ਬਿੱਗ ਬੌਸ 13 : ਆਸਿਮ ਰਿਆਜ਼ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਹਿਮਾਂਸ਼ੀ ਖੁਰਾਨਾ (ਵੀਡੀਓ)

11/26/2019 1:17:40 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਲੜਾਈਆਂ ਤੋਂ ਬਾਅਦ ਪਿਆਰ ਦੀ ਬਹਾਰ ਆਈ ਹੋਈ ਹੈ। ਜਿਥੇ ਸੋਮਵਾਰ ਦੇ ਐਪੀਸੋਡ 'ਚ ਸਿਧਾਰਥ ਸ਼ੁਕਲਾ ਤੇ ਰਸ਼ਮੀ ਦੇਸਾਈ ਦੀ ਜੋੜੀ ਨੇ ਰੋਮਾਂਸ ਜਗਾਉਣ ਦੀ ਕੋਸ਼ਿਸ਼ ਕੀਤੀ ਉਥੇ ਹੀ ਹੁਣ ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਨਾ 'ਚ ਵੀ ਕੁਝ-ਕੁਝ ਹੋਣ ਲੱਗਾ ਹੈ। ਹਾਲਾਂਕਿ ਸਿਧਾਰਥ-ਰਸ਼ਮੀ ਤੇ ਮਾਹਿਰਾ-ਵਿਸ਼ਾਲ ਦਾ ਰੋਮਾਂਸ ਸਿਰਫ ਟਾਸਕ ਲਈ ਸਾਹਮਣੇ ਆਇਆ ਸੀ, ਜਦੋਂ ਕਿ ਹਿਮਾਂਸ਼ੀ ਤੇ ਆਸਿਮ ਵਿਚਕਾਰ ਅਸਲ 'ਚ ਕੁਝ ਹੋਣ ਲੱਗਾ ਹੈ।

 

ਆਸਿਮ ਰਿਆਜ਼ ਪਹਿਲਾਂ ਹੀ ਹਿਮਾਂਸ਼ੀ ਲਈ ਆਪਣੀ ਪਸੰਦ ਨੂੰ ਜ਼ਾਹਿਰ ਕਰ ਚੁੱਕਾ ਹੈ ਪਰ ਹਿਮਾਂਸ਼ੀ ਨੇ ਸਾਫ ਕੀਤਾ ਸੀ ਕਿ ਉਸ ਦਾ ਪ੍ਰੇਮੀ ਹੈ ਅਤੇ ਮੈਂ ਅਜਿਹਾ ਕਦੇ ਵੀ ਸੋਚ ਨਹੀਂ ਸਕਦੀ ਪਰ ਹੁਣ ਲੱਗਦਾ ਹੈ ਕਿ ਆਸਿਮ ਦੇ ਮਾਸੂਮ ਪਿਆਰ 'ਤੇ ਹਿਮਾਂਸ਼ੀ ਵੀ ਪਿਘਲਣ ਲੱਗੀ ਹੈ। ਗੀਤ ਗੁਣਗੁਣਾਉਂਦੇ ਹੋਏ ਆਸਿਮ ਨੂੰ ਦੇਖ ਆਰਤੀ ਆਖਦੀ ਹੈ, ''ਤੂੰ ਬਹੁਤ ਲਵਰਬੁਆਏ ਬਣ ਰਿਹਾ ਹੈ ਅੱਜਕਲ।'' ਇਸ 'ਤੇ ਆਸਿਮ ਆਖਦਾ ਹੈ, ''ਉਹ ਇਕ ਸਟੇਜ ਆਉਂਦੀ ਹੈ ਨਾ ਕਿ ਬੰਦਾ ਬਹੁਤ ਸ਼ਾਂਤ ਹੋ ਜਾਂਦਾ ਹੈ, ਜ਼ਿੰਦਗੀ 'ਚ ਉਹ ਹੋ ਰਿਹਾ ਹੈ...।'' ਤਾਂ ਆਰਤੀ ਆਖਦੀ ਹੈ, ''ਕੀ ਤੈਨੂੰ ਹਿਮਾਂਸ਼ੀ ਨਾਲ ਪਿਆਰ ਹੋ ਗਿਆ ਹੈ?'' ਆਰਤੀ ਆਖਦੀ ਹੈ, ''ਤੈਨੂੰ ਸੋਫਟ ਕੁੜੀਆਂ ਪਸੰਦ ਹੈ ਤੇ ਉਹ ਬਹੁਤ ਸੋਫਟ ਹੈ।

Image result for Bigg Boss 13: Asim Riaz 'if he loves' Himanshi Khurana

ਇਸ ਲਈ ਤੈਨੂੰ ਉਹ ਪਸੰਦ ਆ ਰਹੀ ਹੈ। ਮੈਨੂੰ ਸਭ ਦਿਖਾਈ ਦੇ ਰਿਹਾ ਹੈ।'' ਹਾਲਾਂਕਿ ਆਸਿਮ ਆਰਤੀ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਿਹਾ ਹੈ ਕਿ ਉਹ ਸਿਰਫ ਹਿਮਾਂਸ਼ੀ ਨੂੰ ਪਸੰਦ ਕਰਦਾ ਹੈ ਤੇ ਉਸ ਦੀ ਪਰਵਾਹ ਕਰਦਾ ਹੈ। ਹੁਣ ਇਹ ਕਿੰਨਾ ਸੱਚ ਹੈ, ਇਹ ਤਾਂ ਆਸਿਮ ਹੀ ਜਾਣਦਾ ਹੈ। ਉਥੇ ਹੀ ਅੱਜ ਦੇ ਐਪੀਸੋਡ 'ਚ ਵੀ ਖੁਦ ਹਿਮਾਂਸ਼ੀ, ਆਸਿਮ ਨਾਲ ਉਸ ਦੀ ਫੀਲਿੰਗਸ ਬਾਰੇ ਪੁੱਛਦੀ ਹੈ।

ਦੱਸਣਯੋਗ ਹੈ ਕਿ ਸੋਮਵਾਰ ਦੇ ਐਪੀਸੋਡ 'ਚ 'ਬਿੱਗ ਬੌਸ' ਨੇ ਘਰਵਾਲਿਆਂ ਨੂੰ ਇਕ ਟਾਸਕ ਦਿੱਤਾ, ਜਿਸ 'ਚ ਸਿਧਾਰਥ ਤੇ ਰਸ਼ਮੀ ਨੂੰ ਅਤੇ ਮਾਹਿਰਾ ਤੇ ਵਿਸ਼ਾਲ ਨੂੰ ਰੋਮਾਂਸ ਕਰਨਾ ਸੀ। ਇਹ ਵੀਡੀਓ ਸ਼ਹਿਨਾਜ਼ ਤੇ ਪਾਰਸ ਨੂੰ ਡਾਇਰੈਕਟ ਕਰਨੀਆਂ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News