ਆਖਰਕਾਰ ਸ਼ਹਿਨਾਜ਼ ਨੇ ਨੈਸ਼ਨਲ ਟੀ.ਵੀ. 'ਤੇ ਹਿਮਾਂਸ਼ੀ ਦੀ ਮਾਂ ਕੋਲੋਂ ਮੰਗ ਹੀ ਲਈ ਮੁਆਫੀ

11/8/2019 10:11:40 AM

ਮੁੰਬਈ(ਬਿਊਰੋ)- ਛੋਟੇ ਪਰਦੇ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਵਿਚ ਸ਼ਹਿਨਾਜ਼ ਗਿੱਲ ਕਾਫੀ ਸੁਰਖੀਆਂ ਵਿਚ ਹੈ। ਬੀਤੇ ਦਿਨੀਂ ਸਲਮਾਨ ਖਾਨ ਦੇ ਇਸ ਸ਼ੋਅ ਵਿਚ ਕੁਝ ਵਾਈਲਡ ਕਾਰਡ ਮੁਕਾਬਲੇਬਾਜ਼ਾਂ ਦੀ ਐਂਟਰੀ ਹੋਈ। ਇਨ੍ਹਾਂ ਮੁਕਾਬਲੇਬਾਜ਼ਾਂ ਵਿਚਕਾਰ ਹਿਮਾਸ਼ੀ ਖੁਰਾਨਾ ਵੀ ਸੀ। ਇਸ ਸ਼ੋਅ ਵਿਚ ਆਉਣ ਤੋਂ ਬਾਅਦ ਸ਼ਹਿਨਾਜ਼ ਅਤੇ ਹਿਮਾਂਸ਼ੀ ਖੁਰਾਨਾ ਵਿਚਕਾਰ ਕਾਫੀ ਕੜਵਾਹਟ ਦੇਖਣ ਨੂੰ ਮਿਲੀ। ਦਰਅਸਲ, ਸ਼ਹਿਨਾਜ਼ ਗਿੱਲ ਦੀ ਤਰ੍ਹਾਂ ਹਿਮਾਂਸ਼ੀ ਖੁਰਾਨਾ ਵੀ ਪੰਜਾਬੀ ਗਾਇਕਾ ਹਨ ਅਤੇ ਸ਼ੋਅ ਵਿਚ ਆਉਣ ਤੋਂ ਬਾਅਦ ਹਿਮਾਂਸ਼ੀ ਨੇ ਸ਼ਹਿਨਾਜ਼ ਨਾਲ ਆਪਣੀ ਪੁਰਾਣੀ ਦੁਸ਼ਮਣੀ ਦੇ ਬਾਰੇ ਵਿਚ ਦੱਸਿਆ। ਜਿਸ ਤੋਂ ਬਾਅਦ ਸ਼ਹਿਨਾਜ਼ ਅਤੇ ਹਿਮਾਂਸ਼ੀ ਖੁਰਾਨਾ ਵਿਚਕਾਰ ਲੜਾਈ ਅਤੇ ਗਲਤਫਹਿਮੀਆਂ ਦੇਖਣ ਨੂੰ ਮਿਲੀਆਂ। ਸ਼ੋਅ ਵਿਚ ਹਿਮਾਂਸ਼ੀ ਖੁਰਾਨਾ ਨੇ ਦੱਸਿਆ ਕਿ ਸ਼ਹਿਨਾਜ਼ ਨੇ ਉਨ੍ਹਾਂ ਦੀ ਮਾਂ ਬਾਰੇ ਕਾਫੀ ਗਲਤ ਬੋਲਿਆ ਸੀ, ਇਸ ਲਈ ਹਿਮਾਂਸ਼ੀ ਚਾਹੁੰਦੀ ਹੈ ਕਿ ਸ਼ਹਿਨਾਜ਼ ਉਨ੍ਹਾਂ ਦੀ ਮਾਂ ਕੋਲੋਂ ਨੈਸ਼ਨਲ ਟੀ.ਵੀ. ‘ਤੇ ਮੁਆਫੀ ਮੰਗੇ।
PunjabKesari
ਕਾਫੀ ਵਿਵਾਦ ਤੋਂ ਬਾਅਦ ਸ਼ਹਿਨਾਜ਼ ਨੇ ਹਿਮਾਂਸ਼ੀ ਖੁਰਾਨਾ ਦੀ ਮਾਂ ਕੋਲੋਂ ਨੈਸ਼ਨਲ ਟੀ.ਵੀ. ’ਤੇ ਮੁਆਫੀ ਮੰਗ ਲਈ ਹੈ। ਦਰਅਸਲ ਹਾਲ ਹੀ ਵਿਚ ਪ੍ਰਸਾਰਿਤ ਹੋਏ ਬਿੱਗ ਬੌਸ ਦੇ ਸ਼ੋਅ ਵਿਚ ਪਾਰਸ ਛਾਬੜਾ ਸ਼ਹਿਨਾਜ਼ ਗਿੱਲ ਨੂੰ ਬੁਲਾਉਂਦਾ ਹੈ ਅਤੇ ਕਹਿੰਦਾ ਹੈ ਕਿ ਉਹ ਸਾਰਿਆਂ ਦੇ ਸਾਹਮਣੇ ਹਿਮਾਂਸ਼ੀ ਖੁਰਾਨਾ ਦੀ ਮਾਂ ਕੋਲੋਂ ਮੁਆਫੀ ਮੰਗੇ। ਪਾਰਸ ਦੀ ਗੱਲ ਨੂੰ ਮੰਨਦੇ ਹੋਏ ਸ਼ਹਿਨਾਜ਼ ਕਹਿੰਦੀ ਹੈ ਕਿ ਉਹ ਗਲਤ ਸੀ ਅਤੇ ਉਹ ਸਾਰੀਆਂ ਗੱਲਾਂ ਲਈ ਮੁਆਫੀ ਮੰਗਦੀ ਹੈ, ਜੋ ਉਨ੍ਹਾਂ ਨੇ ਗਲਤ ਤਰੀਕੇ ਨਾਲ ਕਹੀਆਂ ਸਨ। ਸ਼ਹਿਨਾਜ਼ ਦੀ ਮੁਆਫੀ ਤੋਂ ਬਾਅਦ ਪਾਰਸ , ਹਿਮਾਂਸ਼ੀ ਨੂੰ ਕਹਿੰਦੇ ਹਨ ਕਿ ਹੁਣ ਤਾਂ ਠੀਕ ਹੈ? ਹਿਮਾਂਸ਼ੀ ਵੀ ਠੀਕ ਹੈ ਕਹਿ ਕੇ ਗੱਲ ਖਤਮ ਕਰਦੀ ਹੈ। 
PunjabKesari
ਦੱਸ ਦੇਈਏ ਕਿ ਬਿੱਗ ਬੌਸ 13 ਵਿਚ ਵਾਈਲਡ ਕਾਰਡ ਐਂਟਰੀ ਲੈਣ ਤੋਂ ਬਾਅਦ ਸ਼ਹਿਨਾਜ਼ ਗਿੱਲ ਹਿਮਾਂਸ਼ੀ ਖੁਰਾਨਾ ਨੂੰ ਵੇਖ ਕੇ ਪ੍ਰੇਸ਼ਾਨ ਹੋ ਗਈ ਸੀ, ਉਥੇ ਹੀ ਹਿਮਾਂਸ਼ੀ ਖੁਰਾਨਾ ਨੇ ਸ਼ੋਅ ਵਿਚ ਆਰਤੀ ਸਿੰਘ, ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ ਨੂੰ ਆਪਣੇ ਅਤੇ ਸ਼ਹਿਨਾਜ਼ ਵਿਚ ਹੋਏ ਝਗੜੇ ਦੇ ਬਾਰੇ ਵਿਚ ਦੱਸਦੀ ਹੋਈ ਨਜ਼ਰ ਆਈ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News