ਵਿਵਾਦਾਂ ’ਚ ਘਿਰੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ

11/8/2019 11:00:51 AM

ਮੁੰਬਈ(ਬਿਊਰੋ)- ਪੰਜ ਕਰੋੜ ਦੀ ਧੋਖਾਧੜੀ ਦੇ ਦੋਸ਼ਾਂ ’ਚ ਫਸੇ ਮਸ਼ਹੂਰ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਨੇ ਪੇਸ਼ਗੀ ਜ਼ਮਾਨਤ ਅਰਜੀ ਲਈ ਆਪਣੇ ਬਚਾਅ ਵਿਚ 49 ਬਿੰਦੂ ਤਿਆਰ ਕੀਤੇ ਹਨ। ਹਾਈਕੋਰਟ ਵੱਲੋਂ ਰਿਪੋਰਟ ਮੰਗਣ ’ਤੇ ਪੁਲਸ ਨੇ ਸਾਰਿਆਂ ਬਿੰਦੂਆਂ ’ਤੇ ਆਪਣਾ ਜਵਾਬ ਤਿਆਰ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਬਿੰਦੂਆਂ ’ਤੇ ਜਵਾਬ ਤਿਆਰ ਕਰਕੇ ਸਰਕਾਰੀ ਵਕੀਲ ਨੂੰ ਰਿਪੋਰਟ ਭੇਜ ਦਿੱਤੀ ਗਈ ਹੈ। 
ਧਿਆਨਯੋਗ ਹੈ ਕਿ ਪੰਜ ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ ਰੇਮੋ ਡਿਸੂਜ਼ਾ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਪੇਸ਼ ਨਾ ਹੋਣ ’ਤੇ ਪਿਛਲੇ 23 ਸਤੰਬਰ ਨੂੰ ਕੋਰਟ ਨੇ ਰੇਮੋ ਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਮੁੰਬਈ ਜਾ ਕੇ ਰੇਮੋ ਨੂੰ ਗਿ੍ਰਫਤਾਰ ਕਰਕੇ ਲਿਆਉਣ ਲਈ ਸਿਹਾਨੀ ਗੇਟ ਥਾਣਾ ਪੁਲਸ ਨੇ ਆਈ.ਜੀ. ਕੋਲੋਂ ਆਗਿਆ ਮੰਗੀ ਸੀ। ਪੁਲਸ ਆਗਿਆ ਦਾ ਇੰਤਜ਼ਾਰ ਕਰ ਹੀ ਰਹੀ ਸੀ ਕਿ ਰੇਮੋ ਡਿਸੂਜ਼ਾ ਵੱਲੋਂ ਪਿਛਲੇ ਚਾਰ ਨਵੰਬਰ ਨੂੰ ਪ੍ਰਯਾਗਰਾਜ ਹਾਲੀ ਕੋਰਟ ਵਿਚ ਪੇਸ਼ਗੀ ਜ਼ਮਾਨਤ ਦੀ ਅਰਜੀ ਪਾ ਦਿੱਤੀ ਗਈ।

ਰੇਮੋ ਨੇ ਬਚਾਅ ਵਿਚ ਤਿਆਰ ਕੀਤੇ 49 ਬਿੰਦੂ

ਸਿਹਾਨੀ ਗੇਟ ਪੁਲਸ ਮੁਤਾਬਕ ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ਨੇ ਆਪਣੇ ਬਚਾਅ ਵਿਚ 49 ਪਵਾਇੰਟਸ ਤਿਆਰ ਪੇਸ਼ਗੀ ਜ਼ਮਾਨਤ ਮੰਗੀ ਸੀ। ਕੋਰਟ ਨੇ ਉਨ੍ਹਾਂ ਬਿੰਦੂਆਂ ’ਤੇ ਪੁਲਸ ਕੋਲੋਂ ਜਵਾਬ ਮੰਗਿਆ ਸੀ। ਕੋਰਟ ਨੇ ਛੇ ਨਵੰਬਰ ਤੱਕ ਪੁਲਸ ਕੋਲੋਂ ਰਿਪੋਰਟ ਮੰਗੀ ਸੀ ਪਰ ਕੋਰਟ ਦੇ ਆਦੇਸ਼ ਹੀ ਪੁਲਸ ਨੂੰ 6 ਨਵੰਬਰ ਨੂੰ ਮਿਲ ਸਕੇ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਅਸ਼ੋਕ ਉਪਾਧਿਆਨੇ ਨੇ ਕਿਹਾ ਕਿ 49 ਬਿੰਦੂਆਂ ’ਤੇ ਜਵਾਬ ਤਿਆਰ ਕਰਕੇ ਸਰਕਾਰੀ ਵਕੀਲ ਨੂੰ ਭੇਜ ਦਿੱਤੇ ਗਏ ਹਨ। ਐੱਸ. ਐੱਚ. ਓ. ਸਿਹਾਨੀ ਗੇਟ ਉਮੇਸ਼ ਬਹਾਦਰ ਦਾ ਕਹਿਣਾ ਹੈ ਕਿ ਹਾਈ ਕੋਰਟ ’ਚ ਮਜ਼ਬੂਤ ਪੈਰਵੀ ਕਰਕੇ ਪੇਸ਼ਗੀ ਜ਼ਮਾਨਤ ਦਾ ਵਿਰੋਧ ਕੀਤਾ ਜਾਏਗਾ।

ਇਹ ਹੈ ਮਾਮਲਾ

ਕੋਰੀਓਗ੍ਰਾਫਰ ਰੇਮੋ ਡਿਸੂਜ਼ਾ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ‘ਅਮਰ ਮਸਟ ਡਾਈ’ ਨਾਮ ਦੀ ਫਿਲਮ ਬਣਾਉਣ ਲਈ ਰਾਜਨਗਰ (ਗਾਜੀਆਬਾਦ) ਦੇ ਰਹਿਣ ਵਾਲੇ ਸਤਿੰਦਰ ਤਿਆਗੀ ਕੋਲੋਂ ਸਾਲ 2016 ਵਿਚ 5 ਕਰੋੜ ਰੁਪਏ ਇੰਵੈਸਟ ਕਰਵਾਏ ਸੀ ਅਤੇ ਨਾਲ ਹੀ ਵਾਅਦਾ ਕੀਤਾ, ਉਨ੍ਹਾਂ ਨੂੰ ਪੰਜ ਕਰੋੜ ਲਗਾਉਣ ’ਤੇ 10 ਕਰੋੜ ਰੁਪਏ ਮਿਲਣਗੇ। ਪੀੜਤ ਸਤਿੰਦਰ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਨੂੰ ਪੰਜ ਕਰੋੜ ਮਿਲੇ ਅਤੇ ਨਾ 10 ਕਰੋੜ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News