ਬਰਥਡੇ ਦੇ ਖਾਸ ਮੌਕੇ ''ਤੇ ਸ੍ਰੀ ਦਰਬਾਰ ਵਿਖੇ ਪਰਿਵਾਰ ਨਾਲ ਪਹੁੰਚੀ ਸੋਨਾਲੀ ਬੇਂਦਰੇ

1/1/2020 4:27:48 PM

ਜਲੰਧਰ (ਬਿਊਰੋ) — ਨਵੇਂ ਸਾਲ ਦੇ ਖਾਸ ਮੌਕੇ 'ਤੇ ਦੇਸ਼ ਵਿਦੇਸ਼ਾਂ ਤੋਂ ਵੱਡੀ ਗਿਣਤੀ 'ਚ ਸੰਗਤਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਬਣਾ ਰਹੀਆਂ ਹਨ। ਜਿਸ ਦੇ ਚੱਲਦਿਆਂ ਨਵੇਂ ਸਾਲ 'ਤੇ ਆਪਣੇ ਬਰਥਡੇ ਵਾਲੇ ਦਿਨ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਖਾ ਟੇਕਣ ਪਹੁੰਚੇ।

ਇਸ ਖਾਸ ਮੌਕੇ 'ਤੇ ਸੋਨਾਲੀ ਬੇਂਦਰੇ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜਿਥੇ ਉਨ੍ਹਾਂ ਨੇ ਗੁਰੂ ਚਰਨਾਂ 'ਚ ਮੱਥਾ ਟੇਕਿਆ, ਉਥੇ ਹੀ ਉਨ੍ਹਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੋਏ ਆਸ਼ੀਰਵਾਦ ਪ੍ਰਾਪਤ ਕੀਤਾ। ਦੱਸ ਦਈਏ ਕਿ ਇਸ ਦੌਰਾਨ ਸੋਨਾਲੀ ਬੇਂਦਰੇ ਪੰਜਾਬੀ ਸੂਟ 'ਚ ਪਤੀ ਗੋਲਡੀ ਬਹਿਲ ਤੇ ਪੁੱਤਰ ਨਾਲ ਸਰਦਾਰੀ ਲੁੱਕ 'ਚ ਨਜ਼ਰ ਆਏ।

ਦੱਸਣਯੋਗ ਹੈ ਕਿ ਸੋਨਾਲੀ ਬੇਂਦਰੇ ਅੱਜ ਆਪਣਾ 45ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਹ ਲੰਬੇ ਸਮੇਂ ਤੋਂ ਬਾਲੀਵੁੱਡ ਇੰਡਸਟਰੀ ਤੋਂ ਗੁੰਮ ਸਨ, ਜਿਸ ਦਾ ਕਾਰਨ ਉਨ੍ਹਾਂ ਦੀ ਕੈਂਸਰ ਦੀ ਬੀਮਾਰੀ ਸੀ। ਜੀ ਹਾਂ, ਉਨ੍ਹਾਂ ਨੂੰ ਸਾਲ 2018 'ਚ ਜਦੋਂ ਪਤਾ ਚੱਲਿਆ ਸੀ ਕਿ ਉਨ੍ਹਾਂ ਨੂੰ ਕੈਂਸਰ ਹੈ ਤਾਂ ਉਹ ਇਸ ਦੇ ਇਲਾਜ ਲਈ ਨਿਊਯਾਰਕ ਚਲੇ ਗਏ ਸਨ।

ਸੋਨਾਲੀ ਬੇਂਦਰੇ ਨੇ ਕੈਂਸਰ ਦੀ ਬੀਮਾਰੀ ਨੂੰ ਮਾਤ ਦੇ ਕੇ ਹੁਣ ਆਪਣੀ ਆਮ ਜ਼ਿੰਦਗੀ ਜਿਉਂ ਰਹੇ ਹਨ, ਜਿਸ ਦੇ ਚੱਲਦੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਅੱਜ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News