Death Anniversary: ਸੰਜੀਵ ਕੁਮਾਰ ਨੂੰ ਉਮਰ-ਭਰ ਸਤਾਉਂਦਾ ਰਿਹਾ ਇਸ ਗੱਲ ਦਾ ਡਰ

11/6/2019 10:23:18 AM

ਮੁੰਬਈ (ਬਿਊਰੋ)— ਭਾਰਤੀ ਸਿਨੇਮਾ ਵਿਚ ਸੰਜੀਵ ਕੁਮਾਰ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਫਿਮਲੀ ਦੁਨੀਆ 'ਚ ਕਾਫੀ ਮੁਹਾਰਤ ਹਾਸਿਲ ਕੀਤੀ। ਸਜੀਵ ਕੁਮਾਰ ਨੇ ਅੱਜ ਦੇ ਹੀ ਦਿਨ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ। ਬਰਸੀ ’ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ ਦੱਸਾਂਗੇ। ਸੰਜੀਵ ਕੁਮਾਰ ਨੇ ਐਕਟਿੰਗ ਦੀ ਦੁਨੀਆ 'ਚ ਕੁਝ ਨਵਾਂ ਕਰਨ ਦੀ ਠਾਨੀ। ਉਹ ਹਮੇਸ਼ਾ ਹੀ ਕੁਝ ਨਵਾਂ ਕਰਨ ਦੀ ਸੋਚਦੇ ਸਨ। ਸੰਜੀਵ ਕੁਮਾਰ ਜਦੋਂ ਮੁੰਬਈ 'ਚ ਥੀਰੇਟਰ ਕਰ ਰਹੇ ਸੀ ਤਾਂ ਉਨ੍ਹਾਂ ਨੇ 22 ਸਾਲ ਦੀ ਉਮਰ 'ਚ ਇਕ 60 ਸਾਲ ਦੇ ਆਦਮੀ ਦਾ ਕਿਰਦਾਰ ਨਿਭਾਇਆ।

PunjabKesari

ਉਨ੍ਹਾਂ ਨੇ 'ਕੋਸ਼ਿਸ਼','ਆਂਧੀ ਓਰ ਮੌਸਮ' ਵਰਗੀਆਂ ਫਿਲਮਾਂ 'ਚ ਸੰਜੀਵ ਕੁਮਾਰ ਨੇ ਯਾਦਗਾਰ ਰੋਲ ਅਦਾ ਕੀਤਾ। ਉਨ੍ਹਾਂ ਨੇ 'ਨਯਾ ਦਿਨ ਨਈਂ ਰਾਤ' ਫਿਲਮ ਵਿਚ ਨੌਂ ਰੋਲ ਕੀਤੇ ਸਨ। 'ਕੋਸ਼ਿਸ਼' ਫਿਲਮ ਵਿਚ ਉਨ੍ਹਾਂ ਨੇ ਗੂੰਗੇ ਬੋਲੇ ਵਿਆਕਤੀ ਦਾ ਸ਼ਾਨਦਾਰ ਅਭਿਨੈ ਕੀਤਾ ਸੀ। ਇਸ ਫਿਲਮ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਅਤੇ ਕੰਟ੍ਰੋਵਰਸੀ 'ਚ ਰਹੀ 'ਆਂਧੀ' ਲਈ ਫਿਲਮਫੇਅਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਫਿਲਮ ਦਸਤਕ ਲਈ ਵੀ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਮਿਲਿਆ ਪਰ ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਫਿਲਮ 'ਸ਼ੋਲੇ' ’ਚ ਸੰਜੀਵ ਕੁਮਾਰ ਨੇ ਜੋ ਠਾਕੁਰ ਦਾ ਕਿਰਦਾਰ ਨਿਭਾਇਆ ਸੀ, ਉਸ ਨੂੰ ਧਰਮਿੰਦਰ ਕਰਨਾ ਚਾਹੁੰਦੇ ਸੀ । ਇਸ ਦੌਰਾਨ ਫਿਲਮ ਨਿਰਦੇਸ਼ਕ ਰਮੇਸ਼ ਸਿੱਪੀ ਪ੍ਰੇਸ਼ਾਨੀ ’ਚ ਫਸ ਗਏ। ਇਸ ਤੋਂ ਬਾਅਦ ਫਿਲਮ ਨਿਰਦੇਸ਼ਕ ਨੇ ਧਰਮਿੰਦਰ ਨੂੰ ਸਮਝਾਇਆ ਤੇ ਠਾਕੁਰ ਦਾ ਰੋਲ ਸੰਜੀਵ ਕੁਮਾਰ ਨੂੰ ਦਿੱਤਾ ਗਿਆ। PunjabKesari
ਸੰਜੀਵ ਕੁਮਾਰ ਨੂੰ ਹਮੇਸ਼ਾ ਇਸ ਗੱਲ ਦਾ ਡਰ ਰਹਿੰਦਾ ਸੀ ਕਿ ਉਹ ਜਲਦ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦੇਣਗੇ। ਇਸ ਦੇ ਪਿੱਛੇ ਉਨ੍ਹਾਂ ਦਾ ਡਰ ਸੀ ਜੋ ਉਨ੍ਹਾਂ ਦੇ ਮਨ 'ਚ ਬੈਠਾ ਸੀ। ਦਰਅਸਲ ਸੰਜੀਵ ਕੁਮਾਰ ਦੇ ਘਰ ਸਾਰੇ ਮਰਦਾਂ ਨੇ 50 ਤੋਂ ਘੱਟ ਉਮਰ 'ਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਲੱਖਾਂ ਫੈਨਜ਼ ਅਤੇ ਇਕ ਸਫਲ ਕਰੀਅਰ ਤੋਂ ਬਾਅਦ ਵੀ ਸੰਜੀਵ ਕੁਮਾਰ ਦੀ ਜ਼ਿੰਦਗੀ 'ਚ ਖਾਲੀਪਨ ਹਮੇਸ਼ਾ ਰਿਹਾ। ਸੰਜੀਵ ਕੁਮਾਰ ਨੇ ਵਿਆਹ ਨਾ ਕਰਵਾਇਆ। ਉਹ ਡ੍ਰੀਮਗਰਲ ਹੇਮਾ ਮਾਲਿਨੀ ਨੂੰ ਪਸੰਦ ਕਰਦੇ ਸਨ।
PunjabKesari

ਉਨ੍ਹਾਂ ਨੇ ਇਸ ਲਈ ਪ੍ਰਪੋਜ਼ ਵੀ ਕੀਤਾ ਪਰ ਹੇਮਾ ਮਾਲਿਨੀ ਦੀ ਮਾਂ ਨੇ ਇਸ ਰਿਸ਼ਤੇ ਲਈ ਨਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਸੁਲਕਸ਼ਣਾ ਆਈ। ਦੋਵੇਂ ਰਿਲੇਸ਼ਨ 'ਚ ਰਹੇ ਪਰ ਸੰਜੀਵ ਕੁਮਾਰ ਨੇ ਉਨ੍ਹਾਂ ਨਾਲ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਸੰਜੀਵ ਕੁਮਾਰ ਦਿਲ ਦੇ ਮਰੀਜ਼ ਸਨ। ਸੰਜੀਵ 47 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਬਾਲੀਵੁੱਡ 'ਚ ਉਨ੍ਹਾਂ ਨੇ ਕਈ ਮੁਕਾਮ ਹਾਸਿਲ ਕੀਤੇ ਅਤੇ ਕਈ ਵਧੀਆ ਫਿਲਮਾਂ ਦਾ ਹਿੱਸਾ ਵੀ ਰਹੇ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News