ਬੇਘਰ ਹੁੰਦੇ ਹੀ ਹਿਮਾਂਸ਼ੀ ਦੇ ਬਦਲੇ ਤੇਵਰ, ਖੋਲ੍ਹੇ ''ਬਿੱਗ ਬੌਸ ਦੇ ਘਰ'' ਦੇ ਸਾਰੇ ਰਾਜ਼ (ਵੀਡੀਓ)

12/13/2019 2:18:18 PM

ਜਲੰਧਰ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਗਾਇਕਾ ਹਿਮਾਂਸ਼ੀ ਖੁਰਾਨਾ ਦਾ ਸਫਰ ਕੁਝ ਹੀ ਹਫਤੇ ਚੱਲਿਆ। ਪਿਛਲੇ ਹਫਤੇ ਹੀ ਉਹ ਘਰ ਤੋਂ ਬੇਘਰ ਹੋ ਗਏ ਸਨ। ਹਿਮਾਂਸ਼ੀ ਨੇ ਸ਼ੋਅ 'ਚ ਵਾਈਲਡ ਕਾਰਡ ਐਂਟਰੀ ਕੀਤੀ ਸੀ। ਘਰ ਤੋਂ ਬਾਹਰ ਆਉਣ ਤੋਂ ਬਾਅਦ ਹਿਮਾਂਸ਼ੀ ਨੂੰ ਰੋਦੇ ਹੋਏ ਦੇਖਿਆ ਗਿਆ ਸੀ ਅਤੇ ਨਾਲ ਹੀ ਉਨ੍ਹਣ ਨੇ ਮੇਕਰਸ 'ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ। ਹੁਣ ਹਿਮਾਂਸ਼ੀ ਨੇ 'ਜਗ ਬਾਣੀ' ਨੂੰ ਦਿੱਤੇ ਇਕ ਇੰਟਰਵਿਊ 'ਚ ਬਿੱਗ ਬੌਸ ਨੂੰ ਲੈ ਕੇ ਕਈ ਰਾਜ਼ ਖੋਲ੍ਹੇ ਹਨ। ਹਿਮਾਂਸ਼ੀ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਇਹ ਐਵੀਕਸ਼ਨ ਪੂਰੀ ਤਰ੍ਹਾਂ ਨਾਲ ਯੋਜਨਾ ਤਹਿਤ ਹੋਇਆ। ਕੈਪਟਨ ਸਿਧਾਰਥ ਸ਼ੁਕਲਾ ਨੂੰ ਨੌਮੀਨੇਟ ਕਰਨ ਦਾ ਅਧਿਕਾਰ ਦਿੱਤਾ ਗਿਆ। ਇਸ ਤੋਂ ਬਾਅਦ ਪਾਰਸ ਨੂੰ ਸਰਜਰੀ ਲਈ ਘਰ ਤੋਂ ਬਾਹਰ ਲੈ ਜਾਇਆ ਗਿਆ। ਸਾਰਿਆਂ ਨੂੰ ਪਤਾ ਹੈ ਕਿ ਪਾਰਸ ਨੂੰ ਪਿਛਲੇ ਹਫਤੇ ਸਭ ਤੋਂ ਘੱਟ ਵੋਟ ਮਿਲੇ ਸਨ। ਮੈਨੂੰ ਪੂਰੀ ਯੋਜਨਾ ਬਣਾ ਕੇ ਬਾਹਰ ਕੱਢਿਆ ਗਿਆ। ਮੈਨੂੰ ਇਹ ਸਭ ਨਕਲੀ ਲੱਗ ਰਿਹਾ ਹੈ। ਜਦੋਂ ਪਾਰਸ ਘਰ ਤੋਂ ਬਾਹਰ ਗਿਆ ਉਦੋ ਮੇਕਰਸ ਨੇ ਵੋਟਿੰਗ ਲਾਈਨ ਖੋਲ੍ਹੀ। ਇਸ ਤੋਂ ਬਾਅਦ ਉਸ ਦਿਨ ਘਰਵਾਲਿਆਂ ਤੋਂ ਪੁੱਛਿਆ ਗਿਆ ਕਿ ਕਿਸ ਨੂੰ ਘਰ ਤੋਂ ਬਾਹਰ ਚਲੇ ਜਾਣਾ ਚਾਹੀਦਾ। ਇਹ ਬਿਲਕੁਲ ਗਲਤ ਸੀ। ਇਹ ਜਨਤਾ ਦਾ ਫੈਸਲਾ ਬਿਲਕੁਲ ਨਹੀਂ ਸੀ। ਮੈਨੂੰ ਗਲਤ ਤਰੀਕੇ ਨਾਲ ਕੱਢਿਆ ਗਿਆ। ਮੇਕਰਸ ਪਾਰਸ ਤੇ ਸਿਧਾਰਥ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।''

ਦੱਸ ਦਈਏ ਕਿ ਹਿਮਾਂਸ਼ੀ ਨੇ ਸ਼ਹਿਨਾਜ਼ ਕੌਰ ਗਿੱਲ ਨਾਲ ਹੋਏ ਵਿਵਾਦ 'ਤੇ ਕਿਹਾ, ''ਜੇਕਰ ਮੈਂ ਬਿੱਗ ਬੌਸ ਦੇ ਘਰ ਨਾ ਜਾਂਦੀ ਤਾਂ ਕਿ ਸ਼ਹਿਨਾਜ਼, ਮੇਰੇ ਕੋਲੋਂ ਮੁਆਫੀ ਮੰਗਦੀ। ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗੀ। ਜੇ ਉਸ ਨੇ ਮੇਰੇ ਤੋਂ ਮੁਆਫੀ ਮੰਗਣੀ ਹੁੰਦੀ ਤਾਂ ਉਹ ਬਾਹਰ ਵੀ ਮੰਗ ਸਕਦੀ ਸੀ।'' ਇਸ ਤੋਂ ਇਲਾਵਾ ਉਨ੍ਹਾਂ ਨੇ ਆਸਿਮ ਰਿਆਜ਼ ਨਾਲ ਆਪਣੇ ਰਿਸ਼ਤੇ 'ਤੇ ਵੀ ਗੱਲ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਹਿਮਾਂਸ਼ੀ ਨੇ ਆਪਣੀ ਨਿੱਜ਼ੀ ਜ਼ਿੰਦਗੀ ਨਾਲ ਜੁੜੀਆਂ ਕਈ ਹੋਰ ਗੱਲਾਂ 'ਤੇ ਵੀ ਖੁੱਲ੍ਹ ਕੇ ਗੱਲ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News