ਬਿੱਗ ਬੌਸ ''ਚ ਹੋਇਆ ਸ਼ਹਿਨਾਜ਼ ਦਾ ਵਿਆਹ, ਨੱਚ-ਨੱਚ ਕਮਲੀ ਹੋਈ ਹਿਮਾਂਸ਼ੀ (ਵੀਡੀਓ)

11/21/2019 10:26:45 AM

ਜਲੰਧਰ (ਬਿਊਰੋ) — ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਨਾ ਤੇ ਸ਼ਹਿਨਾਜ਼ ਕੌਰ ਗਿੱਲ ਜਿਨ੍ਹਾਂ ਦੀ ਦੁਸ਼ਮਣੀ ਤਾਂ ਜੱਗ ਜ਼ਾਹਿਰ ਹੈ। ਇਹ ਤਕਰਾਰ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਵੀ ਦੋਵੇਂ ਅਦਾਕਾਰਾਂ ਨਿਭਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਪਰ ਇਸ ਵਾਰ ਦੇ ਟਾਸਕ ਦੌਰਾਨ ਦੋਵੇਂ ਅਦਾਕਾਰ 'ਚ ਦੋਸਤੀ ਦੀ ਮਹਿਕ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ 'ਬਿੱਗ ਬੌਸ 13' ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਸ਼ਹਿਨਾਜ਼ ਤੇ ਹਿਮਾਂਸ਼ੀ ਗਿੱਧਾ ਪਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਬੀਤੇ ਇਕ ਦਿਨ ਪਹਿਲਾਂ ਟੈਲੀਕਾਸਟ ਹੋਏ ਐਪੀਸੋਡ 'ਚ ਦੋਵਾਂ ਅਦਾਕਾਰਾਂ ਨੇ ਖੂਬ ਮਸਤੀ ਕੀਤੀ।

 
 
 
 
 
 
 
 
 
 
 
 
 
 

Hone wala hai @shehnaazgill ka swayamvar! Dekhiye kaise nachayengi woh poore ghar ko apni ungliyon pe aaj raat 10:30 baje. Anytime on @voot @vivo_india @BeingSalmanKhan #BiggBoss13 #BiggBoss #BB13 #SalmanKhan

A post shared by Colors TV (@colorstv) on Nov 19, 2019 at 12:00am PST


ਦੱਸ ਦਈਏ ਬਿੱਗ ਬੌਸ ਵੱਲੋਂ ਦਿੱਤੇ ਟਾਸਕ 'ਚ ਸ਼ਹਿਨਾਜ਼ ਗਿੱਲ ਦਾ ਸਵੈਂਬਰ ਰਚਾਇਆ ਜਾ ਰਿਹਾ ਸੀ। ਇਸ ਟਾਸਕ 'ਚ ਹਿੰਦੁਸਤਾਨੀ ਭਾਊ ਸ਼ਹਿਨਾਜ਼ ਗਿੱਲ ਦੇ ਪਿਓ ਦਾ ਕਿਰਦਾਰ ਨਿਭਾਇਆ ਸੀ ਤੇ ਰਸ਼ਮੀ ਦੇਸਾਈ ਨੇ ਮਾਤਾ ਦਾ ਕਿਰਦਾਰ ਨਿਭਾਇਆ ਸੀ। ਟਾਸਕ ਬੜਾ ਹੀ ਮਜ਼ੇਦਾਰ ਹੈ, ਜਿਸ 'ਚ ਸ਼ਹਿਨਾਜ਼ ਨੂੰ ਪਾਰਸ ਛਾਬੜਾ ਤੇ ਸਿਧਾਰਥ ਸ਼ੁਕਲਾ ਚੋਂ ਕਿਸੇ ਇਕ ਨੂੰ ਵਿਆਹ ਲਈ ਵਰ ਦੇ ਰੂਪ 'ਚ ਚੁਨਣਾ ਸੀ। ਵੀਡੀਓ 'ਚ ਦੇਖ ਸਕਦੇ ਹੋ ਕੇ ਕਿਵੇਂ ਬਿੱਗ ਬੌਸ ਦੇ ਘਰ 'ਚ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਹੈ। ਸ਼ਹਿਨਾਜ਼ ਨੇ ਆਪਣੇ ਵਿਆਹ ਲਈ ਪਾਰਸ ਛਾਬੜਾ ਨੂੰ ਵਰ ਦੇ ਰੂਪ 'ਚ ਚੁਣਿਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News