ਕੀ ਨਹੀਂ ਹੋਵੇਗੀ ਬਿੱਗ ਬੌਸ ਦੇ ਘਰ ''ਚ ਦੇਵੋਲੀਨਾ ਦੀ ਵੀ ਐਂਟਰੀ, ਜਾਣੋ ਪੂਰਾ ਸੱਚ

12/26/2019 9:06:33 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਫੈਨਜ਼ ਨੂੰ ਇਸ ਸੀਜ਼ਨ 'ਚ ਜਿੰਨੇ ਸ਼ੌਕ ਮਿਲੇ ਹਨ, ਓਨੇ ਉਨ੍ਹਾਂ ਨੂੰ ਕਿਸੇ ਵੀ ਸੀਜ਼ਨ 'ਚ ਨਹੀਂ ਮਿਲੇ। ਲੜਾਈ ਝਗੜੇ ਤੋਂ ਲੈ ਕੇ ਵਾਈਲਡ ਕਾਰਡ ਐਂਟਰੀ ਤੱਕ ਇਸ ਸੀਜ਼ਨ 'ਚ ਲਗਪਗ ਹਰ ਹਫਤੇ ਇਕ ਟਵਿਸਟ ਆਇਆ ਹੈ। ਹੁਣ 'ਬਿੱਗ ਬੌਸ 13' ਦੇ ਫੈਨਜ਼ ਲਈ ਦੋ ਹੋਰ ਸ਼ੌਂਕਿੰਗ ਨਿਊਜ਼ ਸਾਹਮਣੇ ਆ ਰਹੀਆਂ ਹਨ। ਸਪਾਟਬੁਆਏ ਦੀ ਖਬਰ ਦੀ ਮੰਨੀਏ ਤਾਂ ਇਸ ਹਫਤੇ ਵਿਕਾਸ ਗੁਪਤਾ ਘਰੋਂ ਬੇਘਰ ਹੋ ਸਕਦੇ ਹਨ। ਉੱਥੇ ਹੀ ਦੂਸਰੀ ਹੈਰਾਨੀਜਨਕ ਖਬਰ ਇਹ ਹੈ ਕਿ ਦੇਵੋਲੀਨਾ ਬਿੱਗ ਬੌਸ 'ਚ ਮੁੜ ਐਂਟਰੀ ਨਹੀਂ ਕਰੇਗੀ।

 
 
 
 
 
 
 
 
 
 
 
 
 
 

I would have done the same with @imrashamidesai . Thank you so much @lostboyjourney for this. You are a true friend and sweetheart. 😍😍🥰🥰💗💗 #vikasgupta #devoleenabhattacharjee #devoshmi #biggboss13 #colorstv #Voot #endemolshine #SalmanKhan

A post shared by Devoleena Bhattacharjee (@devoleena) on Dec 17, 2019 at 3:12am PST


ਅਸਲ 'ਚ ਵਿਕਸ ਗੁਪਤਾ 'ਬਿੱਗ ਬੌਸ 11' ਦੇ ਕੰਟੈਸਟੈਂਟ ਰਹਿ ਚੁੱਕੇ ਹਨ ਪਰ ਇਸ ਸੀਜ਼ਨ 'ਚ ਉਨ੍ਹਾਂ ਦੇਵੋਲੀਨਾ ਦੀ ਜਗ੍ਹਾ ਵਾਈਲਡ ਕਾਰਡ ਐਂਟਰੀ ਲਈ ਸੀ। ਦੇਵੋਲੀਨਾ ਨੇ ਇਕ ਵੀਡੀਓ ਸ਼ੇਅਰ ਕਰ ਕੇ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਸੀ ਪਰ ਹੁਣ ਨਵੀਂ ਖਬਰ ਦੀ ਮੰਨੀਏ ਤਾਂ ਨਾ ਦੇਵੋਲੀਨਾ ਸ਼ੋਅ 'ਚ ਵਾਪਸ ਆ ਰਹੀ ਹੈ ਤੇ ਵਿਕਾਸ ਗੁਪਤਾ ਵੀ ਘਰੋਂ ਬਾਹਰ ਹੋ ਜਾਣਗੇ। ਦੇਵੋਲੀਨਾ ਦੇ ਲੱਕ ਦੀ ਸੱਟ ਹਾਲੇ ਤਕ ਠੀਕ ਨਹੀਂ ਹੋਈ ਹੈ। ਇਸ ਲਈ ਡਾਕਟਰ ਨੇ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਲਈ ਉਹ ਸ਼ੋਅ 'ਚ ਫਿਲਹਾਲ ਵਾਪਸੀ ਨਹੀਂ ਕਰੇਗੀ।

ਘਰ ਤੋਂ ਬੇਘਰ ਹੋਣ ਲਈ ਨੌਮੀਨੇਟ ਹਨ ਇਹ ਮੁਕਾਬਲੇਬਾਜ਼
ਇਸ ਹਫਤੇ ਘਰ ਤੋਂ ਬੇਘਰ ਹੋਣ ਲਈ ਜਿਹੜੇ ਮੁਕਾਬਲੇਬਾਜ਼ ਨੌਮੀਨੇਟ ਹਨ ਉਨ੍ਹਾਂ 'ਚ ਆਰਤੀ ਸਿੰਘ, ਵਿਸ਼ਾਲ ਆਦਿਤਿਆ ਸਿੰਘ, ਮਧੁਰਿਮਾ ਤੁਲੀ, ਅਰਹਾਨ ਖਾਨ ਤੇ ਸ਼ੇਫਾਲੀ ਬੱਗਾ। ਆਰਤੀ ਸਿੰਘ ਨੂੰ ਛੱਡ ਕੇ ਵਿਸ਼ਾਲ, ਮਧੁਰਿਮਾ, ਅਰਹਾਨ ਤੇ ਸ਼ੇਫਾਲੀ ਨੇ ਘਰ 'ਚ ਵਾਈਲਡ ਕਾਰਡ ਐਂਟਰੀ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News