ਬਿੱਗ ਬੌਸ 13 : ਸਿਧਾਰਥ ਦੇ ਆਉਂਦੇ ਹੀ ਪਲਟੀ ਗੇਮ, ਨੌਮੀਨੇਟ ਹੋਏ 7 ਮੁਕਾਬਲੇਬਾਜ਼

12/17/2019 10:40:29 AM

ਮੁੰਬਈ (ਬਿਊਰੋ) - ਹਿੰਦੁਸਤਾਨੀ ਭਾਊ ਦੇ ਬੇਘਰ ਹੋਣ ਤੋਂ ਬਾਅਦ ਘਰਵਾਲਿਆਂ ਨੇ ਫਿਰ ਇਕ-ਦੂਜੇ ਨੂੰ ਨੌਮੀਨੇਟ ਕੀਤਾ। ਖਾਸ ਗੱਲ ਇਹ ਹੈ ਕਿ ਸਿਧਾਰਥ ਸ਼ੁਕਲਾ ਨੇ ਵੀ ਇਸ ਪ੍ਰਕਿਰਿਆ 'ਚ ਹਿੱਸਾ ਲਿਆ। 'ਬਿੱਗ ਬੌਸ' ਨੇ ਇਸ ਵਾਰ ਦੀ ਨੌਮੀਨੇਸ਼ਨ ਪ੍ਰਕਿਰਿਆ ਸ਼ਰੇਆਮ ਕਰਵਾਈ। ਇਸ ਟਾਸਕ 'ਚ ਘਰਵਾਲਿਆਂ ਨੂੰ ਇਕ-ਦੂਜੇ ਦੇ ਸਿਰ 'ਤੇ ਬੋਤਲ ਤੋੜ ਕੇ ਜਿਸ ਨੂੰ ਬੇਘਰ ਕਰਨਾ ਚਾਹੁੰਦੇ ਹਨ, ਉਸ ਨੂੰ ਨੌਮੀਨੇਟ ਕਰਨਾ ਸੀ। ਇਸ ਤਰ੍ਹਾਂ ਨਾਲ ਇਸ ਵਾਰ ਘਰ ਤੋਂ ਬੇਘਰ ਹੋਣ ਲਈ 7 ਲੋਕ ਨੌਮੀਨੇਟ ਹੋਏ।

ਸਿਧਾਰਥ ਸ਼ੁਕਲਾ ਪਹਿਲਾਂ ਤੋਂ ਹੀ ਨੌਮੀਨੇਟ ਸੀ ਕਿਉਂਕਿ ਆਸਿਮ ਰਿਆਜ਼ ਨੂੰ ਧੱਕਾ ਦੇਣ ਕਾਰਨ 'ਬਿੱਗ ਬੌਸ' ਨੇ ਉਸ ਨੂੰ 2 ਹਫਤਿਆਂ ਲਈ ਨੌਮੀਨੇਟ ਕੀਤਾ ਸੀ। ਇਸ ਤਰ੍ਹਾਂ ਸਿਧਾਰਥ ਤੋਂ ਇਲਾਵਾ 6 ਹੋਰ ਲੋਕ ਨੌਮੀਨੇਟ ਹੋਏ। ਨੌਮੀਨੇਟਿਡ ਮੁਕਾਬਲੇਬਾਜ਼ ਦੇ ਨਾਂ 'ਚ ਵਿਸ਼ਾਲ ਆਦਿਤਿਆ ਸਿੰਘ, ਮਧੁਰਿਮਾ ਤੁਲੀ, ਅਰਹਾਨ ਖਾਨ, ਆਰਤੀ ਸਿੰਘ, ਆਸਿਮ ਰਿਆਜ਼ ਤੇ ਸ਼ੇਫਾਲੀ ਬੱਗਾ ਸ਼ਾਮਲ ਹਨ।

ਖਾਸ ਗੱਲ ਹੈ ਕਿ ਬਿੱਗ ਬੌਸ ਨੇ ਵਿਕਾਸ ਗੁਪਤਾ ਨੂੰ ਇਕ ਪਾਵਰ ਦਿੱਤੀ, ਜਿਸ ਦੇ ਤਹਿਤ ਉਸ ਨੇ ਕਿਸੇ ਇਕ ਮੁਕਾਬਲੇਬਾਜ਼ ਨੂੰ ਨੌਮੀਨੇਟ ਕਰਨਾ ਸੀ। ਵਿਕਾਸ ਗੁਪਤਾ ਨੇ ਇਸ ਪਾਵਰ ਦਾ ਇਸਤੇਮਾਲ ਕਰਦੇ ਹੋਏ ਆਸਿਮ ਰਿਆਜ਼ ਨੂੰ ਨੌਮੀਨੇਟ ਕੀਤਾ। ਵਿਕਾਸ ਨੇ ਜਿਵੇਂ ਹੀ ਆਸਿਮ ਦਾ ਨਾਂ ਲਿਆ ਤਾਂ ਦੋਹਾਂ 'ਚ ਬਹਿਸ ਸ਼ੁਰੂ ਹੋ ਗਈ। ਵਿਕਾਸ ਨੇ ਆਸਿਮ ਨੂੰ ਨੌਮੀਨੇਟ ਕਰਨ ਦਾ ਕਾਰਨ ਮਾਹਿਰਾ ਦੇ ਘਰ ਤੋਂ ਆਈ ਚਿੱਠੀ ਨੂੰ ਪਾੜਨਾ (ਫਾੜ) ਦੇਣਾ ਦੱਸਿਆ।

ਇਸ ਤੋਂ ਬਾਅਦ ਆਸਿਮ ਦੀ ਵਿਕਾਸ ਨਾਲ ਲੜਾਈ ਹੋ ਜਾਂਦੀ ਹੈ। ਆਸਿਮ ਨੇ ਕਿਹਾ, ''ਮੇਰੇ ਕੋਲ ਕੈਪਟੇਂਸੀ ਦੀ ਦਾਅਵੇਦਾਰੀ ਪਾਉਣ ਦਾ ਆਖਿਰੀ ਮੌਕਾ ਸੀ।''

ਇਸ ਨੌਮੀਨੇਸ਼ਨ ਟਾਸਕ 'ਚ ਸਿਧਾਰਥ ਸ਼ੁਕਲਾ ਨੇ ਆਪਣੀ ਭੜਾਸ ਵੀ ਕੱਢੀ। ਸਿਧਾਰਥ ਨੇ ਵਿਸ਼ਾਲ ਤੇ ਸ਼ੇਫਾਲੀ ਜਰੀਵਾਲਾ ਨੂੰ ਨੌਮੀਨੇਟ ਕੀਤਾ। ਸਿਧਾਰਥ ਨੇ ਕਿਹਾ, ''ਵਿਸ਼ਾਲ ਨੂੰ ਨੌਮੀਨੇਟ ਕਰਨ ਦਾ ਕਾਰਨ ਆਰਤੀ ਨੂੰ ਬੋਲਣਾ ਹੈ।''

ਦੱਸਣਯੋਗ ਹੈ ਕਿ 16 ਦਸੰਬਰ ਦੇ ਐਪੀਸੋਡ 'ਚ ਰਸ਼ਮੀ ਤੇ ਅਰਹਾਨ ਵੀ ਵੱਖ ਹੋ ਗਏ। ਇਨ੍ਹਾਂ ਦੋਵਾਂ ਨੇ ਆਪਸ 'ਚ ਗੱਲ ਕੀਤੀ। ਰਸ਼ਮੀ ਨੇ ਅਰਹਾਨ ਨੂੰ ਕਿਹਾ, ''ਤੁਸੀਂ ਜਿਹੜੀਆਂ ਗੱਲਾਂ ਆਖੀਆਂ ਉਨ੍ਹਾਂ ਦਾ ਤਰੀਕਾ ਠੀਕ ਨਹੀਂ ਸੀ। ਮੈਨੂੰ ਬੁਰਾ ਲੱਗਾ।'' ਇਹ ਕਹਿੰਦੇ ਹੋਏ ਉਹ ਭਾਵੁਕ ਵੀ ਹੋ ਗਈ। ਇਸ ਤੋਂ ਬਾਅਦ ਦੋਵਾਂ ਨੇ ਬਤੌਰ ਦੋਸਤ ਸ਼ੋਅ 'ਚ ਰਹਿਣ ਦਾ ਫੈਸਲਾ ਕੀਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News