ਕੁਝ ਨਵਾਂ ਲੈ ਕੇ ਆਵੇਗੀ ਹੈਪੀ ਬੋਪਾਰਾਏ ਤੇ ਕਰਨ ਔਜਲਾ ਦੀ ਜੋੜੀ

11/22/2019 10:53:13 AM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ 'ਚ ਖਾਸ ਪਛਾਣ ਕਾਇਮ ਕਰਨ ਵਾਲਾ ਪੰਜਾਬੀ ਗਾਇਕ ਹੈਪੀ ਬੋਪਾਰਾਏ ਜਲਦ ਹੀ ਗੀਤਾਂ ਦੀ ਮਸ਼ੀਨ ਆਖੇ ਜਾਣ ਵਾਲੇ ਗਾਇਕ ਕਰਨ ਔਜਲਾ ਨਾਲ ਨਜ਼ਰ ਆਉਣਗੇ। ਦਰਅਸਲ, ਹਾਲ ਹੀ 'ਚ ਹੈਪੀ ਬੋਪਾਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਰਨ ਔਜਲਾ ਨਾਲ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਤੋਂ ਬਾਅਦ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਬਹੁਤ ਜਲਦ ਦੋਵਾਂ ਦੀ ਜੋੜੀ ਕੁਝ ਨਵਾਂ ਲੈ ਕੇ ਆ ਰਹੀ ਹੈ। ਹੁਣ ਨਵਾਂ ਕੀ ਲੈ ਕੇ ਆਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਦੱਸ ਦਈਏ ਕਿ ਬਹੁਤ ਜਲਦ ਹੈਪੀ ਬੋਪਾਰਾਏ ਆਪਣੇ ਨਵੇਂ ਗੀਤ 'ਰਿਲੇਸ਼ਨਸ਼ਿਪ' ਨੂੰ ਦਰਸ਼ਕਾਂ ਦੀ ਕਚਿਹਰੀ 'ਚ ਦਸਤਕ ਦੇਣ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਹੈਪੀ ਬੋਪਾਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਸ ਗੀਤ ਦਾ ਪੋਸਟਰ ਸ਼ੇਅਰ ਕੀਤਾ ਸੀ। ਇਸ ਗੀਤ ਨੂੰ ਹੈਪੀ ਬੋਪਾਰਾਏ ਆਪਣੀ ਮਿੱਠੜੀ ਤੇ ਦਮਦਾਰ ਆਵਾਜ਼ ਨਾਲ ਸ਼ਿੰਗਾਰਨਗੇ। ਇਸ ਗੀਤ ਦਾ ਮਿਊਜ਼ਿਕ ਸਿਲਵਰ ਕੋਇਨ ਵਲੋਂ ਤਿਆਰ ਕੀਤਾ ਜਾ ਰਿਹਾ ਹੈ। 'ਰਿਲੇਸ਼ਨਸ਼ਿਪ' ਗੀਤ ਦੇ ਬੋਲ ਦਲਜੀਤ ਚਿੱਟੀ ਵਲੋਂ ਲਿਖੇ ਗਏ ਹਨ, ਜਿਸ ਨੂੰ ਪੁਨੀਤ ਐੱਸ ਬੇਦੀ ਤੇ ਮੋਹਿਤ ਮਿੱਢਾ ਡਾਇਰੈਕਟ ਕਰ ਰਹੇ ਹਨ। ਹੈਪੀ ਬੋਪਾਰਾਏ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਹੈਪੀ ਬੋਪਾਰਾਏ 'ਜੱਟ ਕੌਮ', 'ਰੁਸੀ ਤੇਰੀ ਨਾਲ', 'ਮੰਗਲ ਗ੍ਰਹਿ', 'ਟੈਂਕ' ਅਤੇ 'ਚਾਚੇ ਤਾਏ' ਵਰਗੇ ਗੀਤਾਂ ਨਾਲ ਦਰਸ਼ਕਾਂ ਦੇ ਦਿਲਾਂ ਜਿੱਤ ਚੁੱਕੇ ਹਨ। ਉਨ੍ਹਾਂ ਦਾ ਗੀਤ 'ਚਾਚੇ ਤਾਏ' ਲੋਕਾਂ 'ਚ ਕਾਫੀ ਮਕਬੂਲ ਹੋਇਆ ਸੀ। ਇਸ ਗੀਤ 'ਚ ਹੈਪੀ ਬੋਪਾਰਾਏ ਨੇ ਪਰਿਵਾਰਿਕ ਸਾਂਝ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਦਰਸਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News