ਡਾਂਸ ਫਲੋਰ ''ਤੇ ਰੋਮਾਂਟਿਕ ਹੋਏ ਸਿਧਾਰਥ ਤੇ ਜੈਸਮੀਨ, ਘਰ ''ਚ ਇੰਝ ਮਨਾਇਆ ਨਵੇਂ ਸਾਲ ਦਾ ਜਸ਼ਨ

1/1/2020 3:10:02 PM

ਮੁੰਬਈ (ਬਿਊਰੋ) : 'ਬਿੱਗ ਬੌਸ 13' ਦੇ ਘਰ 'ਚ ਕਦੋਂ ਕਿਸ ਦੇ ਵਿਚਕਾਰ ਝਗੜਾ ਹੋ ਜਾਵੇ ਤੇ ਕਦੋਂ ਕਿਸੇ ਦੇ ਕਰੀਬ ਆ ਜਾਵੇ, ਇਸ ਦਾ ਪਤਾ ਹੀ ਨਹੀਂ ਚੱਲਦਾ। ਇਸੇ ਦੌਰਾਨ ਨਾਗਿਨ ਸੀਰੀਅਲ ਦੀ ਅਦਾਕਾਰਾ ਜੈਸਮੀਨ ਭਸੀਨ ਤੇ ਸਿਧਾਰਥ ਸ਼ੁਕਲਾ ਦੀ ਘਰ 'ਚ ਮੁਲਾਕਾਤ ਹੋਈ ਤੇ ਦੋਵੇਂ ਇਕ-ਦੂਜੇ ਦੇ ਕਰੀਬ ਨਜ਼ਰ ਆਏ। ਉੱਥੇ ਹੀ ਮਹਿਮਾਨ ਵਜੋਂ ਘਰ 'ਚ ਪੁੱਜੀ ਜੈਸਮੀਨ ਤੇ ਘਰ 'ਚ ਮੌਜੂਦ ਸਿਧਾਰਥ ਇਕ-ਦੂਜੇ ਲਈ ਉਤਸੁਕ ਨਜ਼ਰ ਆਏ। ਜੈਸਮੀਨ ਤੇ ਸਿਧਾਰਥ ਸ਼ੁਕਲਾ ਇਕੱਠੇ ਡਾਂਸ ਫਲੋਰ 'ਤੇ ਗੁੱਡ ਕੈਮਿਸਟਰੀ ਸ਼ੇਅਰ ਕਰਦੇ ਨਜ਼ਰ ਆਏ। ਨਾਲ ਹੀ ਉਨ੍ਹਾਂ ਦੀ ਸਟ੍ਰਾਂਗ ਬੌਂਡਿੰਗ ਨਜ਼ਰ ਆ ਰਹੀ ਸੀ।

 

 
 
 
 
 
 
 
 
 
 
 
 
 
 

Aaj hogi #BiggBoss ke saath New Year ki rangeen shaam🎉 So are you joining us in our New Year celebrations? Our party begins today at 10.30 PM! Anytime on @voot @Vivo_India @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Dec 30, 2019 at 10:05pm PST

ਅਸਲ ਵਿਚ ਘਰ 'ਚ ਦੋ ਗਰੁੱਪ ਬਣਾਏ ਗਏ ਸਨ, ਜਿਨ੍ਹਾਂ ਆਪਣੇ ਐਕਟ ਨਾਲ ਘਰ 'ਚ ਆਏ ਮਹਿਮਾਨਾਂ ਨੂੰ ਐਂਟਰਟੇਨ ਕਰਨਾ ਸੀ। ਇਸ ਦੌਰਾਨ ਮਹਿਮਾਨ ਦੇ ਰੂਪ 'ਚ ਪਰਲ ਵੀ ਪੁਰੀ, ਇਸ਼ਿਤਾ ਦੱਤਾ, ਨਿਮਰਤ ਕੌਰ ਆਹਲੂਵਾਲੀਆ, ਅਵਿਨੇਸ਼ ਰੇਖੀ, ਨਮੀਸ਼ ਤਨੇਜਾ, ਮੀਰਾ ਦੇਵਸਥਲੇ, ਮਹਿਮਾ ਮਕਵਾਨਾ, ਅਕਸ਼ਿਤ ਸੁਖੀਜਾ, ਵਿਜੇਂਦਰ ਕੁਮੇਰੀਆ ਤੇ ਜੈਸਮੀਨ ਭਸੀਨ ਖਾਸ ਮਹਿਮਾਨ ਦੇ ਰੂਪ 'ਚ ਮੌਜੂਦ ਰਹੇ ਸਨ।

 
 
 
 
 
 
 
 
 
 
 
 
 
 

#sidharthshukla

A post shared by Sidharth Shukla (@sidharth_shuklaaaa) on Dec 31, 2019 at 12:11pm PST

ਸਿਧਾਰਥ ਸ਼ੁਕਲਾ, ਜੈਸਮੀਨ ਨੂੰ ਦੇਖਣ ਲਈ ਉਤਸੁਕ ਸਨ ਤੇ ਉਨ੍ਹਾਂ ਜੈਸਮੀਨ ਦੇ ਆਉਂਦਿਆਂ ਹੀ 'ਭਸੀਨ ਭਸੀਨ' ਚੇਅਰ ਕਰਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਦੋਵਾਂ ਨੇ ਡਾਂਸ ਫਲੋਰ 'ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਸਿਧਾਰਥ ਲਿਰਿਕਸ ਗੁਣਗੁਣਾ ਰਹੇ ਸਨ। ਇਹ ਮੌਕਾ ਦੇਖਣ ਲਾਇਕ ਸੀ ਤੇ ਡਾਂਸ ਵੇਲੇ ਦੋਵਾਂ ਦੀ ਸਟ੍ਰੌਂਗ ਕੈਮਿਸਟਰੀ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਜੈਸਮੀਨ ਨੇ ਕਿਹਾ ਕਿ ਉਹ ਆਪਣੀ ਵੱਖਰੀ ਪਾਰਟੀ ਕਰ ਰਹੇ ਹਨ। ਇਸ ਤੋਂ ਬਾਅਦ 12 ਵਜਦੇ ਹੀ ਸਾਰਿਆਂ ਨੇ ਇੰਜੁਆਏ ਕੀਤਾ ਤੇ ਨਵੇਂ ਸਾਲ 2020 ਦਾ ਸਵਾਗਤ ਕੀਤਾ। ਉੱਥੇ ਹੀ ਇਸ ਟਾਸਕ ਦਾ ਰਿਜ਼ਲਟ ਵੀ ਉਸੇ ਵੇਲੇ ਆ ਗਿਆ ਤੇ ਬਿੱਗ ਬੌਸ ਨੇ ਅਨਾਊਂਸ ਕੀਤਾ ਕਿ ਸ਼ਹਿਨਾਜ਼ ਦੀ ਟੀਮ ਜਿੱਤ ਗਈ ਹੈ ਕਿਉਂਕਿ ਉਨ੍ਹਾਂ ਦੀ ਪਾਰਟੀ 'ਚ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਸੀ। ਦੱਸ ਦੇਈਏ ਕਿ ਸ਼ਹਿਨਾਜ਼ ਦੀ ਟੀਮ 'ਚ ਸਿਧਾਰਥ, ਪਾਰਸ, ਸ਼ੈਫਾਲੀ ਜਰੀਵਾਲਾ ਤੇ ਮਾਹਿਰਾ ਸਨ, ਜਿਨ੍ਹਾਂ ਇਹ ਟਾਸਕ ਜਿੱਤ ਲਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News