ਬਰਾਕ ਓਬਾਮਾ ਦੇ ਪਸੰਦੀਦਾ ਗੀਤਾਂ 'ਚ ਸ਼ਾਮਲ ਹੋਇਆ ਪ੍ਰਤੀਕ ਦਾ ਇਹ ਗੀਤ

1/1/2020 4:12:13 PM

ਨਵੀਂ ਦਿੱਲੀ (ਬਿਊਰੋ) — ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਇਸ ਸਾਲ ਦੇ ਪਸੰਦੀਦਾ ਗੀਤਾਂ ਦੀ ਲਿਸਟ 'ਚ ਜੈਪੁਰ ਦੇ ਗਾਇਕ ਪ੍ਰਤੀਕ ਕੁਹਾੜ ਦਾ ਵੀ ਇਕ ਗੀਤ ਮੌਜ਼ੂਦ ਹੈ। ਬਰਾਕ ਨੇ ਜਿਵੇਂ ਹੀ ਇਹ ਲਿਸਟ ਜ਼ਾਰੀ ਕੀਤੀ, ਕਈ ਭਾਰਤੀ ਫੈਨਜ਼ 'ਚ ਖੁਸ਼ੀ ਦੀ ਲਹਿਰ ਦੌੜ ਪਈ। ਪ੍ਰਤੀਕ ਤੇ ਉਸ ਦੇ ਫੈਨਜ਼ ਇਸ ਲਿਸਟ 'ਚ 'ਕੋਲਡ ਮੇਸ' ਨਾਂ ਦੇ ਗੀਤ ਨੂੰ ਦੇਖ ਕੇ ਕਾਫੀ ਉਤਸ਼ਾਹਿਤ ਹਨ। ਪ੍ਰਤੀਕ ਨੇ ਬਰਾਕ ਦਾ ਧੰਨਵਾਦ ਵੀ ਕੀਤਾ ਹੈ।
Untitled design (27)
ਦੱਸ ਦਈਏ ਕਿ ਪ੍ਰਤੀਕ ਕੁਹਾੜ ਦਾ ਜਨਮ ਰਾਜਸਥਾਨ ਦੇ ਜੈਪੁਰ 'ਚ ਹੋਇਆ ਸੀ। ਉਨ੍ਹਾਂ ਦੀਆਂ ਦੋ ਭੈਣਾਂ ਹਨ। ਉਨ੍ਹਾਂ ਨੇ 10ਵੀਂ ਕਲਾਸ 'ਚ 16 ਸਾਲ ਦੀ ਉਮਰ 'ਚ ਗਿਟਾਰ ਵਜਾਉਣਾ ਸਿੱਖਿਆ ਸੀ ਤੇ ਇਸ ਦੇ ਕੁਝ ਸਾਲਾਂ ਬਾਅਦ ਕਾਲਜ ਦੇ ਫਰਸਟ ਈਅਰ 'ਚ ਉਹ ਸੌਗ ਰਾਈਟਰ (ਗੀਤਕਾਰ) ਵੀ ਬਣ ਗਏ। ਉਨ੍ਹਾਂ ਨੇ ਆਪਣੀ ਹਾਈ ਸਕੂਲ ਦੀ ਪੜਾਈ ਮਹਾਰਾਜਾ ਸਵਾਈ ਮਾਨ ਸਿੰਘ ਵਿਦਿਆਲੇ ਤੋਂ ਪੂਰੀ ਕੀਤੀ ਤੇ ਨਿਊਯਾਰਕ ਯੂਨੀਵਰਸਿਟੀ ਤੋਂ ਮੈਥਸ ਤੇ ਇਕੋਨੌਮੀਕਸ ਦੀ ਪੜਾਈ ਕੀਤੀ। ਉਹ ਇਸ ਤੋਂ ਬਾਅਦ ਮਿਊਜ਼ਿਕ 'ਚ ਫੁੱਲ ਟਾਈਮ ਕਰੀਅਰ ਬਣਾਉਣ ਲਈ ਦਿੱਲੀ ਆ ਗਏ ਸਨ।

 

ਦੱਸਣਯੋਗ ਹੈ ਕਿ ਪ੍ਰਤੀਕ ਕੁਹਾੜ ਦੀ ਕਰੀਏ ਤਾਂ ਉਹ ਮੂਲ ਰੂਪ ਤੋਂ ਜੈਪੁਰ ਦੇ ਰਹਿਣ ਵਾਲੇ ਹਨ। ਪ੍ਰਤੀਕ ਨਾ ਸਿਰਫ ਆਪਣੀ ਮਖਮਲੀ ਆਵਾਜ਼ ਲਈ ਜਾਣੇ ਜਾਂਦੇ ਹਨ ਸਗੋਂ ਦਰਦ ਭਰੇ ਗੀਤਾਂ ਕਾਰਨ ਵੀ ਕਾਫੀ ਲੋਕਪ੍ਰਿਯ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News