ਹੱਥੋਪਾਈ ਕਰਨ ਦੀ ਸਿਧਾਰਥ ਨੂੰ ਮਿਲੀ ਵੱਡੀ ਸਜ਼ਾ, ਬਿੱਗ ਬੌਸ ਨੇ ਕੀਤਾ ਬੇਘਰ (ਵੀਡੀਓ)

11/6/2019 9:28:14 AM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' ਦੇ ਘਰ 'ਚ ਅਕਸਰ ਅਜਿਹਾ ਹੁੰਦਾ ਹੈ, ਜਦੋਂ ਟਾਸਕ ਦੌਰਾਨ ਜਾਂ ਕਦੇ ਵੀ ਕੰਟੈਸਟੈਂਟ ਆਪਣਾ ਆਪਾ ਖੋ ਬਹਿੰਦੇ ਹਨ ਤਾਂ ਗੱਲ ਹੱਥੋਪਾਈ ਤੱਕ ਪਹੁੰਚ ਜਾਂਦੀ ਹੈ। ਹਾਲਾਂਕਿ 'ਬਿੱਗ ਬੌਸ' ਦੇ ਘਰ 'ਚ ਫਿਜ਼ੀਕਲ ਵਾਇਲੈਂਸ ਲਈ ਕੋਈ ਜਗ੍ਹਾ ਨਹੀਂ ਹੈ। ਕੰਟੈਸਟੈਂਟਸ ਵਿਚਕਾਰ ਕਿੰਨਾ ਵੀ ਝਗੜਾ ਕਿਉਂ ਨਾ ਹੋਵੇ ਪਰ ਉਹ ਇਕ-ਦੂਸਰੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਇਹ 'ਬਿੱਗ ਬੌਸ' ਦੇ ਘਰ ਦਾ ਨਿਯਮ ਹੈ। ਜੇਕਰ ਕੋਈ ਕੰਟੈਸਟੈਂਟ ਅਜਿਹਾ ਕਰਦਾ ਵੀ ਹੈ ਤਾਂ ਉਸ ਦੀ ਸਜ਼ਾ ਹੁੰਦੀ ਹੈ ਘਰੋਂ ਬੇਘਰ ਹੋਣਾ ਤੇ ਇਹ ਸਜ਼ਾ 'ਬਿੱਗ ਬੌਸ 13' 'ਚ ਮੰਗਲਵਾਰ ਨੂੰ ਸਿਧਾਰਥ ਸ਼ੁਕਲਾ ਨੂੰ ਮਿਲੀ।

 

 
 
 
 
 
 
 
 
 
 
 
 
 
 

Kya Sidharth shukla hoga निष्कासित yaa jaega secret room?? . . Tomorrow promo 🚹🚹🚹🚹🚹🚹 Watch bigg boss 🚹🚹🚹🚹🚹🚹 #sidharthshukla #shehnaazgill #mahirasharma #paraschhabra #shefalijariwala #himanshikhurana #hindustanibhau #biggboss #BiggBoss13 #bb13 #gym #farhakhan #fitnessmotivation #mondaymotivation #promo

A post shared by biggboss13 (@biggbosss.13) on Nov 4, 2019 at 11:04am PST

ਮੰਗਲਵਾਰ ਦੇ ਐਪੀਸੋਡ ਦੀ ਇਕ ਛੋਟੀ ਜਿਹੀ ਝਲਕ ਸਾਹਮਣੇ ਆਈ ਹੈ, ਜਿਸ 'ਚ ਪੰਜਾਬੀ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਇਮੋਸ਼ਨਲ ਹੁੰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ 'ਬਿੱਗ ਬੌਸ' ਘਰ ਵਾਲਿਆਂ ਨੂੰ ਇਕ ਟਾਸਕ ਦਿੰਦੇ ਹਨ, ਜਿਸ 'ਚ ਹਰ ਵਾਰ ਦੀ ਤਰ੍ਹਾਂ ਕੰਟੈਸਟੈਂਟ ਵਿਚਕਾਰ ਲੜਾਈ ਹੁੰਦੀ ਹੈ। ਇਹ ਲੜਾਈ ਇੰਨੀ ਵਧ ਜਾਂਦੀ ਹੈ ਕਿ ਉਹ ਆਪਸ 'ਚ ਹੀ ਹੱਥੋਪਾਈ 'ਤੇ ਉੱਤਰ ਆਉਂਦੇ ਹਨ। ਵੀਡੀਓ 'ਚ ਮਾਹਿਰਾ ਸ਼ਰਮਾ ਨੂੰ ਭੜਕਦੇ ਹੋਏ ਸਪੱਸ਼ਟ ਦੇਖਿਆ ਜਾ ਸਕਦਾ ਹੈ, ਉੱਥੇ ਹੀ ਟਾਸਕ ਦੌਰਾਨ ਸਿਧਾਰਥ ਸ਼ੁਕਲਾ ਇਕ ਗਲਤੀ ਕਰ ਬੈਠਦਾ ਹੈ ਤੇ ਗੁੱਸੇ 'ਚ ਫਿਜ਼ੀਕਲ ਵਾਇਲੈਂਸ 'ਤੇ ਉੱਤਰ ਆਉਂਦਾ ਹੈ। ਸਿਧਾਰਥ ਦਾ ਗੁੱਸਾ ਇੰਨਾ ਵਧ ਜਾਂਦਾ ਹੈ ਕਿ ਉਹ ਹੱਥੋਪਾਈ ਕਰਨ ਲੱਗ ਜਾਂਦਾ ਹੈ। ਇਸ ਤੋਂ ਬਾਅਦ 'ਬਿੱਗ ਬੌਸ' ਸਾਰੇ ਕੰਟੈਸਟੈਂਟਸ ਨੂੰ ਲਿਵਿੰਗ ਏਰੀਆ 'ਚ ਬੁਲਾਇਆ ਜਾਂਦਾ ਹੈ ਤੇ ਇਹ ਐਲਾਨ ਕਰਦੇ ਹਨ ਕਿ ਜਿਸ ਤਰ੍ਹਾਂ ਸਿਧਾਰਥ ਨੇ ਟਾਸਕ ਦੌਰਾਨ ਖੋਹਬਾਜ਼ੀ ਕੀਤੀ, ਉਹ ਨਿੰਦਾਯੋਗ ਹੈ। ਬਿੱਗ ਬੌਸ ਖੁਦ ਸਿਧਾਰਥ ਨੂੰ ਘਰੋਂ ਬੇਘਰ ਕਰਦੇ ਹਨ।

 
 
 
 
 
 
 
 
 
 
 
 
 
 

Dusre padhaav mein @ShehnaazGill ne badla apna game! Kya hoga iska nateeja? Dekhiye aaj raat 10:30 baje. Anytime on @voot. @Vivo_India @daburamlaindia @bharat.pe @beingsalmankhan #BiggBoss13 #BiggBoss #BB13 #SalmanKhan

A post shared by Colors TV (@colorstv) on Nov 4, 2019 at 9:01pm PST


ਦੱਸ ਦਈਏ ਕਿ ਸਿਧਾਰਥ ਸ਼ੁਕਲਾ ਨੂੰ ਘਰੋਂ ਬੇਘਰ ਕਰ ਦਿੱਤਾ ਜਾਵੇਗਾ ਪਰ ਖਬਰਾਂ ਦੀ ਮੰਨੀਏ ਤਾਂ ਫਿਲਹਾਲ ਉਨ੍ਹਾਂ ਨੂੰ ਵੀ ਰਸ਼ਮੀ ਦੇਸਾਈ ਤੇ ਦੇਵੋਲੀਨਾ ਨਾਲ ਸੀਕ੍ਰੇਟ ਰੂਮ 'ਚ ਰੱਖਿਆ ਜਾਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News