ਬਿੱਗ ਬੌਸ ਦੇ ਘਰ ਦੀਆਂ ਚਾਬੀਆਂ ''ਤੇ ਸ਼ਹਿਨਾਜ਼ ਦੀ ਨਜ਼ਰ, ਰਸ਼ਮੀ ਨੂੰ ਆਖੀ ਇਹ ਗੱਲ

2/11/2020 10:53:35 AM

ਨਵੀਂ ਦਿੱਲੀ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਬਸ ਕੁਝ ਹੀ ਦਿਨਾਂ 'ਚ ਖਤਮ ਹੋਣ ਜਾ ਰਿਹਾ ਹੈ। 4 ਮਹੀਨਿਆਂ ਤੋਂ ਜ਼ਿਆਦਾ ਚਲੇ 'ਬਿੱਗ ਬੌਸ' ਦਾ 15 ਫਰਵਰੀ ਨੂੰ ਗ੍ਰੈਂਡ ਫਿਨਾਲੇ ਹੈ ਪਰ ਲੱਗਦਾ ਹੈ ਕਿ ਸ਼ੋਅ ਖਤਮ ਹੋਣ ਕਾਰਨ ਮੁਕਾਬਲੇਬਾਜ਼ ਥੋੜ੍ਹੇ ਉਦਾਸ ਹਨ। ਪੂਰੇ 4 ਮਹੀਨੇ ਇਕ-ਦੂਜੇ ਨਾਲ ਰਹਿ ਕੇ ਅਜਿਹੀ ਬੌਂਡ ਬਣ ਗਿਆ ਹੈ ਕਿ ਤੁਰੰਤ ਛੱਡਣਾ ਮੁਸ਼ਕਿਲ ਹੋ ਜਾਂਦਾ ਹੈ।

ਸ਼ੋਅ ਤੋਂ ਬਾਅਦ ਕੀ ਕਰੇਗੀ ਸ਼ਹਿਨਾਜ਼?
ਘਰ ਦੀ ਐਂਟਰਟੇਨਮੈਂਟ ਕੁਈਨ ਸ਼ਹਿਨਾਜ਼ ਕੌਰ ਗਿੱਲ ਨੂੰ ਲੱਗਦਾ ਹੈ ਕਿ ਉਹ ਸ਼ੋਅ ਖਤਮ ਹੋਣ ਤੋਂ ਬਾਅਦ ਇਸ ਨੂੰ ਕਾਫੀ ਯਾਦ ਕਰੇਗੀ। ਆਪਣੀ ਟੁੱਟੀ-ਫੁੱਟੀ ਇੰਗਲਿਸ਼ 'ਚ ਸ਼ਹਿਨਾਜ਼ ਨੇ ਰਸ਼ਮੀ ਦੇਸਾਈ ਨਾਲ ਆਪਣੀ ਫੀਲਿੰਗ ਸ਼ੇਅਰ ਕੀਤੀ ਹੈ। ਜਦੋਂ ਰਸ਼ਮੀ ਨੇ ਸ਼ਹਿਨਾਜ਼ ਤੋਂ ਪੁੱਛਿਆ ਕਿ ਸ਼ੋਅ ਖਤਮ ਹੋਣ ਤੋਂ ਬਾਅਦ ਉਹ ਕੀ ਕਰੇਗੀ, ਇਸ 'ਤੇ ਸ਼ਹਿਨਾਜ਼ ਮਜ਼ਾਕ 'ਚ ਕਹਿੰਦੀ ਹੈ, ''ਯਾਰ ਤੂੰ ਮੈਨੂੰ ਇਸ ਤਰ੍ਹਾਂ ਦੇ ਸਵਾਲ ਨਾ ਪੁੱਛ, ਮੈਨੂੰ ਬਹੁਤ ਕੰਮ ਹੈ। ਹੁਣ ਤਾਂ ਮੇਰੇ ਦਿਮਾਗ 'ਚ ਬਿੱਗ ਬੌਸ ਹੀ ਚੱਲ ਰਿਹਾ ਹੈ।''

 

 
 
 
 
 
 
 
 
 
 
 
 
 
 

Kya @shehnaazgill nahi jaana chahti hai #BiggBoss ke ghar se bahar? Watch #BiggBoss13 tonight at 9 PM. Anytime on @voot @vivo_india @beingsalmankhan #BiggBoss #BB13 #SalmanKhan

A post shared by Colors TV (@colorstv) on Feb 8, 2020 at 6:02am PST

ਮੇਰੀ ਜ਼ਿੰਦਗੀ ਖਤਮ ਹੋ ਜਾਵੇਗੀ -ਸ਼ਹਿਨਾਜ਼
ਸ਼ਹਿਨਾਜ਼ ਬਸ ਇੰਨਾ ਬੋਲ ਕੇ ਨਹੀਂ ਰੁਕੀ। ਆਪਣੀ ਕਿਊਟ ਹਰਕਤਾਂ ਨਾਲ ਫੈਨਜ਼ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਨੇ ਫਿਰ ਕੁਝ ਅਜਿਹਾ ਹੀ ਬੋਲ ਦਿੱਤਾ। ਰਸ਼ਮੀ ਨੂੰ ਜਵਾਬ ਦਿੰਦੇ ਹੋਏ ਸ਼ਹਿਨਾਜ਼ ਨੇ ਕਿਹਾ, ''ਮੈਂ ਚਾਹੁੰਦੀ ਹਾਂ ਕਿ ਬਿੱਗ ਬੌਸ ਘਰ ਦੀ ਲਾਈਟ ਮੈਂ ਹੀ ਆਫ ਕਰਕੇ ਜਾਵਾਂਗੀ। ਮੈਂ ਪੂਰਾ ਘਰ ਲੌਕ ਕਰਕੇ ਚਾਬੀ ਆਪਣੇ ਨਾਲ ਲੈ ਜਾਣਾ ਚਾਹੁੰਦੀ ਹਾਂ।'' ਸ਼ਹਿਨਾਜ਼ ਦੀ ਮੰਨੀਏ ਤਾਂ ਬਿੱਗ ਬੌਸ ਤੋਂ ਬਾਅਦ ਉਸ ਦੀ ਜ਼ਿੰਦਗੀ ਖਤਮ ਹੋ ਜਾਵੇਗੀ। ਹੁਣ ਦੇਖਿਆ ਜਾਵੇ ਤਾਂ ਇਹ ਹਾਲ ਸਿਰਫ ਸ਼ਹਿਨਾਜ਼ ਦਾ ਨਹੀਂ ਹੈ ਸਗੋਂ ਹਰ ਮੁਕਾਬਲੇਬਾਜ਼ ਦਾ ਬਿੱਗ ਬੌਸ ਦੇ ਘਰ ਨਾਲ ਇਕ ਵੱਖਰਾ ਲਗਾਅ ਹੈ।

ਖੇਡ ਦੀ ਗੱਲ ਕਰੀਏ ਤਾਂ ਇਸ ਸਮੇਂ ਸਾਰੇ ਮੁਕਾਬਲੇਬਾਜ਼ ਇਕ-ਦੂਜੇ ਨੂੰ ਕੜੀ ਟੱਕਰ ਦਿੰਦੇ ਨਜ਼ਰ ਆ ਰਹੇ ਹਨ। ਫਿਨਾਲੇ ਤੋਂ ਪਹਿਲਾ ਸਿਥਾਰਥ, ਸ਼ਹਿਨਾਜ਼ ਤੇ ਆਰਤੀ ਸਿੰਘ 'ਚ ਵੀ ਨਾਰਾਜ਼ਗੀ ਦੇਖਣ ਨੂੰ ਮਿਲੀ। ਸਿਧਾਰਥ ਦਾ ਪਾਰਸ ਨੂੰ ਬਚਾਉਣ ਤੋਂ ਬਾਅਦ ਇਨ੍ਹਾਂ ਤਿੰਨਾਂ ਦੀ ਦੋਸਤੀ 'ਤੇ ਖਤਰੇ ਦੇ ਬਦਲ ਮੰਡਰਾਉਣ ਲੱਗੇ ਹਨ। ਹੁਣ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਫਿਨਾਲੇ ਤੋਂ ਪਹਿਲਾਂ ਸ਼ੋਅ 'ਚ ਹੋਰ ਕਿਹੜੇ ਟਵਿਸਟ ਆਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News