ਕੈਪਟੈਂਸੀ ਨੂੰ ਲੈ ਕੇ ਘਰ ’ਚ ਮਚਿਆ ਹੜਕੰਪ, ਇਕ-ਦੂਜੇ ਦੇ ਵਿਰੁੱਧ ਹੋਏ ਮੁਕਾਬਲੇਬਾਜ਼

11/22/2019 9:35:50 AM

ਮੁੰਬਈ(ਬਿਊਰੋ)- ਲੜਾਈ-ਝਗੜੇ ਅਤੇ ਜ਼ਬਰਦਸਤ ਐਂਟਰਟੇਨਮੈਂਟ ਨਾਲ ਭਰੇ ਰਿਐਲਿਟੀ ਸ਼ੋਅ ਬਿੱਗ ਬੌਸ ਦਾ 13ਵਾਂ ਸੀਜਨ ਵੀ ਕੁਝ ਘੱਟ ਨਹੀਂ ਹੈ। ਇਸ ਸੀਜਨ ਵਿਚ ਦੋਸਤੀ, ਦੁਸ਼ਮਣੀ, ਪਿਆਰ, ਤਕਰਾਰ ਅਤੇ ਹੱਥੋਪਾਈ ਸਭ ਕੁਝ ਦੇਖਣ ਨੂੰ ਮਿਲ ਚੁੱਕਿਆ ਹੈ। ਉਥੇ ਹੀ ਹੁਣ ਜਦੋਂ ਫਿਨਾਲੇ ਕਰੀਬ ਹੈ ਤਾਂ ਇਹ ਧਮਾਕੇਦਾਰ ਐਂਟਰਟੇਨਮੈਂਟ ਦਾ ਸਿਲਸਿਲਾ ਹੋਰ ਵੀ ਤੇਜ਼ ਹੋ ਚੁੱਕਿਆ ਹੈ। ‘ਬਿੱਗ ਬੌਸ 13’ ਦੇ ਲੇਟੈਸਟ ਐਪੀਸੋਡ ਵਿਚ ਵੀ ਖੂਬ ਲੜਾਈ ਦੇਖਣ ਨੂੰ ਮਿਲੀ। ਉਥੇ ਹੀ ਅੱਜ ਆਉਣ ਵਾਲੇ ਐਪੀਸੋਡ ਵਿਚ ਘਰ ਦੇ ਕੈਪਟਨ ਦਾ ਐਲਾਨ ਹੋਵੇਗਾ। ਇਸ ਕੈਪਟੈਂਸੀ ਲਈ ਘਰ ਦੇ ਸਾਰੇ ਮੁਕਾਬਲੇਬਾਜ਼ ਆਪਸ ਵਿਚ ਲੜਦੇ ਜਾ ਰਹੇ ਹਨ। ਅਜਿਹੇ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਘਰ ਦਾ ਕੈਪਟਨ ਅਖੀਰ ਕੌਣ ਬਣੇਗਾ।
PunjabKesari
ਘਰ ਦਾ ਕੈਪਟਨ ਚੁਣਨ ਲਈ ਬਿੱਗ ਬੌਸ ਨੇ ਘਰ ਵਾਲਿਆਂ ਨੂੰ ਸ਼ਹਿਨਾਜ਼ ਦੇ ਵਿਆਹ ਵਾਲਾ ਟਾਸਕ ਦਿੱਤਾ ਸੀ। ਇਸ ਟਾਸਕ ਤੋਂ ਬਾਅਦ ਵੀ ਕੌਣ ਕੈਪਟਨ ਬਣੇਗਾ ਇਹ ਤੈਅ ਨਹੀਂ ਹੋ ਪਾਇਆ। ਬਿੱਗ ਬੌਸ ਦੇ ਘਰ ਵਿਚ ਕਈ ਗਰੁੱਪ ਬਣੇ ਹੋਏ ਹਨ, ਕੈਪਟਨ ਬਣਨ ਲਈ ਸਾਰੇ ਗਰੁੱਪਾਂ ਵਿਚ ਜ਼ਬਰਦਸਤ ਬਵਾਲ ਹੋ ਗਿਆ ਹੈ। ਜਿੱਥੇ ਇਕ ਪਾਸੇ ਭਾਊ ਨੂੰ ਕੈਪਟਨ ਬਣਨਾ ਹੈ, ਉਥੇ ਹੀ ਦੂਜੇ ਪਾਸੇ ਸ਼ਹਿਨਾਜ਼, ਸ਼ੇਫਾਲੀ ਤੋਂ ਲੈ ਕੇ ਪਾਰਸ, ਵਿਕਾਸ ਅਤੇ ਸਿਧਾਰਥ ਵੀ ਕੈਪਟਨ ਬਣਨ ਦੀ ਮੰਗ ਕਰ ਰਹੇ ਹਨ। ਇਹੀ ਕਾਰਨ ਹੈ ਕਿ ਘਰ ਦੇ ਕੈਪਟਨ ਨੂੰ ਲੈ ਕੇ ਕਿਸੇ ਵੀ ਗਰੁੱਪ ਵਿਚ ਆਪਸੀ ਸਹਿਮਤੀ ਨਹੀਂ ਹੋ ਪਾ ਰਹੀ ਹੈ। ਉਥੇ ਹੀ ਘਰ ਵਿਚ ਇਕ ਹੋਰ ਜ਼ਬਰਦਸਤ ਯੁੱਦ ਦੇਖਣ ਨੂੰ ਮਿਲ ਰਿਹਾ ਹੈ, ਉਹ ਹੈ ਸਿਧਾਰਥ ਅਤੇ ਆਸਿਮ ਰਿਆਜ ਦੀ ਲੜਾਈ। ਕਦੇ ਪੱਕੇ ਦੋਸਤ ਰਹੇ ਆਸਿਮ-ਸਿਧਾਰਥ ਅੱਜ ਹਰ ਗੱਲ ’ਤੇ ਲੜ ਪੈਂਦੇ ਹਨ।  ਉਥੇ ਹੀ ਹੁਣ ਘਰ ਵਾਲੇ ਦੋਸ਼ ਲਗਾ ਰਹੇ ਹਨ ਇਸ ਲੜਾਈ ਪਿੱਛੇ ਸ਼ੈਫਾਲੀ ਹੈ। ਉਨ੍ਹਾਂ ਨੇ ਹੀ ਇਸ ਲੜਾਈ ਦਾ ਫਾਇਦਾ ਵੀ ਚੁੱਕਿਆ ਹੈ। ਸ਼ੈਫਾਲੀ ’ਤੇ ਦੋਸ਼ ਲੱਗ ਰਹੇ ਹਨ ਕਿ ਉਨ੍ਹਾਂ ਨੇ ਦੋਵਾਂ ਵਿਚਕਾਰ ਅੱਗ ਲਗਾਉਣ ਦਾ ਕੰਮ ਕੀਤਾ ਹੈ। ਇਸ ਦੋਸ਼ ਨਾਲ ਸ਼ੈਫਾਲੀ ਬੁਰੀ ਤਰ੍ਹਾਂ ਨਾਰਾਜ਼ ਦਿਸੀ, ਉਥੇ ਹੀ ਸ਼ੈਫਾਲੀ ਦੇ ਫੈਨਜ਼ ਨੇ ਉਨ੍ਹਾਂ ਨੂੰ ਮਾਸਟਰ ਮਾਇੰਡ ਦਾ ਖਿਤਾਬ ਵੀ ਦੇ ਦਿੱਤਾ।

 
 
 
 
 
 
 
 
 
 
 
 
 
 

Jab gharwale chun nahi pa rahe captaincy ke dawedaar, toh kaise chunenge ghar ka captain? Watch #BiggBoss13 tonight at 10:30 PM. Anytime on @voot. @vivo_india @beingsalmankhan #BiggBoss #BB13 #SalmanKhan

A post shared by Colors TV (@colorstv) on Nov 21, 2019 at 2:10am PST


ਇਸ ਦੇ ਨਾਲ ਹੀ ਵਿਕਾਸ ਵੀ ਕਾਫੀ ਗੁੱਸੇ ਵਿਚ ਨਜ਼ਰ ਆਏ। ਵਿਕਾਸ ਦੇਬੋਲੀਨਾ ਅਤੇ ਰਸ਼ਮੀ ਤੋਂ ਨਾਰਾਜ਼ ਦਿਸੇ ਅਤੇ ਉਨ੍ਹਾਂ ਨੇ ਦੋਵਾਂ ਦੀ ਹੀ ਕਾਫੀ ਕਲਾਸ ਲਗਾ ਦਿੱਤੀ। ਵਿਕਾਸ ਨੇ ਇੱਥੇ ਤੱਕ ਕਹਿ ਦਿੱਤਾ ਕਿ ਉਹ ਇਨ੍ਹਾਂ ਦੋਵਾਂ ਨੂੰ ਬਾਹਰ ਕੱਢ ਕੇ ਹੀ ਦਮ ਲੈਣਗੇ। ਦੇਬੋਲੀਨਾ,  ਵਿਕਾਸ ਨਾਲ ਲੜਾਈ ਕਰਕੇ ਬੁਰੀ ਤਰ੍ਹਾਂ ਰੋ ਪਈ। ਉਥੇ ਹੀ ਅੱਜ ਆਉਣ ਵਾਲੇ ਐਪੀਸੋਡ ਵਿਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਘਰ ਦਾ ਕੈਪਟਨ ਕੌਣ ਬਣੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News