ਬਿੱਗ ਬੌਸ 13 : ਹਿਮਾਂਸ਼ੀ ਨੂੰ ਵੱਡਾ ਝਟਕਾ, ਇਸ ਸਖਸ਼ ਨੂੰ ਬਣਾਇਆ ਘਰ ਦਾ ਨਵਾਂ ਕਪਤਾਨ

11/28/2019 9:47:58 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਹਿਮਾਂਸ਼ੀ ਖੁਰਾਨਾ ਦੀ ਕੈਪਟੈਂਸੀ ਸ਼ੁਰੂ ਤੋਂ ਹੀ ਵਿਵਾਦਾਂ 'ਚ ਰਹੀ ਹੈ। ਘਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਗਲਤ ਢੰਗ ਨਾਲ ਕੈਪਟੈਂਸੀ ਮਿਲੀ ਹੈ ਤੇ ਹੁਣ ਬਿੱਗ ਬੌਸ ਨੇ ਵੀ ਹਿਮਾਂਸ਼ੀ ਦੀ ਕੈਪਟੈਂਸੀ 'ਤੇ ਸਵਾਲ ਚੁੱਕਦੇ ਹੋਏ ਉਸ ਦੀ ਕੈਪਟੈਂਸੀ ਦੀ ਦਾਅਵੇਦਾਰੀ ਨੂੰ ਖਾਰਜ ਕਰਨ ਦੀ ਗੱਲ ਆਖੀ ਹੈ। ਬਿੱਗ ਬੌਸ ਦੇ ਇਸ ਐਲਾਨ ਨੂੰ ਸੁਣਦੇ ਹੀ ਪਾਰਸ ਛਾਬੜਾ ਹਿਮਾਂਸ਼ੀ ਦਾ ਮਜ਼ਾਕ ਬਣਾਉਣ ਲੱਗਦਾ ਹੈ, ਜਿਸ ਨਾਲ ਹਿਮਾਂਸ਼ੀ ਭਾਵੁਕ ਹੋ ਜਾਂਦੀ ਹੈ।

 
 
 
 
 
 
 
 
 
 
 
 
 
 

Kya hoga jab #BiggBoss hata denge @iamHimanshiKhurana ko captaincy ke dawedaari se? Dekhiye aaj raat 10:30 baje. Anytime on @voot. @vivo_india @BeingSalmanKhan #BiggBoss13 #BB13 #SalmanKhan

A post shared by Colors TV (@colorstv) on Nov 27, 2019 at 2:32am PST


ਦੱਸ ਦਈਏ ਕਿ 'ਬਿੱਗ ਬੌਸ 13' 'ਚ ਸਿਧਾਰਥ ਸ਼ੁਕਲਾ ਘਰ ਦਾ ਨਵਾਂ ਕਪਤਾਨ ਬਣ ਗਿਆ ਹੈ। ਸਿਧਾਰਥ ਨੂੰ ਸਾਰੇ ਘਰਵਾਲਿਆਂ ਨੇ ਆਪਣੇ ਵੋਟ ਦੇ ਕੇ ਜਿੱਤਵਾ ਕੇ ਘਰ ਦਾ ਨਾਂ ਕਪਤਾਨ ਬਣਾਇਆ ਹੈ। ਕੈਪਟੈਂਸੀ ਦੇ ਦਾਆਦੇਵਾਰੀ 'ਚ ਸਿਧਾਰਥ ਸ਼ੁਕਲਾ ਨਾਲ ਦੋ ਹੋਰ ਵੀ ਦਾਅਵੇਦਾਰ ਸਨ ਪਰ ਕਿਸੇ ਨੂੰ ਵੀ ਇਕ ਵੋਟ ਤੱਕ ਨਹੀਂ ਮਿਲੀ।

Himanshi Khurana

ਬਿੱਗ ਬੌਸ ਦੇ 27 ਨਵੰਬਰ ਦੇ ਟੈਲੀਕਾਸਟ ਹੋਏ ਐਪੀਸੋਡ 'ਚ ਹਿਮਾਂਸ਼ੀ ਖੁਰਾਨਾ ਨੂੰ ਵੱਡਾ ਝਟਕਾ ਲੱਗਾ ਹੈ। ਬਿੱਗ ਬੌਸ 'ਬੀਬੀ ਕਾਲਜ' ਟਾਸਕ ਦੌਰਾਨ ਹਿਮਾਂਸ਼ੀ 'ਤੇ ਭੜਕ ਗਏ ਸਨ। ਬਿੱਗ ਬੌਸ ਨੇ ਹਿਮਾਂਸ਼ੀ ਨੂੰ ਕਿਹਾ ਕਿ ਤੁਸੀਂ ਆਪਣੀ ਕੈਪਟੈਂਸੀ ਠੀਕ ਤਰ੍ਹਾਂ ਨਹੀਂ ਨਿਭਾਈ। ਨਾ ਤਾਂ ਕਿਸੇ ਘਰ ਵਾਲੇ ਦਾ ਕੰਮ ਕਰਾ ਸਕੀ ਅਤੇ ਸਭ ਤੋਂ ਜ਼ਿਆਦਾ ਖੁਦ ਹੀ ਘਰ ਦੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਇਸੇ ਕਰਕੇ ਤੁਹਾਨੂੰ ਕੈਪਟੈਂਸੀ ਤੋਂ ਬੇਦਖਲ ਕੀਤਾ ਜਾਂਦਾ ਹੈ।

Paras Chhabra
ਦੱਸਣਯੋਗ ਹੈ ਕਿ ਬਿੱਗ ਬੌਸ ਦੇ ਇਸ ਫੈਸਲੇ ਤੋਂ ਬਾਅਦ ਸ਼ੇਫਾਲੀ, ਆਸਿਮ ਤੇ ਹਿਮਾਂਸ਼ੀ ਨੂੰ ਛੱਡ ਕੇ ਸਾਰੇ ਘਰਵਾਲੇ ਖੁਸ਼ ਹੋ ਗਏ। ਸਾਰੇ ਘਰਵਾਲਿਆਂ ਨੇ ਸਿਧਾਰਥ ਸ਼ੁਕਲਾ ਨੂੰ ਪੂਰੀ ਸਹਿਮਤੀ ਨਾਲ ਘਰ ਦਾ ਨਵਾਂ ਕਪਤਾਨ ਬਣਾਇਆ। ਕਪਤਾਨ ਬਣਦੇ ਹੀ ਸਿਧਾਰਥ ਨੇ ਸਾਰਿਆਂ ਨੂੰ ਪੁੱਛ ਕੇ ਉਨ੍ਹਾਂ ਨੂੰ ਘਰ ਦੇ ਕੰਮ ਦੀ ਡਿਊਟੀ ਦਿੱਤੀ।

Siddharth Shuklaਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News