ਇਸ ਹਫਤੇ ਘਰੋਂ ਬੇਘਰ ਹੋਵੇਗਾ ਇਹ ਮੁਕਾਬਲੇਬਾਜ਼, ਨਹੀਂ ਚੱਲਿਆ ਬਹੁਤਾ ਲੰਬਾ ਸਫਰ

1/18/2020 11:34:19 AM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਲਵ, ਰੋਮਾਂਸ ਨਾਲ ਝਗੜਾ ਵੀ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਪਰ ਕਈ ਵਾਰ ਇਹ ਝਗੜੇ ਕੰਟੈਸਟੈਂਟ ਨੂੰ ਭਾਰੀ ਵੀ ਪੈ ਗਏ ਹਨ। ਜੀ ਹਾਂ, ਇਸ ਵਾਰ ਇਹ ਝਗੜਾ ਮਧੁਰਿਮਾ ਤੁੱਲੀ ਨੂੰ ਭਾਰੀ ਪੈ ਗਿਆ ਹੈ ਕਿਉਂਕਿ ਖਬਰਾਂ ਆ ਰਹੀਆਂ ਹਨ ਕਿ ਵਿਸ਼ਾਲ ਤੇ ਮਧੁਰਿਮਾ ਵਿਚਕਾਰ ਹੋਏ ਝਗੜੇ ਕਾਰਨ ਉਸ ਨੂੰ ਘਰੋਂ ਬੇਘਰ ਕਰ ਦਿੱਤਾ ਗਿਆ ਹੈ।

Image

ਹਾਲਾਂਕਿ 'ਵੀਕੈਂਡ ਕਾ ਵਾਰ' 'ਚ ਇਸ ਦਾ ਅਧਿਕਾਰਤ ਐਲਾਨ ਹੋਵੇਗਾ।

 
 
 
 
 
 
 
 
 
 
 
 
 
 

Aaj phir hogi @madhurimatuli aur @vishalsingh713 ki behas! Dekhiye #Virima ki yeh ladaayi aaj raat 10:30 baje. Anytime on @Voot @Vivo_India @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Jan 14, 2020 at 3:59am PST


ਸਪੌਟਬੁਆਏ ਦੀ ਖਬਰ ਮੁਤਾਬਕ, ਇਸ ਹਫਤੇ ਮਧੁਰਿਮਾ ਤੁੱਲੀ ਦਾ ਘਰ 'ਚ ਸਫਰ ਖਤਮ ਹੋ ਸਕਦਾ ਹੈ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਘੱਟ ਵੋਟਾਂ ਮਿਲਣ ਕਾਰਨ ਘਰੋਂ ਬੇਘਰ ਕੀਤਾ ਗਿਆ ਹੈ ਅਤੇ ਉਹ ਪਹਿਲਾਂ ਵੀ ਵੋਟਿੰਗ 'ਚ ਡੇਂਜਰ ਜ਼ੋਨ 'ਚ ਹੀ ਸਨ। ਅਜਿਹੇ ਵਿਚ ਮਧੁਰਿਮਾ ਦਾ ਬਾਹਰ ਹੋਣਾ ਜ਼ਿਆਦਾ ਹੈਰਾਨ ਕਰਨ ਵਾਲਾ ਨਹੀਂ ਹੈ।

Image
ਦੱਸ ਦੇਈਏ ਕਿ ਮਧੁਰਿਮਾ ਨੇ ਸ਼ੋਅ 'ਚ 'ਵਾਈਲਡ ਕਾਰਡ ਐਂਟਰੀ' ਲਈ ਸੀ ਤੇ ਸੁਰਖੀਆਂ 'ਚ ਰਹੀ ਸੀ। ਪਹਿਲਾਂ ਵ ਮਧੁਰਿਮਾ ਦੀ ਸ਼ੇਫਾਲੀ ਜਰੀਵਾਲਾ, ਮਾਹਿਰਾ ਸ਼ਰਮਾ, ਸ਼ਹਿਨਾਜ਼ ਗਿੱਲ ਤੇ ਆਰਤੀ ਸਿੰਘ ਨਾਲ ਬਹਿਸ ਹੋ ਚੁੱਕੀ ਹੈ। ਹਾਲਾਂਕਿ ਇਸ ਹਫਤੇ ਮਧੁਰਿਮਾ ਨੇ ਹੱਦ ਕਰ ਦਿੱਤੀ ਸੀ ਤੇ ਵਿਸ਼ਾਲ ਨੂੰ ਫ੍ਰਾਈ ਪੈਨ ਨਾਲ ਮਾਰਦੀ ਹੋਈ ਨਜ਼ਰ ਆ ਰਹੀ ਸੀ।

Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News