ਕੇਸ ਦਰਜ ਹੋਣ ਤੋਂ ਬਾਅਦ ਐਲੀ ਮਾਂਗਟ ਫਰਾਰ, ਪੁਲਸ ਵਲੋਂ ਭਾਲ ਜਾਰੀ

11/22/2019 4:52:46 AM

ਸਾਹਨੇਵਾਲ/ਕੁਹਾੜਾ (ਜਗਰੂਪ) — ਥਾਣਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਧਰੌੜ ਵਿਖੇ ਆਪਣੇ ਦੋਸਤ ਦੀ ਜਨਮ ਦਿਨ ਪਾਰਟੀ 'ਚ ਹਵਾਈ ਫਾਇਰ ਕਰਨ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਸਮੇਤ ਦਰਜਨ ਤੋਂ ਜ਼ਿਆਦਾ ਨਾਮਜ਼ਦ ਕੀਤੇ ਗਏ ਲੋਕਾਂ 'ਚੋਂ ਜਿਥੇ ਪੁਲਸ ਨੇ ਗਾਇਕ ਦੇ ਦੋਸਤ ਦੇ ਪਿਤਾ ਗੁਰਬੰਸ ਸਿੰਘ ਨੂੰ ਗ੍ਰਿਫਤਾਰ ਕਰ ਕੇ ਹਥਿਆਰ ਬਰਾਮਦ ਕੀਤੇ ਸਨ। ਉਥੇ ਹੀ ਬੀਤੇ ਦਿਨੀਂ ਪੁਲਸ ਨੇ ਗੁਰਬੰਸ ਸਿੰਘ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਥਾਣਾ ਸਾਹਨੇਵਾਲ ਦੇ ਇੰਚਾਰਜ ਇੰਸਪੈਕਟਰ ਇੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੁਰਬੰਸ ਸਿੰਘ ਨੇ ਮੰਨਿਆ ਹੈ, ''ਮੇਰਾ ਲੜਕਾ ਭੁਪਿੰਦਰ ਸਿੰਘ ਅਤੇ ਐਲੀ ਮਾਂਗਟ ਆਪਸ 'ਚ ਦੋਸਤ ਹਨ, ਜੋ ਇਕੱਠੇ ਹੀ ਪੜ੍ਹੇ ਹਨ। ਇਸ ਤੋਂ ਬਿਨਾਂ ਉਸਨੂੰ ਹੋਰ ਕੋਈ ਜਾਣਕਾਰੀ ਨਹੀਂ ਹੈ। ਹਵਾਈ ਫਾਇਰ ਕਿਸ ਨੇ ਕੀਤੇ ਅਤੇ ਉਸਦੇ ਨਾਲ ਹੋਰ ਕੌਣ-ਕੌਣ ਸਨ, ਇਸ ਬਾਰੇ ਵੀ ਉਸ ਨੂੰ ਕੁਝ ਨਹੀਂ ਪਤਾ।'' ਦੱਸ ਦਈਏ ਕਿ ਥਾਣਾ ਮੁਖੀ ਨੇ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਗਾਇਕ ਐਲੀ ਮਾਂਗਟ, ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਬਾਕੀ ਸਾਥੀਆਂ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
 

ਪੂਰਾ ਦਿਨ ਵਾਇਰਲ ਹੁੰਦੀ ਰਹੀ ਵੀਡੀਓ
ਐਲੀ ਮਾਂਗਟ ਵੱਲੋਂ ਬਰਥਡੇ ਪਾਰਟੀ 'ਚ ਫਾਇਰ ਕਰਨ ਦੀ ਵੀਡੀਓ ਪੂਰਾ ਦਿਨ ਲੋਕਾਂ ਦੇ ਮੋਬਾਇਲਾਂ 'ਚ ਘੁੰਮਦੀ ਰਹੀ, ਜਿਸ ਨੂੰ ਦੇਖ ਕੇ ਜਿਥੇ ਉਸ ਦੇ ਪ੍ਰਸ਼ੰਸਕ ਇਸ ਨੂੰ ਸ਼ੇਅਰ ਕਰਦੇ ਰਹੇ, ਉਥੇ ਹੀ ਪੁਲਸ ਪ੍ਰਸ਼ਾਸਨ ਨੂੰ ਇਸ ਨੂੰ ਲੈ ਕੇ ਹੱਥਾਂ-ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਥਾਣਾ ਪੁਲਸ ਨੇ ਸ਼ਨਾਖਤ ਹੋਣ ਤੋਂ ਬਾਅਦ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News