ਆਸਿਮ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਲੱਗੀ ਹਿਮਾਂਸ਼ੀ, ਸ਼ਹਿਨਾਜ਼ ਨੇ ਕੀਤੀ ਭਾਊ ਦੀ ਨੀਂਦ ਹਰਾਮ

12/6/2019 2:45:17 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਦੋ ਕੰਟੈਸਟੈਂਟ ਆਸਿਮ ਰਿਆਜ਼ ਤੇ ਪੰਜਾਬੀ ਮਾਡਲ ਤੇ ਗਾਇਕਾ ਹਿਮਾਂਸ਼ੀ ਖੁਰਾਨਾ ਦੀ ਦੋਸਤੀ ਦਿਨੋਂ-ਦਿਨ ਡੂੰਘੀ ਹੁੰਦੀ ਨਜ਼ਰ ਆ ਰਹੀ ਹੈ। ਆਸਿਮ ਰਿਆਜ਼, ਹਿਮਾਂਸ਼ੀ ਖੁਰਾਨਾ ਨੂੰ ਕਿੰਨਾ ਪਸੰਦ ਕਰਦੇ ਹਨ ਇਹ ਉਹ ਕਈ ਵਾਰ ਇਸ਼ਾਰਿਆਂ-ਇਸ਼ਾਰਿਆਂ 'ਚ ਆਖ ਚੁੱਕੇ ਹਨ। ਹਾਲਾਂਕਿ ਹਿਮਾਸ਼ੀ ਖੁਰਾਨਾ ਨੇ ਸਾਫ ਕਰ ਦਿੱਤਾ ਹੈ ਕਿ ਉਹ ਕਮਿਟੇਡ ਹੈ ਅਤੇ ਬਿੱਗ ਬੌਸ ਦੇ ਘਰੋਂ ਬਾਹਰ ਨਿਕਲ ਕੇ ਉਹ ਵਿਆਹ ਕਰਵਾਉਣ ਵਾਲੀ ਹੈ। ਹਿਮਾਂਸ਼ੀ ਖੁਰਾਨਾ ਦੇ ਰਿਲੇਨਸ਼ਿਪ ਬਾਰੇ ਜਾਣਨ ਤੋਂ ਬਾਅਦ ਆਸਿਮ ਰਿਆਜ਼ ਦੀਆਂ ਫੀਲਗਿੰਸ ਉਸ ਲਈ ਘੱਟ ਨਹੀਂ ਹੋ ਰਹੀਆਂ।

 
 
 
 
 
 
 
 
 
 
 
 
 
 

Kya @iamhimanshikhurana ke pyaar mein @asimriaz77.official ban gaye hai majnu? Dekhiye aaj raat 10:30 baje. Anytime on @voot @vivo_india @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Dec 5, 2019 at 10:09pm PST


ਹਾਲ ਹੀ 'ਚ ਅੱਜ ਦੇ ਐਪੀਸੋਡ ਦਾ ਇਕ ਪ੍ਰੋਮੋ ਸਾਹਮਣੇ ਆਇਆ ਹੈ, ਜਿਸ 'ਚ ਆਸਿਮ ਰਿਆਜ਼, ਹਿਮਾਂਸ਼ੀ ਨੂੰ ਆ ਰਿਹਾ ਹੈ, ''ਮੇਰੀ ਜ਼ਿੰਦਗੀ 'ਚ ਆਉਣ ਲਈ ਤੁਹਾਡਾ ਸ਼ੁਕਰੀਆ। ਤੁਹਾਡੀ ਵਾਈਬਸ ਇੰਨੀਆਂ ਚੰਗੀਆਂ ਹਨ ਕਿ ਦਿਲ ਕਰਦਾ ਹੈ ਕਿ ਤੁਹਾਡੇ ਅੱਗੇ ਪਿੱਛੇ ਘੁੰਮਦਾ ਰਹਾਂ। ਸਹੀ 'ਚ ਪਿਆਰ ਹੋ ਗਿਆ ਹੈ ਤੁਹਾਡੇ ਨਾਲ, ਤੁਹਾਨੂੰ ਲੈ ਕੇ ਮੈਨੂੰ ਜੋ ਫੀਲਿੰਗ ਆਈ ਹੈ ਉਹ ਅੱਜ ਤਕ ਕਦੇ ਨਹੀਂ ਆਈ।'' ਇਸ 'ਤੇ ਹਿਮਾਂਸ਼ੀ ਖੁਰਾਨਾ ਕਹਿੰਦੀ ਹੈ, ''ਲੋਕ ਮਜਨੂ ਕਹਿਣਗੇ ਤੁਹਾਨੂੰ ਅੱਜ ਤੋਂ ਬਾਅਦ।'' ਇਸ ਤੋਂ ਬਾਅਦ ਜਵਾਬ 'ਚ ਆਸਿਮ ਕਹਿੰਦਾ ਹੈ, ''ਪਿਆਰ ਕੀਆ ਤੋਂ ਡਰਨਾ ਕਿਆ।'' ਆਸਿਮ ਦੀ ਇਹ ਗੱਲ ਸੁਣ ਕੇ ਹਿੰਮਾਸ਼ੀ ਕਹਿੰਦੀ ਹੈ, ''ਸ਼ੁਕਰੀਆ ਮੇਰਾ ਹਮੇਸ਼ਾ ਸਾਥ ਦੇਣ ਲਈ। ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੀ।'' ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਗਲੇ ਲਾਉਂਦੇ ਹਨ।

 

 
 
 
 
 
 
 
 
 
 
 
 
 
 

@hindustanibhauu ke sone se jaag gaya hai @officialmahirasharma aur @shehnaazgill ka gussa! Watch this tonight at 10:30 PM. Anytime on @voot. @vivo_india @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Dec 5, 2019 at 11:01pm PST

ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼ ਕੌਰ ਗਿੱਲ ਤੇ ਮਾਹਿਰਾ ਸ਼ਰਮਾ ਹਿੰਦੁਸਤਾਨੀ ਭਾਊ ਨਾਲ ਲੜਦੀਆਂ ਨਜ਼ਰ ਆਉਂਦੀਆਂ ਹਨ। ਸ਼ਹਿਨਾਜ਼ ਤੇ ਮਾਹਿਰਾ ਭਾਊ ਨੂੰ ਨੀਂਦ ਤੋਂ ਜਗਾਉਂਦੀਆਂ ਹਨ, ਜਿਸ 'ਤੇ ਭਾਊ ਗੁੱਸੇ 'ਚ ਭੜਕ ਜਾਂਦਾ ਹੈ। ਇਸ ਤੋਂ ਬਾਅਦ ਭਾਊ ਸ਼ਹਿਨਾਜ਼ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਉਂਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News