ ਜਾਨੂੰਨ ਐਨਾ ਜ਼ਿਆਦਾ ਸੀ ਕਿ ਉਹ ਅੱਜ ਇਕ ਮਸ਼ਹੂਰ ਗੀਤਕਾਰ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਨ੍ਹਾਂ 74 ਸਾਲਾਂ 'ਚ ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਲ ਕਰਨ ਲਈ ਸਖਤ ਮਿਹਨਤ ਕੀਤੀ ਹੈ। ਕਈਆਂ ਪ੍ਰੋਡਿਊਸਰਾਂ ਕੋਲ ਧੱਕੇ ਖਾਧੇ।
PunjabKesari
ਉਨ੍ਹਾਂ ਦੇ ਪੁੱਤਰ ਨੇ ਇਕ ਇੰਟਰਵਿਊ ਦਿੱਤਾ ਸੀ, ਜਿਸ 'ਚ ਫਰਹਾਨ ਅਖਤਰ ਨੇ ਖੁਲਾਸਾ ਕਰਦਿਆ ਦੱਸਿਆ,''ਇਕ ਵਾਰ ਮੇਰੇ ਪਿਤਾ ਕਿਸੇ ਪ੍ਰੋਡਿਊਸਰ ਕੋਲ ਗਏ ਸਨ ਤਾਂ ਪ੍ਰੋਡਿਊਸਰ ਨੇ ਉਨ੍ਹਾਂ ਦੀ ਲੇਖਣੀ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਤੂੰ ਜ਼ਿੰਦਗੀ ਭਰ ਕਦੇ ਵੀ ਲੇਖਕ ਨਹੀਂ ਬਣ ਸਕਦੇ। ਉਸ ਤੋਂ ਬਾਅਦ ਉਨ੍ਹਾਂ ਨੇ ਇੰਨੀ ਮਿਹਨਤ ਕੀਤੀ ਕਿ ਅੱਜ ਉਹ ਇਕ ਕਾਮਯਾਬ ਗੀਤਕਾਰ ਹੀ ਨਹੀਂ, ਸਗੋਂ ਉਨ੍ਹਾਂ ਨੇ ਕਈ ਸਫਲ ਫਿਲਮਾਂ ਵੀ ਲਿਖੀਆਂ ਹਨ।''
PunjabKesari
ਇਸ ਦੇ ਨਾਲ ਹੀ ਉਨ੍ਹਾਂ ਦੇ ਬੇਟੇ ਨੇ ਇਕ ਹੋਰ ਇੰਟਰਵਿਊ 'ਚ ਦੱਸਿਆ,‘‘ਮੇਰੀ ਫਿਲਮ 'ਭਾਗ ਮਿ‍ਲਖਾ ਭਾਗ' ਨੂੰ ਦੇਖ ਕੇ ਪਾਪਾ ਰੋ ਪਏ ਸਨ। ਫਿਲਮ ਨੂੰ ਦੇਖ ਕੇ ਪਾਪਾ ਨੂੰ ਸ਼ਾਇਦ ਆਪਣੀ ਮਿਹਨਤ ਦੇ ਦਿਨ ਯਾਦ ਆ ਗਏ। ਮਿਲਖਾ ਸਿੰਘ ਨੂੰ ਜਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮੁਸ਼ਕਲਾਂ ਨੂੰ ਪਛਾੜਦੇ ਹੋਏ ਉਨ੍ਹਾਂ ਨੇ ਜਿਸ ਤਰ੍ਹਾਂ ਜਿੱਤ ਹਾਸਲ ਕੀਤੀ, ਉਸ ਜਜ਼ਬੇ ਨੇ, ਲੜਾਈ ਨੇ, ਪਾਪਾ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ।''
PunjabKesari
1965 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਜਾਵੇਦ ਅਖਤਰ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ। ਉਨ੍ਹਾਂ ਵੱਲੋਂ ਲਿਖੇ ਗੀਤ ਬੱਚੇ-ਬੱਚੇ ਦੀ ਜ਼ੁਬਾਨ 'ਤੇ ਹਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News