ਗੌਤਮ ਨੂੰ ਦੇਖ ਕੇ ਆਪੇ ਤੋਂ ਬਾਹਰ ਹੋਈ ਸ਼ਹਿਨਾਜ਼, ਗਲੇ ਲਾ ਕੇ ਕੀਤੀਆਂ ''kisses'' (ਵੀਡੀਓ)

1/18/2020 1:55:27 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਸ਼ੁੱਕਰਵਾਰ ਦੇ ਐਪੀਸੋਡ 'ਚ ਮੁਕਾਬਲੇਬਾਜ਼ਾਂ ਨਾਲ ਮਿਲਣ ਉਨ੍ਹਾਂ ਦੇ ਪਰਿਵਾਰ ਵਾਲੇ ਆ ਰਹੇ ਹਨ। ਮਹੀਨਿਆਂ ਬਾਅਦ ਆਪਣਿਆਂ ਨਾਲ ਮਿਲ ਕੇ ਕਈ ਮੁਕਾਬਲੇਬਾਜ਼ ਇਮੋਸ਼ਨਲ ਹੋ ਗਏ। ਇਸ ਤੋਂ ਇਲਾਵਾ ਘਰ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ 'ਚ ਹੋਏ ਸੰਵਾਦ ਦਰਸ਼ਕਾਂ ਨੂੰ ਕਾਫੀ ਪਸੰਦ ਆਏ। ਹੁਣ ਸ਼ਨੀਵਾਰ ਨੂੰ 'ਵੀਕੈਂਡ ਕਾ ਵਾਰ' ਵਾਲੇ ਇਕ ਐਪੀਸੋਡ 'ਚ ਘਰ ਅੰਦਰ ਤਿੰਨ ਖਾਸ ਮਹਿਮਾਨ ਆਉਣਗੇ। ਸ਼ੋਅ ਦੇ ਪ੍ਰੋਮੋ 'ਚ ਦਿਖਾਇਆ ਗਿਆ ਕਿ ਐਕਟਰ ਕਰਨ ਸਿੰਘ ਗਰੋਵਰ, ਬਿੱਗ ਬੌਸ ਦੇ ਜੇਤੂ ਰਹਿ ਚੁੱਕੇ ਵਿੰਦੂ ਦਾਰਾ ਸਿੰਘ ਤੇ ਗੌਤਮ ਗੁਲਾਟੀ ਦੀ ਸ਼ੋਅ 'ਚ ਧਮਾਕੇਦਾਰ ਐਂਟਰੀ ਹੁੰਦੀ ਹੈ। ਘਰ 'ਚ ਜਿਸ ਸਮੇਂ ਮਹਿਮਾਨ ਐਂਟਰੀ ਕਰਦੇ ਹਨ, ਉਸ ਦੌਰਾਨ ਸਾਰੇ ਘਰਵਾਲੇ ਫ੍ਰੀਜ ਹੁੰਦੇ ਹਨ। ਯਾਨੀਕਿ ਉਹ ਨਾ ਤਾਂ ਆਪਣੀ ਜਗ੍ਹਾ ਤੋਂ ਹਿੱਲ ਸਕਦੇ ਹਨ ਤੇ ਨਾ ਹੀ ਬੋਲ ਸਕਦੇ ਹਨ ਪਰ ਗੌਤਮ ਗੁਲਾਟੀ ਦੀ ਫੈਨ ਸ਼ਹਿਨਾਜ਼ ਕੌਰ ਗਿੱਲ ਆਪਣੇ ਪਸੰਦੀਦਾ ਸਟਾਰ ਨੂੰ ਘਰ 'ਚ ਦੇਖ ਕੇ ਕਾਫੀ ਉਤਸ਼ਾਹਿਤ ਹੋ ਜਾਂਦੀ ਹੈ ਤੇ ਉਹ ਇਸ਼ਾਰਿਆਂ ਹੀ ਇਸ਼ਾਰਿਆਂ 'ਚ ਗੌਤਮ ਨੂੰ ਉਸ ਲਈ ਆਪਣੀ ਲਾਈਕਿੰਗਸ ਦਾ ਇਜ਼ਹਾਰ ਕਰਦੀ ਹੈ। ਸ਼ਹਿਨਾਜ਼ ਦੀ ਉਤਸੁਕਤਾ ਦੇਖ ਕੇ ਬਿੱਗ ਬੌਸ ਉਸ ਨੂੰ ਰਿਲੀਜ਼ ਕਰ ਦਿੰਦੇ ਹਨ। ਬਿੱਗ ਬੌਸ ਦੇ ਉਸ ਨੂੰ ਰਿਲੀਜ਼ ਕਰਦੇ ਹੀ ਸ਼ਹਿਨਾਜ਼ ਦਾ ਰਿਐਕਸ਼ਨ ਦੇਖਣਯੋਗ ਹੁੰਦਾ ਹੈ।

 
 
 
 
 
 
 
 
 
 
 
 
 
 

TOMMOROW #gautamgulati #vindudarasingh #sidharthshukla #shehnazgill #asimriaz #rashamidesai #paraschhabra #shefalijariwala #vishalsingh #artisingh #mahirasharma #madhurimatuli

A post shared by BIGGBOSS (@bb13.0fficial) on Jan 17, 2020 at 10:53am PST


ਦੱਸ ਦਈਏ ਕਿ ਗੌਤਮ ਦੀ ਵੱਡੀ ਫੈਨ ਸ਼ਹਿਨਾਜ਼ ਉਸ ਨੂੰ ਗਲੇ ਲਾਉਂਦੀ ਹੈ ਤੇ ਉਸ ਨੂੰ ਕਈ ਕਿੱਸਾਂ ਕਰਦੀ ਹੈ। ਸ਼ਹਿਨਾਜ਼ ਨੂੰ ਬਿਨਾਂ ਰੁਕੇ ਗੌਤਮ ਨੂੰ ਕਿੱਸ ਕਰਦੇ ਦੇਖ ਸਾਰੇ ਘਰਵਾਲੇ ਜ਼ੋਰ-ਜ਼ੋਰ ਨਾਲ ਹੱਸਣ ਲੱਗ ਜਾਂਦੇ ਹਨ। ਸ਼ਹਿਨਾਜ਼, ਗੌਤਮ ਗੁਲਾਟੀ ਦੀ ਵੱਡੀ ਫੈਨ ਹੈ। ਸ਼ੋਅ 'ਚ ਕਈ ਵਾਰ ਸ਼ਹਿਨਾਜ਼ ਗੌਤਮ ਲਈ ਆਪਣੀ ਲਾਈਕਿੰਗਸ ਨੂੰ ਬਿਆਨ ਕਰ ਚੁੱਕੀ ਹੈ। ਗੌਤਮ ਨੂੰ ਸ਼ੋਅ 'ਚ ਆਪਣੇ ਸਾਹਮਣੇ ਦੇਖ ਕੇ ਸ਼ਹਿਨਾਜ਼ ਉਤਸ਼ਾਹਿਤ ਹੋ ਜਾਂਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News