ਸਾਰਾ ਨੇ ਮੰਦਰ-ਮਸਜਿਦ-ਚਰਚ ਦੀ ਤਸਵੀਰ ਸ਼ੇਅਰ ਕਰਕੇ ਦਿੱਤੀ ਨਵੇਂ ਸਾਲ ਦੀ ਵਧਾਈ

1/1/2020 3:49:28 PM

ਮੁੰਬਈ(ਬਿਊਰੋ)- ਨਵੇਂ ਸਾਲ ਦੀ ਸ਼ੁਰੂਆਤ ਜੋਰ–ਸ਼ੋਰ ਨਾਲ ਹੋ ਚੁੱਕੀ ਹੈ। ਇਸ ਦੌਰਾਨ ਬਾਲੀਵੁੱਡ ਸਿਤਾਰਿਆਂ ਨੇ ਵੀ ਆਪਣੇ-ਆਪਣੇ ਅੰਦਾਜ਼ ਵਿਚ ਨਵੇਂ ਸਾਲ ਦਾ ਸਵਾਗਤ ਕੀਤਾ। ਬਹੁਤ ਸਾਰੇ ਸਿਤਾਰੇ ਨਿਊ ਈਅਰ ਲਈ ਬਾਹਰ ਘੁੱਮਣ ਨਿਕਲ ਗਏ ਤਾਂ ਕੁੱਝ ਨੇ ਘਰ ’ਤੇ ਰਹਿ ਕੇ ਫੈਮਿਲੀ ਅਤੇ ਫ੍ਰੈਂਡਜ਼ ਨਾਲ ਨਿਊ ਈਅਰ ਸੈਲੀਬ੍ਰੇਟ ਕੀਤਾ। ਅਦਾਕਾਰਾ ਸਾਰਾ ਅਲੀ ਖਾਨ ਨੇ ਵੀ ਬੇਹੱਦ ਸਪੈਸ਼ਲ ਅੰਦਾਜ਼ ਵਿਚ ਆਪਣੇ ਫੈਨਜ਼ ਨੂੰ ਨਿਊ ਈਅਰ ਵਿੱਸ਼ ਕੀਤਾ ਹੈ।ਸਾਰਾ ਅਲੀ ਖਾਨ ਨੇ ਸੋਸ਼ਲ ਮੀਡੀਆ ’ਤੇ ਕਈ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਸਾਰਾ ਨੇ ਲਿਖਿਆ – Wishing everyone a joyous, peaceful,  auspicious and amazing New Year !’’
PunjabKesari
ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸਾਰਾ ਨੇ ਮੰਦਰ, ਮਸਜਿਦ, ਗੁਰਦੁਆਰਾ ਅਤੇ ਗਿਰਜਾ ਘਰ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਤਸਵੀਰਾਂ ਵਿਚ ਸਾਰਾ ਐਥਨਿਕ ਲੁੱਕ ਵਿਚ ਨਜ਼ਰ ਆਈ। ਇਸ ਦੌਰਾਨ ਉਨ੍ਹਾਂ ਦੀ ਫਰੈੱਡ ਵੀ ਉਨ੍ਹਾਂ ਨਾਲ ਸੀ।ਸਾਰਾ ਅਲੀ ਖਾਨ ਕ੍ਰਿਸਮਿਸ ਪਾਰਟੀ ਤੋਂ ਬਾਅਦ ਆਪਣੀਆਂ ਦੋਸਤਾਂ ਨਾਲ ਛੁੱਟੀਆਂ ਮਨਾਉਣ ਨਿਕਲ ਗਈ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਬਿਕਨੀ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਛੁੱਟੀਆਂ ‘ਤੇ ਜਾਣ ਤੋਂ ਪਹਿਲਾਂ ਸਾਰਾ ਅਲੀ ਖਾਨ ਨੇ ਦੋਸਤ ਕਾਮਿਆ, ਭਰਾ ਇਬਰਾਹਿਮ ਅਲੀ ਖਾਨ ਅਤੇ ਮਾਂ ਅਮ੍ਰਿਤਾ ਸਿੰਘ ਦੇ ਨਾਲ ਕ੍ਰਿਸਮਿਸ ਦੇ ਮੌਕੇ ’ਤੇ ਫੋਟੋਸ਼ੂਟ ਕਰਾਇਆ ਸੀ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਕਾਰਤਿਕ ਆਰੀਅਨ ਨਾਲ ਡਾਇਰੈਕਟਰ ਇਮਤਿਆਜ ਅਲੀ ਦੀ ਫਿਲਮ ਵਿਚ ਨਜ਼ਰ ਆਉਣ ਵਾਲੀ ਹੈ। ਇਸ ਤੋਂ ਇਲਾਵਾ ਸਾਰਾ, ਵਰੁਣ ਧਵਨ ਦੇ ਨਾਲ ‘ਕੁਲੀ ਨੰਬਰ 1’ ਵਿਚ ਵੀ ਨਜ਼ਰ ਆਏਗੀ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News