B'Day Spl: ਆਪਣੇ ਤੋਂ 30 ਸਾਲ ਵੱਡੇ ਵਿਅਕਤੀ ਨਾਲ ਸਰੋਜ ਖਾਨ ਨੇ ਕਰਵਾਇਆ ਸੀ ਵਿਆਹ

11/22/2019 10:06:14 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਕੋਰੀਓਗਰਾਫਰ ਸਰੋਜ ਖਾਨ ਅੱਜ ਆਪਣਾ 73ਵਾਂ ਜਨਮਦਿਨ ਮਨਾ ਰਹੀ ਹੈ। ਸਰੋਜ ਦਾ ਜਨਮ 22 ਨਵੰਬਰ, 1948 'ਚ ਕਿਸ਼ਨਚੰਦ ਸੰਧੂ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਅਸਲੀ ਨਾਂ ਨਿਰਮਲਾ ਕਿਸ਼ਨਚੰਦਰ ਸੰਧੂ ਸਿੰਘ ਨਾਗਪਾਲ ਹੈ। ਪਾਰਟੀਸ਼ਨ ਤੋਂ ਬਾਅਦ ਸਰੋਜ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ। ਲਗਭਗ 3 ਸਾਲ ਦੀ ਉਮਰ 'ਚ ਬਤੌਰ ਚਾਈਲਡ ਆਰਟਿਸਟ ਸਰੋਜ ਨੇ ਕੈਰੀਅਰ ਦੀ ਸ਼ੁਰੂਆਤ ਫਿਲਮ 'ਨਜਰਾਨਾ' ਨਾਲ ਕੀਤੀ ਸੀ।
PunjabKesari
ਕੋਰੀਓਗਰਾਫਰ ਸਰੋਜ ਖ਼ਾਨ ਨੇ 13 ਸਾਲ ਦੀ ਉਮਰ 'ਚ ਇਸਲਾਮ ਕਬੂਲ ਕਰਕੇ 43 ਸਾਲ ਦੇ ਡਾਂਸ ਮਾਸਟਰ ਬੀ ਸੋਹਨ ਲਾਲ ਨਾਲ ਵਿਆਹ ਕੀਤਾ। ਸਰੋਜ ਦੀ ਉਮਰ ਤੋਂ ਲਗਭਗ 30 ਸਾਲ ਵੱਡੀ ਉਮਰ ਦੇ ਸੋਹਨ ਲਾਲ ਨੇ ਦੂਜਾ ਵਿਆਹ ਕੀਤਾ ਸੀ। ਉਹ ਪਹਿਲਾ ਹੀ ਚਾਰ ਬੱਚਿਆਂ ਦੇ ਪਿਤਾ ਸਨ। ਇਕ ਇੰਟਰਵਿਊ 'ਚ ਸਰੋਜ ਨੇ ਦੱਸਿਆ ਕਿ 13 ਸਾਲ ਦੀ ਉਮਰ 'ਚ ਵੀ ਉਹ ਸਕੂਲ ਜਾਂਦੀ ਸੀ ਅਤੇ ਵਿਆਹ ਦੇ ਰਿਸ਼ਤੇ ਬਾਰੇ ਉਹ ਕੁਝ ਨਹੀਂ ਜਾਣਦੀ ਸੀ।
PunjabKesari
ਇਕ ਦਿਨ ਉਸ ਨੇ ਪਤੀ ਡਾਂਸ ਮਾਸਟਰ ਸੋਹਨ ਲਾਲ ਨੇ ਉਸ ਦੇ ਗਲ 'ਚ ਕਾਲਾ ਧਾਗਾ ਪਾ ਦਿੱਤਾ। ਇਸ ਤਰ੍ਹਾਂ ਕਰਨ ਤੋਂ ਬਾਅਦ ਸਰੋਜ ਨੂੰ ਲੱਗਿਆ ਕਿ ਉਸ ਦਾ ਵਿਆਹ ਹੋ ਗਿਆ। ਉਸ ਦੇ ਪਤੀ ਦੀ ਪਹਿਲੀ ਪਤਨੀ ਦੇ ਬੇਟੇ ਦਾ ਜਨਮ 1963 'ਚ ਹੋਇਆ ਅਤੇ 1965 'ਚ ਜਨਮ ਦੂਜੇ ਬੱਚੇ ਦਾ ਜਨਮ ਹੋਇਆ ਪਰ ਸਰੋਜ ਨੇ ਆਪਣੇ ਦੋਵਾਂ ਬੱਚਿਆਂ ਨੂੰ ਆਪਣਾ ਨਾਂ ਦੇਣ ਤੋਂ ਮਨਾ ਕਰ ਦਿੱਤਾ ਪਰ ਬਾਅਦ 'ਚ ਦੂਜੇ ਬੱਚੇ ਦੀ ਮੌਤ ਹੋ ਗਈ। ਇਸ ਗੱਲ ਤੋਂ ਦੋਵੇ ਵੱਖ ਹੋ ਗਏ।
PunjabKesari
 ਕੁਝ ਸਮੇਂ ਬਾਅਦ ਸਰੋਜ ਦੇ ਪਤੀ ਨੂੰ ਹਾਰਟ ਅਟੈਕ ਆਇਆ। ਸਰੋਜ ਜਦੋਂ ਆਪਣੇ ਪਤੀ ਦਾ ਪਤਾ ਲੈਣ ਗਈ। ਇਸ ਦੌਰਾਨ ਸਰੋਜ ਪਤੀ ਦੇ ਕਰੀਬ ਆਈ। ਬਾਅਦ 'ਚ ਸਰੋਜ ਦੇ ਘਰ ਬੇਟੀ ਕੁਕੂ ਦਾ ਜਨਮ ਹੋਇਆ। ਬੇਟੀ ਦੇ ਜਨਮ ਤੋਂ ਬਾਅਦ ਸੋਹਨ ਲਾਲ ਸਰੋਜ ਦੀ ਜ਼ਿੰਦਗੀ 'ਚੋਂ ਗਾਇਬ ਹੋ ਗਏ ਅਤੇ ਸਰੋਜ ਨੇ ਦੋਵਾਂ ਬੱਚਿਆਂ ਦਾ ਪਾਲਨ-ਪੋਸ਼ਣ ਇਕੱਲੇ ਹੀ ਕੀਤਾ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News