ਅਕਸ਼ੈ ਕੁਮਾਰ ਨਾਲ ਮਧੁਰਿਮਾ ਤੁੱਲੀ ਨੇ ਕੀਤਾ ਸੀ ਰੋਮਾਂਸ, ਵਾਇਰਲ ਹੋਈ ਵੀਡੀਓ

1/17/2020 3:35:56 PM

ਮੁੰਬਈ(ਬਿਊਰੋ)- ‘ਬਿੱਗ ਬੌਸ 13’ ਦੀ ਮੁਕਾਬਲੇਬਾਜ਼ ਮਧੁਰਿਮਾ ਤੁੱਲੀ ਅੱਜਕਲ ਆਪਣੇ ਸਾਬਕਾ ਬੁਆਏਫਰੈਂਡ ਵਿਸ਼ਾਲ ਆਦਿੱਤਿਆ ਸਿੰਘ ਨਾਲ ਕਾਫੀ ਲੜਾਈ-ਝਗੜਿਆਂ ਨੂੰ ਲੈ ਕੇ ਚਰਚਾ 'ਚ ਛਾਈ ਹੋਈ ਹੈ। ਬਿੱਗ ਬੌਸ 13 ਤੋਂ ਪਹਿਲਾਂ ਦੋਵੇਂ ‘ਨੱਚ ਬੱਲੀਏ 9’ 'ਚ ਹਿੱਸਾ ਲੈ ਚੁੱਕੇ ਹਨ। ਮਧੁਰਿਮਾ ਨੇ ਹਾਲ ਹੀ 'ਚ ਫਰਾਈ ਪੈਨ ਨਾਲ ਵਿਸ਼ਾਲ ਨੂੰ ਕੁੱਟਿਆ ਸੀ ਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਵੀ ਹੋਈ ਸੀ। ਹੁਣ ਮਧੁਰਿਮਾ ਤੁੱਲੀ ਦੀ ਇਕ ਹੋਰ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਬਾਲੀਵੁੱਡ ਐਕਟਰ ਅਕਸ਼ੈ ਕੁਮਾਰ ਨਾਲ ਰੋਮਾਂਸ ਕਰਦੀ ਦਿਖਾਈ ਦੇ ਰਹੀ ਹੈ।

ਅਕਸ਼ੈ ਕੁਮਾਰ ਤੇ ਮਧੁਰਿਮਾ ਤੁੱਲੀ ਦਾ ਇਹ ਰੋਮਾਂਸ ਸੀਕਵੈਂਸ ਦੀ ਪੁਰਾਣੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਦੋਵਾਂ ਵਿਚਕਾਰ ਕਾਫੀ ਰੋਮਾਂਟਿਕ ਸੀਨ ਹਨ। ਇਹ ਵੀਡੀਓ ਫਿਲਮ ‘ਬੇਬੀ’ ਦੀ ਹੈ। ਫਿਲਮ 'ਚ ਮਧੁਰਿਮਾ ਨੇ ਅਕਸ਼ੈ ਕੁਮਾਰ ਦੀ ਪਤਨੀ ਅੰਜਲੀ ਸਿੰਘ ਰਾਜਪੂਤ ਦਾ ਕਿਰਦਾਰ ਨਿਭਾਇਆ ਸੀ। ਦੱਸ ਦੇਈਏ ਕਿ ਮਧੁਰਿਮਾ ਨੇ ਕਈ ਫਿਲਮਾਂ ਤੇ ਇਸ਼ਤਿਹਾਰਾਂ 'ਚ ਕੰਮ ਕੀਤਾ ਹੈ। ਉਹ ‘ਬਚਨਾ ਐ ਹਸੀਨੋ’, ‘ਹਮਾਰੀ ਅਧੂਰੀ ਕਹਾਣੀ’ ਤੇ ‘ਨਾਮ ਸ਼ਬਾਨਾ’ 'ਚ ਕੰਮ ਕਰ ਚੁੱਕੀ ਹੈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News