ਯੌਨ ਸ਼ੋਸ਼ਣ ਮਾਮਲੇ ''ਚ ਅਨੂ ਮਲਿਕ ਨੂੰ ਮਿਲੀ ਵੱਡੀ ਰਾਹਤ

1/17/2020 12:13:16 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਸਿੰਗਰ ਤੇ 'ਇੰਡੀਅਨ ਆਈਡਲ 11' ਦੇ ਫਾਰਮਰ ਜੱਜ ਅਨੂ ਮਲਿਕ 'ਤੇ ਚੱਲ ਰਹੇ ਯੌਨ ਸ਼ੋਸ਼ਣ ਦੇ ਮਾਮਲੇ 'ਚ ਉਨ੍ਹਾਂ ਨੂੰ ਰਾਹਤ ਮਿਲ ਗਈ ਹੈ। ਅਨੂ ਮਲਿਕ ਖਿਲਾਫ ਹੋਰ ਸਬੂਤ ਨਾ ਮਿਲਣ ਕਾਰਨ ਉਨ੍ਹਾਂ 'ਤੇ ਚੱਲ ਰਹੇ ਕੇਸ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਇਹ ਕੇਸ ਨੈਸ਼ਨਲ ਕਮਿਸ਼ਨ ਫਾਰ ਵੀਮੈਨ (ਐੱਨ. ਸੀ. ਡਬਲਯੂ) ਸੰਭਾਲ ਰਹੀ ਸੀ ਤੇ ਸਬੂਤਾਂ ਦੀ ਅਣਹੋਂਦ 'ਚ ਕੇਸ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ।

ਇਸ ਵਜ੍ਹਾ ਕਰਕੇ ਬੰਦ ਹੋਇਆ ਕੇਸ
ਸਪੌਟਬੁਆਏ ਦੀ ਰਿਪੋਰਟ ਮੁਤਾਬਕ, ਐੱਨ. ਸੀ. ਡਬਲਯੂ. ਦੀ ਸੈਕਰਟੀ ਭਰਨਾਲੀ ਸ਼ੋਮ ਨੇ 3 ਜਨਵਰੀ 2020 ਨੂੰ ਮਾਧੁਰੀ ਮਲਹੋਤਰਾ ਨੂੰ ਇਕ ਚਿੱਠੀ ਲਿਖੀ ਗਈ ਸੀ। ਇਸ ਚਿੱਠੀ 'ਚ ਉਨ੍ਹਾਂ ਨੇ ਸੋਨਾ ਮਹਾਪਾਤਰਾ ਦੇ ਟਵੀਟ ਨੂੰ ਮੈਂਸ਼ਨ ਕੀਤਾ ਸੀ। ਟਵੀਟ ਮੁਤਾਬਕ, ਕਈ ਮਹਿਲਾਵਾਂ ਦੁਆਰਾ ਯੌਨ ਸ਼ੋਸ਼ਣ ਦੀ ਗਵਾਹੀ ਦੇਣ ਦੇ ਬਾਵਜੂਦ ਅਨੂ ਮਲਿਕ ਨੂੰ ਨੈਸ਼ਨਲ ਟੈਲੀਵਿਜ਼ਨ 'ਤੇ ਬ੍ਰਾਂਡਕਾਸਟ ਕੀਤੇ ਜਾਣ ਵਾਲੇ ਯੰਗਸਟਰ ਦੇ ਸ਼ੋਅ ਦਾ ਜੱਜ ਬਣਾਇਆ ਗਿਆ ਹੈ। ਚਿੱਠੀ 'ਚ ਅੱਗੇ ਲਿਖਿਆ ਸੀ, ''ਇਸ ਮਾਮਲੇ 6 ਦਸੰਬਰ 2019 ਨੂੰ ਤੁਹਾਡਾ ਜਵਾਬ ਕਮਿਸ਼ਨ ਨੂੰ ਮਿਲ ਚੁੱਕਾ ਹੈ। ਉਪਰੋਕਤ ਦੇ ਮੱਦੇਨਜ਼ਰ, ਸ਼ਿਕਾਇਤਕਰਤਾ ਵਲੋਂ ਸੰਚਾਰ ਦੀ ਘਾਟ ਤੇ ਪੁਖਤਾ ਸਬੂਤ ਨਾ ਮਿਲਣ ਕਾਰਨ ਕਮਿਸ਼ਨ ਨੇ ਕੇਸ ਬੰਦ ਕਰ ਦਿੱਤਾ ਹੈ।''

PunjabKesari
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਐੱਨ. ਸੀ. ਡਬਲਯੂ.गਦੀ ਚੇਅਰਮੈਨ ਰੇਖਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਸ਼ਿਕਾਇਤਕਰਤਾ ਨੂੰ ਇਸ ਬਾਰੇ ਲਿਖਿਆ ਗਿਆ ਸੀ। ਸ਼ਿਕਾਇਤਕਰਤਾ ਨੇ ਜਵਾਬ 'ਚ ਲਿਖਿਆ ਕਿ ਉਹ ਸਮੇਂ ਟਰੈਵਲ ਕਰ ਰਹੀ ਹੈ ਤੇ ਵਾਪਸ ਆਉਣ 'ਤੇ ਹੀ ਮਿਲੇਗੀ। ਕਮਿਸ਼ਨ ਨੇ 45 ਦਿਨਾਂ ਤੱਕ ਉਸ ਦਾ ਇੰਤਜ਼ਾਰ ਕੀਤਾ ਤੇ ਦਸਤਾਵੇਜ਼ ਦੀ ਮੰਗ ਕੀਤੀ ਪਰ ਉਸ ਵਲੋਂ ਕੋਈ ਜਵਾਬ ਨਹੀਂ ਆਇਆ। ਸ਼ਿਕਾਇਤਕਰਤਾ ਨੇ ਅਨੂ ਮਲਿਕ ਖਿਲਾਫ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀਆਂ ਜਿਹੜੀਆਂ ਹੋਰਨਾਂ ਮਹਿਲਾਵਾਂ ਦਾ ਜ਼ਿਕਰ ਕੀਤਾ ਸੀ, ਉਨ੍ਹਾਂ ਵਲੋਂ ਵੀ ਕੋਈ ਜਵਾਬ ਨਹੀਂ ਆਇਆ।

ਦੱਸਣਯੋਗ ਹੈ ਕਿ ਅਨੂ ਮਲਿਕ ਨੂੰ ਕੁਝ ਸਮੇਂ ਲਈ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲੀ ਹੈ। ਦੱਸ ਦਈਏ ਕਿ ਰੇਖਾ ਸ਼ਰਮਾ ਨੇ ਇਹ ਵੀ ਕਿਹਾ ਹੈ ਕਿ ਅਨੂ ਮਲਿਕ ਦਾ ਕੇਸ ਸਥਾਈ ਤੌਰ 'ਤੇ ਬੰਦ ਨਹੀਂ ਕੀਤਾ ਗਿਆ, ਜੇਕਰ ਸ਼ਿਕਾਇਤਕਰਤਾ ਸਬੂਤ ਲਿਆਉਂਦੀ ਹੈ ਤਾਂ ਇਸ ਕੇਸ ਨੂੰ ਦੋਬਾਰਾ ਖੋਲ੍ਹਿਆ ਜਾ ਸਕਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News